ਨਿੳੂਯਾਰਕ , 8 ਮੲੀ ( ਰਾਜ ਗੋਗਨਾ )— ਬੀਤੇ ਦਿਨ ਸਾਹਿਤਕ ਪਿੜ ਨਡਾਲਾ ਵੱਲੋਂ ਪ੍ਰਧਾਨ ਨਿਰਮਲ ਸਿੰਘ ਖੱਖ ਦੀ ਪ੍ਧਧਾਨਗੀ ਹੇਠ ਕਰਵਾਏ ਗੲੇ ਸਾਹਿਤਕ ਸਮਾਰੋਹ ਵਿੱਚ ਉੱਘੇ ਨਾਵਲਕਾਰ ਪ੍ਰਕਾਸ਼ ਸੋਹਲ ਯੂ. ਕੇ. ਦਾ ਨਵਾਂ ਨਾਵਲ ‘ਚਹੁੰ ਪੈਰਾਂ ਦਾ ਸਫਰ, ਕੰਟਰੀ ਿੲੰਨ ੍ ਹੋਟਲ ਜਲੰਧਰ ਚ’ ਲੋਕ ਅਰਪਣ ਕੀਤਾ ਗਿਆ।ਇਸ ਮੌਕੇ ਦੇਸ਼ ਵਿਦੇਸ਼ ਤੋਂ ਉੱਘੀਆਂ ਸਾਹਿਤਕ ਸ਼ਖਸੀਅਤਾਂ ਨੇ ਭਾਗ ਲਿਆ। ਇਸ ਮੌਕੇ ਪ੍ਰਧਾਨਗੀ ਮੰਡਲ ,ਚ ਸੁਸ਼ੋਭਿਤ ਸ਼ਖਸੀਅਤਾਂ ਵਿਰੋਧੀ ਧਿਰ ਦੇ ਨੇਤਾ ਅੈਮ ਅੈਲ ੲੇ ਸੁਖਪਾਲ ਸਿੰਘ ਖਹਿਰਾ, ਬਲਵਿੰਦਰ ਸਿੰਘ ਖਹਿਰਾ ਯੂ. ਕੇ., ਪੋ੍ ਗੋਪਾਲ ਸਿੰਘ ਬੁੱਟਰ, ਸੁਰਜੀਤ ਸਾਜਨ, ਡਾ ਨਰਿੰਦਰ ਸਿੰਘ ਕੰਗ, ਮਾਸਟਰ ਤੀਰਥ ਰਾਮ ਬਾਤਿਸ਼, ਪ੍ਰਿੰਸੀਪਲ ਗੁਰਭਜਨ ਸਿੰਘ ਲਸਾਨੀ, ਭਗਵੰਤ ਰਸੂਲਪੁਰੀ, ਸੁਲੱਖਣ ਸਰਹੱਦੀ, ਤੇ ਸੁਰਿੰਦਰ ਕੁਮਾਰ ਕਾਲੀਆ ਡੀ ਅਾੲੀ ਜੀ ਨੇ ਵਿਦੇਸ਼ ਵਿੱਚ ਰਹਿ ਕੇ ਪੰਜਾਬੀ ਮਾਂ ਬੋਲੀ ਦੀ ਸੇਵਾ ਲਈ ਪਾਏ ਜਾ ਰਹੇ ਯੋਗਦਾਨ ਲਈ ਪ੍ਰਕਾਸ਼ ਸੋਹਲ ਯੂ .ਕੇ ਦੀ ਸ਼ਲਾਘਾ ਕਰਦਿਆਂ ਇਸ ਨਵੇਂ ਨਾਵਲ ਦੀ ਵਧਾਈ ਦਿੱਤੀ। ਵਿਚਾਰ ਚਰਚਾ ਵਿੱਚ ਸ਼ਾਮਲ ਹੁੰਦਿਆਂ ਡਾ ਆਸਾ ਸਿੰਘ ਘੁੰਮਣ ਨੇ ਪੰਜਾਬੀ ਸਭਿਆਚਾਰ ਦੀ ਗੱਲ ਕਰਦੇ ਇਸ ਨਵੇਂ ਨਾਵਲ ਨੂੰ ਖੁਸ਼ਆਮਦੀਦ ਕਿਹਾ। ਡਾ ਮੱਖਣ ਸਿੰਘ ਭੁਲੱਥ ਨੇ ਮਰਦ ਵੱਲੋਂ ਔਰਤ ਨਾਲ ਕੀਤੀ ਜਾ ਰਹੀ ਬੇਇਨਸਾਫੀ ਦੀ ਗੱਲ ਕੀਤੀ। ਸੁਖਪਾਲ ਸਿੰਘ ਥਿੰਦ ਨੇ ਨਾਵਲ ਵਿਚਲੀ ਮੂਲ ਰਚਨਾ ਵੱਲ ਲੇਖਕ ਦਾ ਧਿਆਨ ਕੇਂਦਰਿਤ ਕੀਤਾ। ਪ੍ਰੋ. ਸਰਦੂਲ ਸਿੰਘ ਔਜਲਾ ਨੇ ਨਾਵਲ ਦੇ ਪਾਤਰਾਂ ਵਿੱਚ ਪਈਆਂ ਤਰੇੜਾ ਦੀ ਗੱਲ ਕਰਦਿਆਂ ਆਪਸੀ ਬਹਿਸ ਨੂੰ ਹੋਰ ਸਾਰਥਿਕ ਕਰਨ ਦੀ ਅਪੀਲ ਕੀਤੀ। ਸੁਰਜੀਤ ਟਿੱਬਾ ਤੇ ਪ੍ਰੋ. ਬਲਦੇਵ ਸਿੰਘ ਵਾਲੀਆ ਨੇ ਪੰਜਾਬੀ ਪਾਠਕਾਂ ਦੀ ਘੱਟ ਰਹੀ ਗਿਣਤੀ ਤੇ ਡੂੰਘੀ ਚਿੰਤਾ ਪ੍ਰਗਟ ਕੀਤੀ। ਤੇ ਪੰਜਾਬੀ ਦੇ ਮਾਂ ਬੋਲੀ ਦੇ ਪ੍ਰਚਾਰ ਤੇ ਪਸਾਰ ਲਈ ਵੱਡੀ ਪੱਧਰ ਤੇ ਕੰਮ ਕਰਨ ਲਈ ਯਤਨਸ਼ੀਲ ਹੋਣ ਦੀ ਅਪੀਲ ਕੀਤੀ। ਇਸ ਮੌਕੇ ਉਪਰੋਕਤ ਸ਼ਖਸੀਅਤਾਂ ਵੱਲੋਂ ਲੇਖਕ ਦੇ ਨਾਵਲ, ‘ਚਹੁੰ ਪੈਰਾਂ ਦਾ ਸਫਰ, ਲੋਕ ਅਰਪਣ ਕੀਤਾ ਗਿਆ। ਮੰਚ ਦੀ ਭੂਮਿਕਾ ਪ੍ਰੋ. ਗੁਰਨਾਮ ਸਿੰਘ ਨੇ ਨਿਭਾਈ। ਇਸ ਮੌਕੇ ਡਾ ਸ਼ਿਆਮ ਸੁੰਦਰ ਦੀਪਤੀ, ਚੰਨ ਮੋਮੀ, ਗੁਲਸ਼ਨ ਮਿਰਜਾਪੁਰੀ, ਚਰਨਜੀਤ ਸਿੰਘ ਚੀਮਾਂ, ਬਲਵੰਤ ਸਿੰਘ ਬੱਲ, ਰਤਨ ਸਿੰਘ ਸੰਧੂ, ਮਹਿੰਦਰ ਸਿੰਘ ਕੋਮਲ, ਮਹਿੰਦਰ ਸਿੰਘ ਨੂਰਪੁਰੀ, ਹਰਜਿੰਦਰ ਕੌਰ, ਬਲਜੀਤ ਕੌਰ, ਸੁਰਜੀਤ ਸਿੰਘ ਲਾਇਲਪਰੀ, ਸੁਰਿੰਦਰ ਮਕਸੂਦਪੁਰੀ, ਲਹਿੰਬਰ ਸਿੰਘ, ਪ੍ਰੀਤਮ ਸਿੰਘ ਚੀਮਾਂ,ਮਨਜਿੰਦਰ ਕੰਵਲ, ਮੋਹਣ ਸਿੰਘ ਘੱਗ, ਨਰਿੰਦਰ ਪੱਡਾ, ਅਵਤਾਰ ਸਿੰਘ ਖੱਖ, ਆਸ਼ੂ, ਮਾਸਟਰ ਸੁਖਦੇਵ ਸਿੰਘ, ਸਨਮੁਖ ਸਿੰਘ ਜੈਲਦਾਰ ਤੇ ਸੁਰਿੰਦਰ ਨੌਜਵਾਨ ,ਰਤਨ ਸਿੰਘ ਹਾਜਰ ਸਨ।

LEAVE A REPLY

Please enter your comment!
Please enter your name here