ਅੱਜ ਅਸੀਂ ਸੋਚਣ; ਸਮਝਣ; ਕਲਪਨਾ ਕਰਨ; ਸਿੱਟੇ ਕੱਢਣ; ਅਤੇ ਆਪਣੇ ਵਿਚਾਰਾਂ ਨੂੰ ਪ੍ਰਗਟਾਉਣ ਵਿਚ ਕਾਫ਼ੀ ਹੱਦ ਤੱਕ ਅਜਾਦ ਹਾਂ।ਖੁਸ਼ੀ ਦੀ ਗੱਲ ਹੈ ਕਿ ਅਸੀਂ ਇਸ ਅਜਾਦੀ ਦੀ ਖੁੱਲ ਕੇ ਵਰਤੋਂ ਵੀ ਕਰਦੇ ਹਾਂ।ਅਸੀਂ ਆਪਣੇ ਵਿਚਾਰ ਬੋਲ ਕੇ ਜਾਂ ਲਿਖ ਕੇ ਪ੍ਰਗਟ ਕਰਦੇਹਾਂ ।ਇਸ ਯੋਗਤਾ ਨੂੰ ਅਸੀਂ ਆਪਣੇ ਆਲੇ ਦੁਆਲੇ ਦੇ ਵਾਤਾਵਰਣ ਵਿਚ ਵਾਪਰਦੀਆਂ ਘਟਨਾਵਾਂ ਨੂੰ ਪਰਖਣ ਲਈ ਅਤੇ ਆਪਣੀ ਰਾਇ ਦੇਣ ਲਈ ਵਰਤਦੇ ਆ ਰਹੇ ਹਾਂ।ਬੋਲਣ ਅਤੇ ਲਿਖਣ ਦੀ ਇਸ ਅਜਾਦੀ ਨੂੰ ਅਸੀਂ ਮੁੱਢਲੇ ਅਧਿਕਾਰਾਂ ਵਿਚ ਵੀ ਸ਼ਾਮਿਲ ਕੀਤਾ ਹੈ।ਇਸ ਕਾਰਨ ਹੀ ਬੁਧੀਜੀਵੀਆਂ ; ਵਿਦਵਾਨਾਂ ਅਤੇ ਲੇਖਕਾ ਨੇ ਸਮੇ ਸਮੇ ਤੇ ਸਰਕਾਰਾਂ ਵੱਲੋਂ ਜਾ ਹੋਰ ਕਿਸੇ ਵੀ ਵੱਲੋਂ ਹੋਏ ਧੱਕੇ ਅਤੇ ਜ਼ੁਲਮ ਵਿਰੁੱਧ ਆਵਾਜ਼ ਉਠਾਉਣ ਵਿਚ ਕਾਮਯਾਬ ਹੋ ਸਕੇ ਹਾਂ।ਇੱਕ ਸੁਲਝੇ ਨਿਜ਼ਾਮ ਅਤੇ ਸਮਾਜ ਲਈ  ਆਪਣੇ ਨਾਗਰਿਕਾਂ ਨੂੰ ਦਿੱਤੀ ਇਹ ਅਜਾਦੀ ਉਸ ਦੇ ਵਿਕਸਿਤ ਅਤੇ ਖੁਲ੍ਹਦਿਲਾ ਹੋਣ ਦਾ ਵੀ ਪ੍ਰਤੀਕ ਹੈ ਅਤੇ ਸਮਾਜ ਦੇ ਵਿਕਾਸ ਵਿਚ ਇਸ ਦਾ ਬਹੁਤ ਵੱਡਾ ਯੋਗਦਾਨ ਵੀ ਹੈ ।……… ਪਰ ਇਸ ਅਜਾਦੀ ਤੇ ਉਦੋਂ ਸਵਾਲ ਉੱਠਣੇ ਜਰੂਰੀ ਹੋ ਜਾਂਦੇ ਨੇ
ਜਦੋਂ ਇਹ ਆਪਣੀ ਸੀਮਾ ਉਲੰਘ ਜਾਵੇ ।ਕਿਸੇ ਵੀ ਵਿਅਕਤੀ; ਧਰਮ; ਨਸਲ ; ਸਮੂਹ ; ਸੰਪਰਦਾ ਆਦਿ ਨੂੰ ਨਿਸ਼ਾਨਾ ਬਣਾ ਕੇ ਕੋਈ ਗੱਲ  ਕਹਿਣੀ ਇਸ ਅਧਿਕਾਰ ਦੀ ਕੀਤੀ ਨਾਜਾਇਜ ਵਰਤੋਂ ਕਹਿਲਾਏਗੀ। ਹੁਣੇ ਹੁਣੇ ਚਰਚਾ ਵਿਚ ਆਈ ਸੁਰਜੀਤ ਗਗ ਦੀ ਕਵਿਤਾ ” ਮੈ ਤੇ ਨਾਨਕ” ਨੂੰ ਇਸ ਸੰਦਰਭ ਵਿਚ ਦੇਖਿਆ ਜਾ ਸਕਦਾ ਹੈ ।ਇਸ ਕਵਿਤਾ ਵਿਚ ਲਈ ਹੋਈ ਖੁੱਲ ਵਿਚ ਲੇਖਕ ; ਨਾਨਕ ਨਾਲ ਸੌਣ ; ਇਕੱਠੇ ਪੈਗ ਲਗਾਨ ਤਕ  ਦੀ ਗੱਲ ਕਰਨੋ ਵੀ ਨਹੀਂ ਜਕਦਾ ।ਉਹ ਹੋਰ ਅੱਗੇ ਆਪਣੇ ਨਾਲ ਨਾਲ
