ਕਰਨਾਲ

ਹਰਿਆਣਾ ਦੇ ਕਰਨਾਲ ਨਾਰੀ ਨਿਕੇਤਨ ਤੋਂ ਪੇਸ਼ੀ ‘ਤੇ ਆਈ ਲਵ-ਮੈਰਿਜ ਕਰਨ ਵਾਲੀ ਲੜਕੀ ਦੀ ਮਿਨੀ ਕੋਰਟ ਦੇ ਬਾਹਰ 3 ਬਦਮਾਸ਼ਾਂ ਨੇ ਤਾਬੜਤੋੜ ਗੋਲੀਬਾਰੀ ਕਰਕੇ ਹੱਤਿਆ ਕਰ ਦਿੱਤੀ। ਉਸ ਨੂੰ ਬਚਾਉਣ ਲਈ ਅੱਗੇ ਆਏ ਐੈੱਸ.ਆਈ. ਨਰਿੰਦਰ ਨੂੰ ਵੀ ਤਿੰਨ ਗੋਲੀਆ ਲੱਗੀਆ। ਪੀ.ਜੀ.ਆਈ. ‘ਚ ਇਲਾਜ ਦੌਰਾਨ ਉਨ੍ਹਾਂ ਨੇ ਵੀ ਦਮ ਤੋੜ ਦਿੱਤਾ। ਲੜਕੀ ਨੂੰ ਦੋ ਗੋਲੀਆਂ ਲੱਗੀਆਂ, ਜਦੋਂਕਿ ਇਕ ਗੋਲੀ ਖਾਲੀ ਚਲੀ ਗਈ। ਬੁੱਧਵਾਰ ਨੂੰ ਦੁਪਹਿਰ ਤੋਂ ਬਾਅਦ ਹੋਈ ਵਾਰਦਾਤ ਦੇ ਸਮੇਂ ਲੜਕੀ ਦੀ ਸੱਸ, ਦਿਉਰ ਅਤੇ ਮਹਿਲਾ ਕਾਂਸਟੇਬਲ ਵੀ ਉਥੇ ਮੌਜ਼ੂਦ ਸੀ, ਉਹ ਵਾਲ-ਵਾਲ ਬੱਚ ਗਏ ਸਨ। ਬਾਈਕ ‘ਤੇ ਆਏ ਬਦਮਾਸ਼ ਵਾਰਦਾਤ ਤੋਂ ਬਾਅਦ ਆਸਾਨੀ ਨਾਲ ਫਰਾਰ ਹੋ ਗਏ। ਲੜਕੀ ਦੀ ਸੱਸ ਨੇ ਆਪਣੀ ਨੂੰਹ ਦੇ ਪਿਤਾ ‘ਤੇ ਆਨਰ ਕਿਲਿੰਗ ਦਾ ਦੋਸ਼ ਲਗਾਇਆ ਹੈ। ਦੇਰ ਰਾਤ ਲੜਕੀ ਦੇ ਪਿਤਾ ਸਮੇਤ 3 ‘ਤੇ ਕੇਸ ਦਰ ਕਰ ਲਿਆ ਗਿਆ ਹੈ। ਦੱਸਣਾ ਚਾਹੁੰਦੇ ਹਾਂ ਕਿ 7 ਮਹੀਨੇ ਪਹਿਲਾਂ ਅਨੁਸੂਚਿਤ ਜਾਤੀ ਦੇ ਸੁਨੀਲ ਨਾਲ ਉਚੀ ਜਾਤੀ ਦੀ ਲੜਕੀ ਨੇ ਪ੍ਰੇਮ-ਵਿਆਹ ਕਰਵਾਇਆ ਸੀ। ਲ਼ੜਕੀ ਦੇ ਪਿਤਾ ਨੇ ਬੇਟੀ ਨੂੰ ਨਾਬਾਲਗ ਦੱਸਦੇ ਹੋਏ ਸੁਨੀਲ ਅਤੇ ਉਸ ਦੇ ਪਿਤਾ ‘ਤੇ ਕੇਸ ਦਰਜ ਕਰਵਾਇਆ ਸੀ। ਇਸ ਸਮੇਂ ਦੋਵੇਂ ਫਿਲਹਾਲ ਜੇਲ ‘ਚ ਹਨ। ਲੜਕੀ ਹੁਣ ਬਾਲਿਗਾ ਹੈ। ਇਸ ਮਾਮਲੇ ‘ਚ ਬੁੱਧਵਾਰ ਨੂੰ ਪੇਸ਼ੀ ਸੀ।
