ਇਸਲਾਮਾਬਾਦ

ਲੈਫਟੀਨੈਂਟ ਜਨਰਲ ਆਸਿਮ ਮੁਨੀਰ ਪਾਕਿਸਤਾਨ ਦੀ ਤਾਕਤਵਰ ਖੂਫੀਆ ਏਜੰਸੀ ਆਈ.ਐੱਸ.ਆਈ. ਦੇ ਨਵੇਂ ਮੁਖੀ ਹੋਣਗੇ। ਪਾਕਿਸਤਾਨ ਦੀ ਫੌਜ ਨੇ ਬੁੱਧਵਾਰ ਨੂੰ ਇਹ ਐਲਾਨ ਕੀਤਾ। ਮੁਨੀਰ ਫੌਜ ਦੀ ਖੂਫੀਆ ਸ਼ਾਖਾ ਦੇ ਮੁਖੀ ਵੀ ਰਹਿ ਚੁੱਕੇ ਹਨ। ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਦੀ ਪ੍ਰਧਾਨਗੀ ਵਾਲੇ ਆਰਮੀ ਪ੍ਰਮੋਸ਼ਨ ਬੋਰਡ ਨੇ ਹਾਲ ‘ਚ ਉਨ੍ਹਾਂ ਨੂੰ ਤਰੱਕੀ ਦੇ ਕੇ ਲੈਫਟੀਨੈਂਟ ਜਨਰਲ ਬਣਾਇਆ ਸੀ। ਉਨ੍ਹਾਂ ਨੇ ਲੈਫਟੀਨੈਂਟ ਜਨਰਲ ਨਵੀਦ ਮੁਖਤਾਰ ਦੀ ਥਾਂ ਲਈ ਹੈ ਤੇ ਉਹ 25 ਅਕਤੂਬਰ ਨੂੰ ਆਪਣਾ ਅਹੁਦਾ ਸੰਭਾਲਣਗੇ। ਮੁਖਤਾਰ ਦਸੰਬਰ 2016 ‘ਚ ਆਈ.ਐੱਸ.ਆਈ. ਦੇ ਡਾਇਰੈਕਟਰ ਜਨਰਲ ਬਣੇ ਸਨ। ਮੁਨੀਰ ਨੂੰ ਮਾਰਚ 2018 ‘ਚ ਹਿਲਾਲ-ਏ-ਇਮਤਿਆਜ਼ ਸਨਮਾਨ ਦਿੱਤਾ ਗਿਆ ਸੀ। ਫੌਜ ਨੇ ਚੋਟੀ ਦੇ ਪੱਧਰ ‘ਤੇ ਕਈ ਤਬਾਦਲਿਆਂ ਦਾ ਵੀ ਐਲਾਨ ਕੀਤਾ। ਫੌਜ ਮੁਖੀ ਨੇ ਪਿਛਲੇ ਮਹੀਨੇ ਪੰਜ ਮੇਜਰ ਜਨਰਲਾਂ ਨੂੰ ਅਗਲੇ ਰੈਂਕ ‘ਚ ਤਰੱਕੀ ਦਿੱਤੀ ਸੀ।  ਐਕਸਪ੍ਰੈੱਸ ਟ੍ਰਿਬਿਊਨ ਮੁਤਾਬਕ ਪਾਕਿਸਤਾਨੀ ਫੌਜ ਦੀ ਮੀਡੀਆ ਇਕਾਈ ਇੰਟਰ ਸਰਵਿਸਸ ਪਬਲਿਕ ਰਿਲੇਸ਼ਨਸ ਨੇ ਬਿਆਨ ‘ਚ ਕਿਹਾ ਕਿ ਲੈਫਟੀਨੈਂਟ ਜਨਰਲ ਮੁਹੰਮਦ ਅਦਨਾਨ ਨੂੰ ਨਵੇਂ ਵਾਈਸ ਚੀਫ ਆਫ ਜਨਰਲ ਸਟਾਫ ਦੇ ਰੂਪ ‘ਚ ਨਿਯੁਕਤ ਕੀਤਾ ਗਿਆ ਹੈ। ਫੌਜ ਨੇ ਲੈਫਟੀਨੈਂਟ ਜਨਰਲ ਨਦੀਮ ਜਕੀ ਨੂੰ ਮੰਗਲਾ ਕੋਰ ਦੇ ਕਮਾਂਡਰ ਦੀ ਜ਼ਿੰਮੇਦਾਰੀ ਸੌਂਪੀ ਹੈ। ਇਸ ਨੂੰ 1 ਸਟ੍ਰਾਈਕ ਕੋਰ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਲੈਫਟੀਨੈਂਟ ਜਨਰਲ ਅਜ਼ਹਰ ਸਾਲੇਹ ਅੱਬਾਸੀ ਨੂੰ ਲਾਜਿਸਟਿਕਸ ਸਟਾਫ ਮੁਖੀ, ਲੈਫਟੀਨੈਂਟ ਜਨਰਲ ਅਬਦੁੱਲ ਅਜ਼ੀਜ ਨੂੰ ਨਵਾਂ ਫੌਜ ਸਕੱਤਰ ਤੇ ਲੈਫਟੀਨੈਂਟ ਜਨਰਲ ਵਸੀਮ ਅਸ਼ਰਫ ਨੂੰ ਆਈ.ਜੀ. ਹਥਿਆਰ ਦੇ ਰੂਪ ‘ਚ ਨਿਯੁਕਤ ਕੀਤਾ ਗਿਆ।

LEAVE A REPLY

Please enter your comment!
Please enter your name here