ਨਾਨਕ ਨੂੰ ਕੁੱਤਾ ; ਲੁੱਚਾ ; ਕੁਰਾਹੀਆ ਆਦਿ ਵੀ ਕਹਿ ਜਾਂਦਾ ਹੈ।ਇਸ ਨਾਲ ਜਿੱਥੇ ਕਵਿਤਾ ਦੀ ਸੁਹਜ-ਸੁੰਦਰਤਾ ਤਾਂ ਖਤਮ ਹੋ ਹੀ ਜਾਂਦੀ ਹੈ ; ਉਥੇ ਨਾਨਕ ਨੂੰ ਗੁਰੂ- ਪਰਮੇਸ਼ਰ ਮੰਨਣ ਵਾਲੇ ਸਿੱਖ ਜਗਤ ਵਿਚ ਇਸ ਦਾ ਵਿਰੋਧ ਹੋਣਾ  ਕੁਦਰਤੀ ਹੀ ਸੀ ।ਵਿਰੋਧ ਹੋਇਆ ਵੀ ਤੇ ਲਿਖਾਈ ਰਿਪੋਰਟ ਦੇ ਅਧਾਰ ਤੇ ਸੁਰਜੀਤ ਗਗ ਨੂੰ ਅਨੰਦਪੁਰ ਸਾਹਿਬ ਦੀ ਪੁਲਿਸ ਨੇ ਗ੍ਰਿਫ਼ਤਾਰ ਵੀ ਕਰ ਲਿਆ ਹੈ। ਇਹ ਬਹੁਤ ਹੀ ਦੁਖੀ ਕਰਨ ਵਾਲੀ ਖ਼ਬਰ ਹੈ ।ਇਸ ਤਰਾਂ ਦੀਆਂ ਘਟਨਾਵਾਂ ਦੇ ਵਧਣ ਨਾਲ ਸਾਡੀ ਬੋਲਣ ਤੇ ਲਿਖਣ
ਦੀ ਅਜਾਦੀ ਨੂੰ ਕੁਚਲਣਾ ਸਮੇਂ ਦੀਆਂ ਸਰਕਾਰਾਂ ਲਈ ਸੌਖਾ  ਹੋ ਜਾਏਗਾ।ਅਸੀਂ ਜਿੱਥੇ ਸੁਰਜੀਤ ਗਗ ਵਲੋਂ ਵਰਤੀ ਗਈ
ਗਲਤ ਸ਼ਬਦਾਵਲੀ ਦੀ ਨਿੰਦਾ ਕਰਦੇ ਹਾਂ ।ਅਤੇ ਹਰ ਲੇਖਕ ਨੂੰ ਜਬਤ ਅਤੇ ਸ਼ਿਸ਼ਟਾਚਾਰ ਵਿਚ ਰਹਿਣ ਦੀ ਅਪੀਲ ਕਰਦੇ ਹਾਂ।
ਉਥੇ ਉਸ ਦੇ ਵਿਰੋਧੀਆਂ ਵਲੋਂ ਵਰਤੀ ਗਈ ਮੰਦੀ ਸ਼ਬਦਾਵਲੀ  ਵੀ ਕਿਸੇ ਤਰਾਂ ਵੀ ਠੀਕ ਨਹੀਂ ਸਮਝਦੇ ।ਸਰਕਾਰ ਤਾਂ ਅਜਿਹਾ
ਟਕਰਾਵ ਚਾਹੁੰਦੀ ਹੈ ।ਲੋੜ ਹੈ ਕਿ ਇਕ ਦੂਸਰੇ ਨੂੰ ਸਮਝ ਕੇ ਚਲੀਏ ਅਤੇ ਪਿਆਰ ; ਸਤਿਕਾਰ ਅਤੇ ਸ਼ਾਂਤੀ ਨੂੰ ਕਿਸੇ ਵੀ ਕੀਮਤ ਤੇ ਦਾਅ ਤੇ ਨਾ ਲਗਾਈਏ।ਲੇਖਕ ਨੇ ਸਮਾਜ ਨੂੰ ਸੇਧ ਦੇਣੀ ਹੈ ਲੇਕਿਨ ਜੇ  ਉਹ ਆਪ ਹੀ ਭਟਕ ਗਿਆ ਤੇ ਸ਼ਬਦਾਂ ਦੀ ਸੁਚੱਜੀ ਵਰਤੋਂ ਭੁੱਲ  ਬੈਠਾ ; ਫਿਰ ਹੋਰ ਕਿਸ ਤੋ ਆਸ ਰੱਖੀ ਜਾਏਗੀ ????? ਆਓ ਦੁਆ ਕਰੀਏ ਕਿ ਪ੍ਰਭੂ ਸਾਨੂੰ ਸਾਰਿਆਂ ਨੂੰ ਠੀਕ ਰਾਹ ਦਿਖਾਏ ।

LEAVE A REPLY

Please enter your comment!
Please enter your name here