ਰਾਂਚੀ

ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਚਾਰਾ ਘਪਲੇ ਦੇ ਮਾਮਲੇ 38ਏ/96 ਵਿਚ ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਦੀ ਵਿਸ਼ੇਸ਼ ਅਦਾਲਤ ਵਿਚ ਪੇਸ਼ ਹੋਏ । ਬਿਰਸਾ ਮੁੰਡਾ ਕੇਂਦਰੀ ਜੇਲ ‘ਚ ਸਜ਼ਾ ਕੱਟ ਰਹੇ ਯਾਦਵ ਨੂੰ ਉਪਰੋਕਤ ਮੁਕੱਦਮੇ ਵਿਚ ਸੀ. ਬੀ. ਆਈ. ਵਿਸ਼ੇਸ਼ ਜੱਜ ਸ਼ਿਵਪਾਲ ਸਿੰਘ ਦੀ ਅਦਾਲਤ ਵਿਚ ਜੇਲ ਪ੍ਰਸ਼ਾਸਨ ਨੇ ਪੇਸ਼ ਕੀਤਾ। ਯਾਦਵ ਨੇ ਚਾਰਾ ਘਪਲੇ ਦੇ ਇਕ ਹੋਰ ਮਾਮਲੇ 47ਏ/96 ਵਿਚ ਪ੍ਰਦੀਪ ਕੁਮਾਰ ਦੀ ਅਦਾਲਤ ਵਿਚ ਵੀ ਆਪਣੀ ਹਾਜ਼ਰੀ ਲਾਈ। ਇਸ ਦੇ ਇਲਾਵਾ ਚਾਰਾ ਘਪਲੇ ਦੇ 68ਏ/96 ਵਿਚ ਸੁਣਵਾਈ ਪੂਰੀ ਹੋ ਗਈ ਹੈ ਅਤੇ ਹੁਣ ਇਸ ਮੁਕੱਦਮੇ ਦਾ ਫੈਸਲਾ 24 ਜਨਵਰੀ ਨੂੰ ਆਵੇਗਾ।

NO COMMENTS

LEAVE A REPLY