ਮੈਡਮ ਕਮਲਜੀਤ ਨੇ ਅੱਜ ਦੀ ਅੱਧੀ ਅਚਨਚੇਤ ਛੁੱਟੀ ਲੈਣ ਦੀ ਅਰਜ਼ੀ ਸਕੂਲ ਮੁਖੀ ਅੱਗੇ ਰੱਖਦਿਆਂ ਆਖਿਆ “ਸਰ ਜੀ,ਮੈਨੂੰ ਅੱਜ ਦੀ ਅੱਧੀ ਛੁੱਟੀ ਚਾਹੀਦੀ ਆ।”
“ਕਿਉਂ?ਕੀ ਗੱਲ ਹੋਈ?”ਸਕੂਲ ਮੁਖੀ ਨੇ ਆਖਿਆ।
“ਸਰ ਜੀ,ਮੈਂ ਆਪਣੀ ਬੇਟੀ ਸੁਖਵਿੰਦਰ ਦਾ ਸੁਕੰਨਿਆ ਸਮਰਿਧੀ ਖਾਤਾ ਯੋਜਨਾ ਦਾ ਖਾਤਾ ਸਮੁੰਦੜਾ ਡਾਕਖਾਨੇ ਵਿੱਚ ਖੁਲ੍ਹਵਾਇਆ ਹੋਇਐ।ਮੈਂ ਉਸਦੇ ਖਾਤੇ ਵਿੱਚ ਪੈਸੇ ਜਮ੍ਹਾਂ ਕਰਵਾਉਣ ਜਾਣਾ ਆਂ।”
“ਠੀਕ ਐ।”
ਮੈਡਮ ਕਮਲਜੀਤ ਨੇ ਆਪਣੀ ਐਕਟਿਵਾ ਸਕੂਟਰੀ ਸਕੂਲ ਦੇ ਗੇਟ ਤੋਂ ਬਾਹਰ ਜਾ ਕੇ ਸਟਾਰਟ ਕੀਤੀ ਅਤੇ ਸਮੁੰਦੜਾ ਡਾਕਖਾਨੇ ਵੱਲ ਚਲ ਪਈ।ਪੰਦਰਾਂ ਕੁ ਮਿੰਟਾਂ ਵਿੱਚ ਉਹ ਡਾਕਖਾਨੇ ਪਹੁੰਚ ਗਈ।ਉੱਥੇ ਪਹੁੰਚ ਕੇ ਮੈਡਮ ਕਮਲਜੀਤ ਨੇ ਸੁਕੰਨਿਆ ਸਮਰਿਧੀ ਖਾਤਾ ਯੋਜਨਾ ਦੀ ਪਾਸ ਬੁੱਕ ਅਤੇ ਜਮ੍ਹਾਂ ਕਰਵਾਉਣ ਵਾਲੇ ਪੈਸੇ ਕਾਊਂਟਰ ਤੇ ਬੈਠੀ ਕਲਰਕ ਅੱਗੇ ਕਰ ਦਿੱਤੇ।
“ਪੈਸੇ ਜਮ੍ਹਾਂ ਕਰਵਾਉਣ ਲਈ ਸਮੇਂ ਸਿਰ ਆਇਆ ਕਰੋ।”ਪਾਸ ਬੁੱਕ ਅਤੇ ਪੈਸੇ ਫੜਦਿਆਂ ਕਲਰਕ ਨੇ ਆਖਿਆ।
“ਮੈਡਮ ਜੀ,ਹਾਲੇ ਕਿਹੜਾ ਬਹੁਤਾ ਸਮਾਂ ਹੋਇਆ।ਦਿਨ ਦੇ ਸਾਢੇ ਬਾਰਾਂ ਹੀ ਵੱਜੇ ਆ।ਸਕੂਲ ਤੋਂ ਛੁੱਟੀ ਮਿਲੇ ਤੇ ਹੀ ਆਣਾ ਸੀ।”ਮੈਡਮ ਕਮਲਜੀਤ ਨੇ ਆਖਿਆ।
“ਮੈਡਮਾਂ ਕਿਹੜਾ ਸਕੂਲਾਂ ‘ਚ ਪੜ੍ਹਾਈ ਕਰਾਨੀਆਂ?ਵਿਹਲੀਆਂ ਬੈਠੀਆਂ ਰਹਿਨੀਆਂ।”
ਕਲਰਕ ਦੀਆਂ ਗੱਲਾਂ ਸੁਣ ਕੇ ਮੈਡਮ ਕਮਲਜੀਤ ਨੂੰ ਗੁੱਸਾ ਆ ਗਿਆ ਤੇ ਉਸ ਨੇ ਸਖਤ ਲਹਿਜੇ ਵਿੱਚ ਆਖਿਆ”ਤੁਹਾਨੂੰ ਕਿਸੇ ਨੇ ਪੜ੍ਹਾਇਆ,ਤਾਂ ਹੀ ਤੁਸੀਂ ਇਸ ਕੁਰਸੀ ਤੇ ਬੈਠੇ ਹੋ।ਜੇ ਨਾ ਪੜ੍ਹਾਇਆ ਹੁੰਦਾ ,ਤਾਂ ਕਿਸੇ ਫੈਕਟਰੀ ‘ਚ ਤੁਸੀਂ ਮਜ਼ਦੂਰੀ ਕਰਦੇ ਹੋਣਾ ਸੀ।”
ਏਨਾ ਸੁਣ ਕੇ ਕਲਰਕ ਕੁ੍ਹਝ ਨਾ ਬੋਲੀ,ਚੁੱਪ ਕਰਕੇ ਪੈਸੇ ਜਮ੍ਹਾਂ ਕਰਕੇ ਪਾਸ ਬੁੱਕ ਮੈਡਮ ਕਮਲਜੀਤ ਦੇ ਹੱਥ ਫੜਾ ਦਿੱਤੀ।
*****************************

ਪਿੰਡ ਤੇ ਡਾਕ ਰੱਕੜਾਂ ਢਾਹਾ
{ਸ.ਭ.ਸ.ਨਗਰ}੯੯੧੫੮੦੩੫੫੪

LEAVE A REPLY

Please enter your comment!
Please enter your name here