ਸੰਗਰੂਰ ਚ ਪੈਂਦੇ ਪਿੰਡ ਕਪਿਆਲ ਦਾ ਜੰਮਪਲ ਗਾਇਕ ‘ਗੋਲਡੀ ਬਾਵਾ’ ਕਿਸੇ ਜਾਣ ਪਹਿਚਾਣ ਦਾ ਮੁਥਾਜ ਨਹੀਂ। ਗੋਲਡੀ ਨੇ ਆਪਣੀ ਸਾਫ਼ ਸੁਥਰੀ ਗਾਇਕੀ ਨਾਲ਼ ਪੰਜਾਬੀਆਂ ਦੇ ਦਿਲਾਂ ਚ ਇੱਕ ਵੱਖਰੀ ਪਹਿਚਾਣ ਬਣਾਈ। ਗੋਲਡੀ ਦੇ ਗੀਤਾਂ ਨੂੰ ਹਰ ਵਰਗ ਦੇ ਸਰੋਤੇ ਬੇਹੱਦ ਪਿਆਰ ਕਰਦੇ ਹਨ। ਗੋਲਡੀ ਦਾ ਪਹਿਲਾ ਗੀਤ ‘ਯਾਦ’ 1997 ਚ ਮਲਟੀ ਅੈਲਬਮ ਚ ਜੋ ਕਿ ਗੋਲਡੀ ਦੇ ਉਸਤਾਦ ਜੀ ਉੱਘੇ ਗੀਤਕਾਰ ‘ਦੇਵ ਥਰੀਕੇ ਵਾਲੇ’ ਦਾ ਲਿਖਿਆ ਸੀ।ਉਸ ਤੋਂ ਬਾਦ ਗੋਲਡੀ ਦੇ ਗੀਤਾਂ ਦੀ ਟੇਪ ਰਲੀਜ ਹੋਈ ‘ਸਰਦਾਰੀ’ ਜਿਸ ਦੇ 4 ਗੀਤ ਵੀ ਦੇਵ ਸਾਹਿਬ ਦੀ ਕਲਮ ਦੇ ਲਿਖੇ ਸੀ। ਗੋਲਡੀ ਦੇ ਦੱਸਣ ਮੁਤਾਬਿਕ ਉਸ ਵਲੋਂ ਗਾਇਆ ਗੀਤ “ਮੈਂ ਪੰਜਾਬ ਬੋਲਦਾ ਹਾਂ” ਜਿਸ ਨੂੰ ਸੱਚ ਦੇ ਅਧਾਰ ਤੇ ਲਿਖਿਆ ਸੀ ਤੇ ਇਸ ਨੂੰ ਕਿਸੇ ਚੈਨਲ ਨੇ ਨਹੀਂ ਚਲਾਇਆ। ਉਸ ਤੋਂ ਬਾਦ ਇੱਕ ਹੋਰ ਸਿੰਗਲ ਟਰੈਕ ” ਭਗਤ ਸਿਆਂ ਪੰਜਾਬ ਤੇਰੇ ਨੂੰ ਚਿੱਟਾ ਖਾ ਗਿਆ” ਜੋ ਕਿ ਉੱਘੇ ਪੱਤਰਕਾਰ ‘ਬਲਤੇਜ ਪੰਨੂ’ ਜੀ ਦਾ ਲਿਖਿਆ ਸੀ ਇਸ ਗੀਤ ਨੂੰ ਵੀ ਸਰੋਤਿਆਂ ਨੇ ਬਹੁਤ ਪਿਆਰ ਦਿੱਤਾ। ਗੋਲਡੀ ਦੇ ਗਾਏ ਗੀਤਾਂ ਦੀ “ਗੋਲਡੀ ਲਾਈਵ ਵਨ” ਜੋ ਕਿ ‘ਅੈਸ ਅੈਮ ਆਈ’ ਕੰਪਨੀ ਵਲੋਂ ਰਿਲੀਜ ਕੀਤੀ ਗਈ ਸੀ ਇਸ ਵਿਚਲੇ ਗੀਤ “ਵਖਤ ਪੈਣ ਤੇ ਬਾਬਾ ਜੀ ਖੜਕਾ ਦੇਈਏ ਖੰਡੇ ਨੂੰ’ ਅਤੇ ਹੋਰ ਗੀਤ ਸਰੋਤਿਆਂ ਨੇ ਬਹੁਤ ਪਸੰਦ ਕੀਤੇ। “ਗੋਲਡੀ ਲਾਈਵ 2” ਦੇ ਸਾਰੇ ਗੀਤ ਜੋ ਕਿ ਗੋਲਡੀ ਦੇ ਆਪਣੇ ਲਿਖੇ ਸਨ, ਉਨ੍ਹਾਂ ਵਿੱਚੋਂ ਇੱਕ ਗੀਤ “ਕਫ਼ਨ ਦੇ ਜੇਬ ਨਹੀਂ ਹੁੰਦੀ ਬੰਦਿਆ ਜਦ ਦੁਨੀਆ ਤੋਂ ਜਾਣਾ” ਨੂੰ ਬਹੁਤ ਪਸੰਦ ਕੀਤਾ ਗਿਆ। ਰਾਜੂ ਨੱਥੂਵਾਲੀਆ ਦਾ ਲਿਖਿਅਾ ਤੇ ਗੋਲਡੀ ਦਾ ਗਾਇਆ ਗੀਤ ‘ਡਾਲਰ’ ਵੀ ਬਹੁਤ ਪਸੰਦ ਕੀਤਾ ਗਿਆ। ਕੁਝ ਦਿਨ ਪਹਿਲਾਂ SMI ਕੰਪਨੀ ਵਲੋਂ ਉੱਘੇ “ਗੀਤਕਾਰ ਹਰਵਿੰਦਰ ਉਹੜਪੁਰੀ” ਦੀ ਪੇਸ਼ਕਸ਼ ਚ ਗੋਲਡੀ ਦੀ ਅਵਾਜ ਚ ਗੀਤਕਾਰ “ਸਿੱਕੀ ਝੱਜੀ ਪਿੰਡ ਵਾਲੇ” ਦਾ ਲਿਖਿਆ ਗੀਤ ਪਿੰਡ ਜਾਣ ਦਾ ਸੁਪਨਾ” ਜਿਸ ਨੂੰ ਖਾਸ ਕਰਕੇ ਪ੍ਰਦੇਸਾਂ ਚ ਵਸਦੇ ਪੰਜਾਬੀਅਾਂ ਨੇ ਬਹੁਤ ਪਸੰਦ ਕੀਤਾ ਇਹਨੀ ਦਿਨੀ ਕਾਫੀ ਚਰਚਾ ਚ ਹੈ। ਮਾਣ ਸਨਮਾਨ ਦੀ ਗੱਲ ਕਰੀਏ ਤਾਂ ਗੋਲਡੀ ਨੂੰ “ਵਿਰਸੇ ਦਾ ਵਾਰਿਸ ਅਵਾਰਡ” ਯਮਲਾ ਜੱਟ ਅਵਾਰਡ, ਮਾਲਵੇ ਦਾ ਲਾਡਲਾ ਅਵਾਰਡ, ਸੁਰਜੀਤ ਬਿੰਦਰਖੀਆ ਅਵਾਰਡ, ਅਤੇ ਪਿਛਲੇ ਦਿਨੀਂ ਯੂਰਪ ਟੂਰ ਤੇ ਪੁਰਤਗਾਲ, ਜਰਮਨ, ਵਿਖੇ ਸੱਭਿਆਚਰਕ ਅਤੇ ਧਾਰਮਿਕ ਸੰਸਥਾਵਾਂ ਵਲੋਂ ਮਾਣ ਸਨਮਾਨ ਕੀਤਾ ਗਿਆ ਅਤੇ ਇਟਲੀ ਵਿਖੇ ਵਿਸ਼ੇਸ਼ ਤੋਰ ਤੇ “ਬਾਬਾ ਰਾਮ ਚੰਦ ਟਰਸਟ ਯੂਰਪ” ਟੇਕ ਚੰਦ ਜਗਤਪੁਰ ਵਲੋਂ ਜਿਥੇ ਗੋਲਡੀ ਦਾ ਸੰਗੀਤਕ ਸ਼ਾਮ ਦੌਰਾਨ ਗੋਲਡ ਮੈਡਲ ਨਾਲ ਸਨਮਾਨ ਕੀਤਾ ਗਿਆ। ਗੱਲਬਾਤ ਦੌਰਾਨ ਗੋਲਡੀ ਨੇ ਦੱਸਿਆ ਕਿ ਉਹ ਅੱਗੇ ਤੋਂ ਵੀ ਹਮੇਸ਼ਾਂ ਸਾਫ ਸੁਥਰੇ ਗੀਤ ਹੀ ਦਰਸ਼ਕਾਂ ਦੀ ਝੋਲੀ ਪਾਉਣਗੇ। “ਸਿੱਕੀ ਝੱਜੀ ਪਿੰਡ ਵਾਲਾ” (ਇਟਲੀ)

LEAVE A REPLY

Please enter your comment!
Please enter your name here