ਲੜਕੀ ਦੇ ਪਿਤਾ ਨੇ ਦਿੱਤੀ ਸੀ ਧਮਕੀ
ਲੜਕੀ ਦੀ ਸੱਸ ਨੇ ਕਿਹਾ, ”ਨੂੰਹ ਦੇ ਪਿਤਾ ਨੇ ਸਵੇਰੇ ਹੀ ਧਮਕੀ ਦਿੱਤੀ ਸੀ ਅਤੇ ਉਸ ਨੇ ਹੀ ਰੇਕੀ ‘ਤੇ ਹੱਤਿਆ ਕਰਵਾਈ।ਨੂੰਹ ਦੇ ਪਿਤਾ ਨੇ ਉਸ ਨੂੰ ਨਾਬਾਲਗ ਦੱਸਦੇ ਹੋਏ ਮੇਰੇ ਪਤੀ ਦੇ ਬੇਟੇ ‘ਤੇ ਕੇਸ ਦਰਜ ਕਰਵਾਇਆ ਸੀ। ਇਸ ਤੋਂ ਬਾਅਦ ਉਹ ਜੇਲ ‘ਚ ਸਨ। ਬੁੱਧਵਾਰ ਨੂੰ ਕੋਰਟ ‘ਚ ਨੂੰਹ ਦੀ ਪੇਸ਼ੀ ਸੀ ਅਤੇ ਉਸ ਦਾ ਪਿਤਾ ਕਾਫੀ ਸਮੇਂ ਤੋਂ ਜਾਨੋ ਮਾਰਨ ਦੀ ਧਮਕੀ ਦੇ ਰਿਹਾ ਸੀ। ਉਸ ਨੇ ਕਿਹਾ ਕਿ ਬੇਟੀ ਦੇ ਬਿਆਨ ਤਾਂ ਹੀ ਦਰਜ ਹੋਣਗੇ ਜੇ ਅਸੀਂ ਜਿਉਣ ਦੇਵਾਂਗੇ। ਜਦੋਂ ਆਪਣੇ ਛੋਟੇ ਬੇਟੇ ਦਿਨੇਸ਼ ਨੂੰ ਨਾਲ ਲੈ ਕੇ ਗਈ ਤਾਂ ਨੂੰਹ ਦਾ ਪਿਤਾ ਕੋਰਟ ‘ਚ ਮੌਜ਼ੂਦ ਹੀ ਸੀ। ਉਸ ਨੇ ਹੀ ਇਹ ਸਭ ਕੀਤਾ ਹੈ। 3 ਬਦਮਾਸ਼ਾਂ ਨੇ ਉਨ੍ਹਾਂ ‘ਤੇ ਗੋਲੀਬਾਰੀ ਕਰ ਦਿੱਤੀ। ਇਸ ਤੋਂ ਬਾਅਦ ਜਦੋਂ ਉਥੇ ਖੜੇ ਐੈੱਸ.ਆਈ. ਨਰਿੰਦਰ ਲੜਕੀ ਨੂੰ ਬਚਾਉਣ ਲਈ ਆਪਣੀ ਰਿਵਾਲਕਰ ਕੱਢਣ ਲੱਗੇ ਤਾਂ ਅੱਗੋ ਬਦਮਾਸ਼ ਨੇ ਉਨ੍ਹਾਂ ‘ਤੇ ਵੀ ਗੋਲੀਬਾਰੀ ਕੀਤੀ। ਮੈਨੂੰ ਮਹਿਲਾ ਪੁਲਸਕਰਮੀ ਨੇ ਬਚਾ ਲਿਆ।”

LEAVE A REPLY

Please enter your comment!
Please enter your name here