ਕੋਲੰਬੋ— ਭਾਰਤੀ ਟੀਮ ਨੇ ਸ਼੍ਰੀਲੰਕਾ ਨੂੰ ਟੈਸਟ ਸੀਰੀਜ਼ ‘ਚ 3-0 ਨਾਲ ਕਲੀਨ ਸਵੀਪ ਕਰਨ ਤੋਂ ਬਾਅਦ ਹੁਣ ਵਨਡੇ ਸੀਰੀਜ਼ ‘ਚ ਵੀ ਭਾਰਤ ਨੇ ਸ਼੍ਰੀਲੰਕਾ ਦਾ 5-0 ਨਾਲ ਸਫਾਇਆ ਕੀਤਾ ਹੈ। ਭਾਰਤ ਤੇ ਸ਼੍ਰੀਲੰਕਾ ਦਾ 5ਵਾਂ ਅਤੇ ਆਖਰੀ ਵਨਡੇ ਮੈਚ ਐਤਵਾਰ ਨੂੰ ਪ੍ਰੇਮਾਦਾਸ ਸਟੇਡੀਅਮ ‘ਚ ਖੇਡਿਆ ਗਿਆ। ਜਿਸ ‘ਚ ਭਾਰਤ ਨੇ ਸ਼੍ਰੀਲੰਕਾ ਨੂੰ ਆਖਰੀ ਵਨਡੇ ਮੈਚ ‘ਚ 6 ਵਿਕਟਾਂ ਨਾਲ ਹਰਾ ਕੇ ਸ਼੍ਰੀਲੰਕਾ ‘ਚ ਇਤਿਹਾਸ ਰਚ ਦਿੱਤਾ ਹੈ। ਜ਼ਿਕਰਯੋਗ ਹੈ ਕਿ 46 ਸਾਲ ਦੇ ਵਨਡੇ ਇਤਿਹਾਸ ‘ਚ ਸ਼੍ਰੀਲੰਕਾ ਨੂੰ ਉਸ ਦੀ ਧਰਤੀ ‘ਤੇ ਇਸ ਤੋਂ ਪਹਿਲੇ 5-0 ਨਾਲ ਕਦੇ ਵੀ ਕਿਸੇ ਟੀਮ ਨੇ ਸਫਾਇਆ ਨਹੀਂ ਕੀਤਾ ਸੀ।

2017 – ਵਨਡੇ ਸੀਰੀਜ਼, ਭਾਰਤ ਨੇ ਇਸ ਤਰ੍ਹਾਂ ਕੀਤਾ ਲੰਕਾ ਫਤਿਹ
1. ਪਹਿਲਾ ਵਨਡੇ – ਭਾਰਤ 9 ਵਿਕਟਾਂ ਨਾਲ ਜਿੱਤਿਆ
2. ਦੂਸਰਾ ਵਨਡੇ – ਭਾਰਤ 3 ਵਿਕਟਾਂ ਨਾਲ ਜਿੱਤਿਆ
3. ਤੀਸਰਾ ਵਨਡੇ – ਭਾਰਤ 6 ਵਿਕਟਾਂ ਨਾਲ ਜਿੱਤਿਆ
4. ਚੌਥੇ ਵਨਡੇ — ਭਾਰਤ 168 ਦੌੜਾਂ ਨਾਲ ਜਿੱਤਿਆ
5. ਪੰਜਵਾਂ ਵਨਡੇ — 6 ਵਿਕਟਾਂ ਨਾਲ ਜਿੱਤਿਆ
ਲੰਕਾ ਦਾ ਦੂਸਰੀ ਵਾਰ ਕੀਤਾ 5-0 ਨਾਲ ਸਫਾਇਆ
ਭਾਰਤੀ ਟੀਮ ਨੇ ਵਨਡੇ ਸੀਰੀਜ਼ ‘ਚ 3 ਸਾਲ ‘ਚ ਲਾਗਾਤਾਰ ਦੂਸਰੀ ਵਾਰ ਸ਼੍ਰੀਲੰਕਾ ਦਾ 5-0 ਨਾਲ ਸਫਾਇਆ ਕੀਤਾ। ਇਸ ਤੋਂ ਪਹਿਲੇ ਸ਼੍ਰੀਲੰਕਾ ਨੂੰ ਭਾਰਤ ਨੇ ਆਪਣੇ ਘਰ ‘ਚ ਨਵੰਬਰ 2014 ‘ਚ 5-0 ਨਾਲ ਵਾਈਟਵਾਸ਼ ਕੀਤਾ ਸੀ।
ਭਾਰਤੀ ਟੀਮ — ਵਨਡੇ ਸੀਰੀਜ਼ ‘ਚ ਕਦੋਂ-ਕਦੋਂ ਕੀਤਾ ਇਹ ਕਾਰਨਾਮਾ
1. 2008- ਭਾਰਤ ਨੇ ਆਪਣੇ ਘਰ ‘ਚ ਇੰਗਲੈਂਡ ਦਾ 5-0 ਨਾਲ ਸਫਾਇਆ ਕੀਤਾ
2. 2010-  ਭਾਰਤ ਨੇ ਆਪਣੇ ਘਰ ‘ਚ ਨਿਊਜ਼ੀਲੈਂਡ ਦਾ 5-0 ਨਾਲ ਕੀਤਾ ਸੀ ਸਫਾਇਆ
3. 2011- ਭਾਰਤ ਨੇ ਆਪਣੇ ਘਰ ‘ਚ ਇੰਗਲੈਂਡ ਦਾ 5-0 ਨਾਲ ਕੀਤਾ ਸਫਾਇਆ
4. 2013- ਭਾਰਤ ਨੇ ਜ਼ਿੰਬਾਬਵੇ ਦਾ ਉਸ ਦੀ ਧਰਤੀ ‘ਤੇ 5-0 ਨਾਲ ਕੀਤਾ ਸੀ ਸਫਾਇਆ
5. 2014- ਭਾਰਤ ਨੇ ਆਪਣੇ ਘਰ ‘ਚ ਸ਼੍ਰੀਲੰਕਾ ਦਾ 5-0 ਨਾਲ ਕੀਤਾ ਸੀ ਸਫਾਇਆ
6. 2017- ਭਾਰਤ ਨੇ ਸ਼੍ਰੀਲੰਕਾ ਦਾ ਉਸਦੀ ਧਰਤੀ ‘ਤੇ 5-0 ਨਾਲ ਕੀਤਾ ਸਫਾਇਆ

LEAVE A REPLY

Please enter your comment!
Please enter your name here