18-19 ਸਤੰਬਰ ਨੂੰ ਦੋ ਦਿਨਾਂ ਸਭਿਆਚਾਰਕ ਪ੍ਰੋਗਰਾਮ ਅਤੇ ਕਮਲਾ ਮੈਮੋਰੀਅਲ ਐਵਾਰਡ ਸਮਾਰੋਹ ਲਖਨਊ ਦੇ ਕੈਸਰਬਾਗ  ਦੇੇ ਰਾਏ ਉਮਾਨਾਥ ਬਲੀ ਆਡਿਟੋਰਿਅਮ ਵਿਖੇ ਆਯੋਜਿਤ ਕੀਤਾ ਗਿਆ। ਇਸ ਪ੍ਰੋਗਰਾਮ ਵਿਚ ਪ੍ਰਤਿਭਾਸ਼ਾਲੀ ਬਾਲ ਕਲਾਕਾਰਾਂ ਨੇ ਆਪਣੇ ਨਾਚ ਅਤੇ ਗਾਣੇ ਦੀ ਸੁੰਦਰ ਪੇਸ਼ਕਾਰੀਆਂ ਨਾਲ ਦਰਸ਼ਕਾਂ ਨੂੰ ਝੂਮਣ ਤੇ ਮਜਬੂਰ ਕਰ ਦਿਤਾ।
ਇਸ ਪ੍ਰੋਗਰਾਮ ਵਿਚ ਕਲਾ-ਸਾਹਿਤ, ਸਮਾਜ ਸੇਵਾ ਅਤੇ ਪੱਤਰਕਾਰੀ ਦੇ ਖੇਤਰ ਵਿਚ ਸ਼ਾਨਦਾਰ ਕੰਮ ਕਰਨ ਵਾਲੇ 150 ਤੋਂ ਵੱਧ ਸ਼ਖਸੀਅਤਾਂ ਨੂੰ “ਕਮਲਾ ਮੈਮੋਰੀਅਲ ਅੈਵਾਰਡ” ਨਾਲ ਸਨਮਾਨਿਤ ਕੀਤਾ ਗਿਆ। ਇਸ ਪ੍ਰੋਗਰਾਮ ਵਿਚ ਲੁਧਿਆਣਾ ਪੰਜਾਬ ਦੇ ਲੇਖਕ-ਕਵੀ ਪੁਨੀਤ ਕੁਮਾਰ ਨੂੰ ਵੀ ਆਪਣੀਆਂ ਲਿਖਤਾਂ ਰਾਹੀਂ ਸਮਾਜਿਕ ਬੁਰਾਈਆਂ ਵਿਰੁੱਧ ਅਵਾਜ਼ ਚੁੱਕਣ ਲਈ ਕਮਲਾ ਮੈਮੋਰੀਅਲ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਲੇਖਕ ਪੁਨੀਤ ਕੁਮਾਰ ਦੀਆਂ ਬਹੁਤ ਸਾਰਿਆਂ ਰਚਨਾ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ ਅਤੇ ਕਸ਼ਮੀਰ, ਉਤਰਾਖੰਡ, ਰਾਜਸਥਾਨ, ਚੰਡੀਗੜ੍ਹ, ਦਿੱਲੀ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਬਿਹਾਰ, ਮਹਾਰਾਸ਼ਟਰ, ਛੱਤੀਸਗੜ੍ਹ, ਗੁਜਰਾਤ ਅਤੇ ਅੰਤਰਰਾਸ਼ਟਰੀ ਪੱਧਰ ਤੇ ਛੱਪਿਆ ਰਚਨਾਵਾਂ ਨੂੰ ਮਿਲਾ ਕੇ ਤਕਰੀਬਨ 50 ਵੱਖ-ਵੱਖ ਅਖਬਾਰਾਂ ਤੇ ਮੈਗਜ਼ੀਨਾਂ ਵਿਚ ਛੱਪ ਚੁੱਕਿਆਂ ਹਨ ਅਤੇ ਕੁਝ ਸਾਹਿਤਕ ਰਚਨਾਵਾਂ ਨੇਪਾਲੀ ਅਤੇ ਗੁਜਰਾਤੀ ਭਾਸ਼ਾਵਾਂ ਵਿਚ ਵੀ ਅਨੁਵਾਦ ਹੋ ਕੇ ਛੱਪ ਚੁੱਕਿਆਂ ਹਨ। ਪੁਨੀਤ ਕੁਮਾਰ ਨੇ ਆਪਣੇ ਇਸ ਐਵਾਰਡ ਨੂੰ ਉਨ੍ਹਾਂ ਦੀ ਰਚਨਾਵਾਂ ਨੂੰ ਛਾਪਣ ਵਾਲੇ ਅਖਬਾਰਾਂ ਅਤੇ ਮੈਗਜ਼ੀਨਾ ਦੇ ਸੰਪਾਦਕਾਂ ਤੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਸਮਰਪਿਤ ਕੀਤਾ ਹੈ।

LEAVE A REPLY

Please enter your comment!
Please enter your name here