ਮੇਰੇ ਲੇਖਕ ਸਾਥੀ ਗੁਰਮੀਤ ਸਿੱਧੂ ਕਾਨੂੰਗੋ ਨਾਲ ਇੱਕ ਦਿਨ ਅਚਾਨਕ ਫੋਨ ਤੇ ਗੱਲ ਚੱਲ ਪਈ ਉਹ ਕਹਿਣ ਲੱਗੇ ਕੇ ਇੱਕ ਬਹੁਤ ਪੁਰਾਣੀ ਗੱਲ ਹੈ।ਇੱਕ ਘੁਮਿਆਰ ਹੁੰਦਾ ਉਸ ਕੋਲ ਇੱਕ ਗਧਾ ਹੁੰਦਾ ਏ।ਉਹ ਸਾਰਾ ਦਿਨ ਗਧੇ ਤੋ ਬਹੁਤ ਕੰਮ ਲੈਦਾ ਉਸਨੂੰ ਕੁੱਟਦਾ ਮਾਰਦਾ ਗਧਾ ਆਪਣੇ ਮਾਲਕ ਤੋ ਅੰਦਰੋ ਅੰਦਰੀ ਬਹੁਤ ਦੁਖੀ ਪਰੇਸ਼ਾਨ ਹੋਇਆ ਸੋਚਦਾ ਹੈ ਕਿ ਉਹ ਉਸ ਨੂੰ ਛੱਡਕੇ ਦੌੜ ਜਾਵੇਗਾ।ਹਰ ਰੋਜ ਉਹ ਇਹੀ ਸਕੀਮਾ ਘੜਦਾ ਰਹਿੰਦਾ।
ਸਾਰੇ ਦਿਨ ਦੀ ਮਿਹਨਤ ਮਗਰੋ ਜਦ ਉਸ ਦਾ ਮਾਲਕ ਉਸ ਨੂੰ ਵਾੜੇ ਚ ਬੰਨਣ ਲਈ ਉਸ ਦੇ ਪੈਰਾ ਚ ਰੱਸੀ ਪਾਉਂਦਾ ਹੈ ਤਾ ਗਧੇ ਨੂੰ ਆਪਣੇ ਮਾਲਕ ਤੇ ਬੜੀ ਦਿਆਲਤਾ ਆਉਦੀ ਉਹ ਅੰਦਰੋ ਅੰਦਰੀ ਬੜਾ ਖੁਸ਼ ਹੁੰਦਾ ਉਹ ਸੋਚਦਾ ਮੇਰਾ ਮਾਲਕ ਕਿੰਨਾ ਚੰਗਾ ਹੈ ਉਹ ਰੋਜ਼ਾਨਾ ਸ਼ਾਮ ਨੂੰ ਮੇਰੇ ਪੈਰੀ ਹੱਥ ਲਾਉਂਦਾ ਏ।ਉਹ ਇਹ ਦੇਖ ਕੇ ਆਪਣੇ ਵਿਚਾਰ ਬਦਲ ਲੈਦਾ ਏ। ਦੂਸਰੇ ਦਿਨ ਤੋ ਫੇਰ ਉਹੀ ਹਾਲ।
ਇਹੀ ਹਾਲ ਸਾਡੇ ਦੇਸ਼ ਦੇ ਲੋਕਾ ਦਾ ਹੈ ਲੀਡਰ ਚੋਣਾ ਜਿੱਤ ਕੇ ਚਾਰ ਸਾਢੇ ਚਾਰ ਸਾਲ ਸਾਨੂੰ ਲੁੱਟ ਦੇ ਕੁੱਟ ਨੇ ਕਦੇ ਧਰਨਿਆ ਤੇ ਕਦੇ ਕਿਤੇ ਕਦੇ ਤਰੱਕੀਆ ਦਿਵਾਉਣ ਬਹਾਨੇ ਵਿਚੋਲਿਆ ਰਾਹੀ ਰਿਸ਼ਵਤਾ ਖਾਂਦੇ ਨੇ ਵੱਡੇ ਵੱਡੇ ਘਪਲੇ ਕਰੀ ਜਾ ਰਹੇ ਨੇ ਸਭ ਕੁੱਝ ਹੜੱਪ ਕਰ ਜਾਂਦੇ ਨੇ ਤੇ ਡਕਾਰ ਵੀ ਨਹੀ ਮਾਰਦੇ।ਕਿਸੇ ਨੂੰ ਕੋਈ ਸਹੂਲਤ ਨਹੀ ਜਨਤਾ ਦਾ ਬੁਰਾ ਹਾਲ ਹੈ ।ਜਦ ਫੇਰ ਵੋਟਾ ਨੇੜੇ ਆਉਣ ਵਾਲੀਆ ਹੁੰਦੀਆ ਨੇ ਮਤਲਬ ਛੇ ਕੁ ਮਹੀਨੇ ਪਹਿਲਾ ਉਹ ਫੇਰ ਮਸੋਸਿਆ ਜਿਹਾ ਮੂੰਹ ਲੈ ਕੇ ਆਮ ਜਨਤਾ ਵਿੱਚ ਆ ਜਾਂਦੇ ਨੇ ।ਕਿਸੇ ਦੇ ਘਰ ਉਹਨਾ ਨਾਲ ਬੈਠ ਰੋਟੀ ਖਾ ਜਾਂਦੇ ਹਨ ਕਿਸੇ ਨਾਲ ਖੜ ਫੋਟੋ ਖਿਚਵਾ ਲੈਂਦੇ ਨੇ ਸਾਨੂੰ ਉਹਨਾ ਤੇ ਦਿਆਲਤਾ ਆ ਜਾਂਦੀ ਹੈ ਅਸੀ ਅੰਦਰੋ ਅੰਦਰੀ ਬਹੁਤ ਖੁਸ਼ ਹੁੰਦੇ ਹਾ ਕਿ ਸਾਡੇ ਮਾਲਕ ਯਾਨੀ ਕਿ ਮੰਤਰੀ ਮੇਰੇ ਨਾਲ ਬੈਠ ਰੋਟੀ ਖਾ ਗਿਆ ਚਾਰ ਮਿੱਠੀਆ ਮਿੱਠੀਆ ਗੱਲਾ ਮਾਰ ਗਿਆ ਸਾਡੇ ਨਾਲ ਖੜ ਫੋਟੋ ਖਿਚਵਾ ਗਿਆ ਅਸੀ ਫੇਰ ਉਹਨਾ ਨੂੰ ਹੀ ਵੋਟ ਪਾ ਦਿੰਦੇ ਹਾ।ਉਹ ਉਹੀ ਕੰਮ ਅਗਲੀ ਵਾਰ ਫੇਰ ਕਰਦੇ ਨੇ।ਸਾਡੇ ਪਿੰਡਾ ਦੇ ਕੰਮ ਉੱਠ ਦੇ ਬੁੱਲ੍ਹ ਵਾਂਗ ਲਮਕਦੇ ਹੀ ਰਹਿੰਦੇ ਹਨ ਹੁਣ ਸੋਚ ਕੇ ਵੇਖੋ ਕਸੂਰ ਕਿਸਦਾ ਤੇ ਆਪਣੀ ਹਾਲਤ ਕੀਹਦੇ ਵਰਗੀ।
ਲੋੜ ਹੈ ਜਾਗਣ ਦੀ ਸਮਝਣ ਦੀ ਆਪਣੀ ਵੋਟ ਦੀ ਸਹੀ ਵਰਤੋ ਕਰਨ ਦੀ ਜੇ ਨਾ ਜਾਗੇ ਨਾ ਸਮਝੇ ਤਾ ਹੰਢਾਈ ਚੱਲਾਂਗੇ ਘੁਮਿਆਰ ਦੇ ਗਧੇ ਵਾਲੀ ਜੂਨ ।ਕਿਸੇ ਲੀਡਰ ਨੂੰ ਕੋਈ ਫਰਕ ਨਹੀ ਪੈਣਾ ।ਸਾਨੂੰ ਇਹ ਫਰਕ ਆਪ ਸਮਝਣਾ ਪਵੇਗਾ।

LEAVE A REPLY

Please enter your comment!
Please enter your name here