ਖ਼ਾਲਸਾ ਪੰਥ ਦੇ ਸਥਾਪਨਾ ਦਿਵਸ,
ਅਤੇ ਵਿਸਾਖ਼ੀ ਦੇ ਸੁੱਭ ਦਿਹਾੜੇ ਦੀ
ਦੇਸਾਂ ਵਿਦੇਸਾਂ ਵਿੱਚ ਵਸਦੇ ਸਮੁੱਚੇ
ਪੰਜਾਬੀਆਂ ਨੂੰ ਲੱਖ-ਲੱਖ ਵਧਾਈ !!
ਜੱਲਿਆ ਵਾਲੇ ਬਾਗ ਦੇ ਸ਼ਹੀਦਾਂ ਨੂੰ
ਲੱਖ-ਲੱਖ ਪ੍ਰਣਾਮ 🙏🏻
———————————-

ਪਹਿਲਾਂ ਕਿਸਾਨ
ਤੂੜੀ ਤੰਦ ਸਾਂਭ ਹਾੜੀ ਵੇਚ ਵੱਟ ਕੇ,
ਲੰਬੜਾਂ ਤੇ ਸ਼ਾਹਾਂ ਦਾ ਹਿਸਾਬ ਕੱਟ ਕੇ !!

ਕੱਛ ਮਾਰ ਵੰਢਲੀ ਆਨੰਦ ਛਾ ਗਿਆ,
ਮਾਰਦਾ ਦਮਾਮੇ ਜੱਟ ਮੇਲੇ ਆ ਗਿਆ !!
(“”ਧਨੀ ਰਾਮ ਚਾਤਰਿਕ””)

ਅਜੌਕਾ ਕਿਸਾਨ
ਕਰਜੇ ਦੇ ਬੋਝ ਨਾਲ ਹਾਰ ਥੱਕ ਕੇ,
ਤੰਗੀਆਂ ਮੁਸੀਬਤਾ ਚ’ ਦਿਨ ਕੱਟ ਕੇ !!

ਸ਼ਰੀਕਾਂ ਮਾਰੇ ਬੋਲ ਦਿਲ ਨੂੰ ਲਗਾ ਗਿਆ,
ਅੱਤਿਆ ਕਿਸਾਨ ਅੱਜ ਫਾਈ ਲਾ ਗਿਆ !!

ਖ਼ਾਲਸਾ ਪੰਥ
ਕਰ ਨੰਗੀ ਤਲਵਾਰ ਸ਼ਰੇਆਮ ਕੱਢ ਕੇ,
ਸੂਰਵੀਰ ਯੋਧੇ ਸੂਰਮੇਂ ਤੇ ਸ਼ੇਰ ਲੱਭ ਕੇ !!

ਸੋਹਣੀ ਦਸਤਾਰ ਸਿਰਾਂ ਤੇ ਸਜਾ ਗਿਆ,
ਪਿਤਾ ਦਸ਼ਮੇਸ ਖ਼ਾਲਸਾ ਬਣਾ ਗਿਆ !!

ਜੱਲਿਆਂਵਾਲਾ ਬਾਗ
ਲੈਕੇ ਪਲਟਨ ਪੂਰੀ ਹਥਿਆਰ ਲੱਦ ਕੇ,
ਸ਼ੁਰੂ ਕਰ ਦਿੱਤੇ ਫੈਰ ਗੇਟ ਉੱਤੇ ਬੱਝ ਕੇ !!

ਨਿਹੱਥਿਆਂ ਤੇ ਕਹਿਰ ਜੁਲਮ ਕਮਾ ਗਿਆ
ਜੱਲ਼ਿਆਂ ਦੇ ਬਾਗ ਐਡਵੈਰ ਆ ਗਿਆ !!

✍

LEAVE A REPLY

Please enter your comment!
Please enter your name here