ਨਵੀਂ ਦਿੱਲੀ

ਇਸ ਮੌਸਮ ਵਿਚ ਵਾਇਰਲ ਬੁਖਾਰ ਹੋਣਾ ਆਮ ਗੱਲ ਹੈ। ਵਾਇਰਲ ਬੁਖਾਰ ਇੰਮਊਨ ਸਿਸਟਮ ਨੂੰ ਕਮਜ਼ੋਰ ਕਰ ਦਿੰਦਾ ਹੈ, ਜਿਸ ਨਾਲ ਸਰੀਰ ਵਿਚ ਤੇਜ਼ੀ ਨਾਲ ਇਨਫੈਕਸ਼ਨ ਵਧਦੀ ਜਾਂਦੀ ਹੈ। ਵਾਇਰਲ ਬੁਖਾਰ ਵਿਚ ਸਰੀਰ ਦਾ ਤਾਪਮਾਨ ਵਧਣ ਨਾਲ ਗਲੇ ਵਿਚ ਦਰਦ, ਸਿਰ ਦਰਦ, ਥਕਾਵਟ, ਜੋੜਾਂ ਵਿਚ ਦਰਦ ਅਤੇ ਅੱਖਾਂ ਦਾ ਲਾਲ ਹੋਣਾ ਵਰਗੀਆਂ ਸਮੱਸਿਆਵਾਂ ਦੇ ਲੱਛਣ ਦਿੱਸਣ ਲੱਗਦੇ ਹਨ। ਅਜਿਹੇ ਵਿਚ ਜ਼ਰੂਰੀ ਹੈ ਕਿ ਕੁਝ ਜ਼ਰੂਰੀ ਗੱਲਾਂ ਦਾ ਧਿਆਨ ਰੱਖ ਕੇ ਵਾਇਰਲ ਬੁਖਾਰ ਤੋਂ ਬਚਿਆ ਜਾ ਸਕਦਾ ਹੈ।
ਧਿਆਨ ਰੱਖਣ ਵਾਲੀਆਂ ਗੱਲਾਂ 
– ਪਾਣੀ ਨੂੰ ਹਮੇਸ਼ਾ ਉਬਾਲ ਕੇ ਜਾਂ ਪਿਊਰੀਫਾਈ ਪਾਣੀ ਹੀ ਪੀਓ।
 ਖੰਘਦੇ ਜਾਂ ਛਿੱਕਦੇ ਸਮੇਂ ਮੂੰਹ ‘ਤੇ ਰੁਮਾਲ ਰੱਖੋ।
– ਆਪਣਾ ਤੋਲਿਆ ਵੱਖਰਾ ਰੱਖੋ।
– ਬਾਹਰ ਦਾ ਖਾਣਾ ਬਿਲਕੁਲ ਨਾ ਖਾਓ।
– ਕਿਸੇ ਭੀੜ ਵਾਲੀ ਥਾਂ ‘ਤੇ ਜਾਣ ਤੋਂ ਬਚੋ।
ਕੁਝ ਘਰੇਲੂ ਨੁਸਖਿਆਂ ਨਾਲ ਕਰੋ ਵਾਇਰਲ ਬੁਖਾਰ ਨੂੰ ਕਰੋ ਦੂਰ
1. ਆਲੂ

ਆਲੂ ਦੇ ਟੁੱਕੜੇ ਨੂੰ ਵਿਨੇਗਰ ਵਿਚ ਭਿਓਂ ਕੇ ਅਤੇ ਫਿਰ ਕਿਸੇ ਸਾਫ ਕੱਪੜੇ ਵਿਚ ਲਪੇਟ ਕੇ ਮੱਥੇ ‘ਤੇ ਰੱਖੋ। ਇੰਝ ਕਰਨ ਨਾਲ ਬੁਖਾਰ ਘੱਟ ਹੋਵੇਗਾ।
2. ਨਿੰਬੂ
ਨਿੰਬੂ ਦੇ ਟੁੱਕੜੇ ਆਪਣੇ ਤਲਿਆਂ ‘ਤੇ ਰਗੜੋ ਜਾਂ ਫਿਰ ਜੁਰਾਬਾਂ ਵਿਚ ਨਿੰਬੂ ਦੇ ਟੁੱਕੜੇ ਪਾ ਕੇ ਪੂਰੀ ਰਾਤ ਇੰਝ ਹੀ ਰੱਖੋ। ਇੰਝ ਕਰਨ ਨਾਲ ਰਾਹਤ ਮਿਲੇਗੀ।
3. ਲਸਣ
ਲਸਣ ਦੀ ਪੇਸਟ ਬਣਾ ਕੇ ਉਸ ਵਿਚ ਸ਼ਹਿਦ ਮਿਲਾ ਲਓ। ਇਸ ਤੋਂ ਇਲਾਵਾ ਲਸਣ ਦੀਆਂ ਕਲੀਆਂ ਨੂੰ ਸਰੋਂ ‘ਤੇ ਤੇਲ ਵਿਚ ਪਾ ਕੇ ਉਸ ਨਾਲ ਤਲਿਆਂ ਦੀ ਮਾਲਿਸ਼ ਕਰੋ।
4. ਤੁਲਸੀ
4-5 ਗਲਾਸ ਪਾਣੀ ਵਿਚ ਤੁਲਸੀ ਦੀਆਂ 30-40 ਪੱਤੀਆਂ ਮਿਲਾਓ। ਫਿਰ ਉਸ ਵਿਚ ਅਦਰਕ ਅਤੇ 4-5 ਲੌਂਗ ਮਿਲਾ ਕੇ ਉਬਾਲ ਲਓ। ਦਿਨ ਵਿਚ 2 ਘੰਟੇ ਬਾਅਦ ਇਸ ਪਾਣੀ ਦੀ ਵਰਤੋਂ ਕਰੋ।
5. ਨਿੰਮ
ਨਿੰਮ ਦੀਆਂ ਪੱਤੀਆਂ ਨੂੰ ਚਬਾਓ ਜਾਂ ਫਿਰ ਨਿੰਮ ਦੀ ਪੱਤੀਆਂ ਨੂੰ ਪਾਣੀ ਵਿਚ ਉਬਾਲ ਕੇ ਉਸ ਪਾਣੀ ਨਾਲ ਨਹਾਓ। ਬੁਖਾਰ ਵਿਚ ਕਾਫੀ ਆਰਾਮ ਮਿਲੇਗਾ।

LEAVE A REPLY

Please enter your comment!
Please enter your name here