ਇਸਤਾਨਬੁਲ

ਵਾਸ਼ਿੰਗਟਨ ਪੋਸਟ ਨੇ ਮੰਗਲਵਾਰ ਨੂੰ ਸਾਊਦੀ ਅਰਬ ਦੇ ਲਾਪਤਾ ਪੱਤਰਕਾਰ ਦੀ ਸੀ. ਸੀ. ਟੀ. ਵੀ. ਕੈਮਰੇ ‘ਚ ਕੈਦ ਤਸਵੀਰ ਨੂੰ ਪ੍ਰਕਾਸ਼ਿਤ ਕੀਤਾ ਹੈ। ਸਾਊਦੀ ਪੱਤਰਕਾਰ ਇਸ ‘ਚ 1 ਹਫਤੇ ਪਹਿਲਾਂ ਲਾਪਤਾ ਹੋਣ ਤੋਂ ਕੁਝ ਦੇਰ ਬਾਅਦ ਇਸਤਾਨਬੁਲ ‘ਚ ਸਾਊਦੀ ਅਰਬ ਦੇ ਵਣਜ ਦੂਤਘਰ ‘ਚ ਜਾਂਦੇ ਹੋਏ ਨਜ਼ਰ ਆ ਰਹੇ ਹਨ। ਤੁਰਕੀ ਦੇ ਅਧਿਕਾਰੀਆਂ ਦਾ ਆਖਣਾ ਹੈ ਕਿ ਉਨ੍ਹਾਂ ਨੂੰ ਡਰ ਹੈ ਕਿ ਪੱਤਰਕਾਰ ਦੀ ਦੂਤਘਰ ਦੇ ਅੰਦਰ ਹੱਤਿਆ ਕਰ ਦਿੱਤੀ ਗਈ। ਸਾਊਦੀ ਅਰਬ ਨੇ ਲੇਖਕ-ਪੱਤਰਕਾਰ ਜਮਾਲ ਖਸ਼ੋਗੀ ਦੀ ਹੱਤਿਆ ਕੀਤੇ ਜਾਣ ਦੇ ਦੋਸ਼ ਨੂੰ ਬੇਬੁਨਿਆਦ ਦੱਸਿਆ ਪਰ ਉਨ੍ਹਾਂ ਨੇ ਅਜਿਹੇ ਕੋਈ ਸਬੂਤ ਪੇਸ਼ ਨਹੀਂ ਕੀਤੇ ਜਿਸ ਤੋਂ ਲਗੇ ਕਿ ਪਿਛਲੇ 7 ਦਿਨਾਂ ‘ਚ ਖਸ਼ੋਗੀ ਕਦੇ ਵੀ ਇਮਾਰਤ ਤੋਂ ਬਾਹਰ ਨਿਕਲਦੇ ਦੇਖੇ ਗਏ ਹੋਣ।

PunjabKesari

ਵਾਸ਼ਿੰਗਟਨ ਪੋਸਟ ਵੱਲੋਂ ਜਾਰੀ ਇਸ ਤਸਵੀਰ ‘ਤੇ ਤਰੀਕ ਵਾਲੀ ਮੋਹਰ ਲੱਗੀ ਹੈ। ਅਖਬਾਰ ਦਾ ਕਹਿਣਾ ਹੈ ਕਿ ਜਾਂਚ ਦੀ ਜਾਣਕਾਰੀ ਰੱਖਣ ਵਾਲੇ ਇਕ ਵਿਅਕਤੀ ਨੇ ਉਸ ਦੇ ਨਾਲ ਇਹ ਤਸਵੀਰ ਸਾਂਝੀ ਕੀਤੀ ਹੈ। ਤੁਰਕੀ ਦੀ ਆਪਣੀ ਮੰਗੇਤਰ ਨਾਲ ਵਿਆਹ ਕਰਨ ਲਈ ਜ਼ਰੂਰੀ ਕਾਗਜ਼ੀ ਕਾਰਵਾਈ ਪੂਰੀ ਕਰਨ ਲਈ 59 ਸਾਲਾ ਖਸ਼ੋਗੀ ਇਸਤਾਨਬੁਲ ‘ਚ ਵਣਜ ਦੂਤਘਰ ਗਏ ਸਨ ਜਿਥੋਂ ਉਹ ਲਾਪਤਾ ਹੋ ਗਏ। ਦੂਤਘਰ ਦਾ ਕਹਿਣਾ ਹੈ ਕਿ ਪੱਤਰਕਾਰ ਇਮਾਰਤ ਤੋਂ ਬਾਹਰ ਚਲੇ ਗਏ ਸਨ ਉਥੇ ਤੁਰਕੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਅੰਦਰ ਹੀ ਮਾਰਿਆ ਗਿਆ ਹੈ।

LEAVE A REPLY

Please enter your comment!
Please enter your name here