ਇੱਕ ਵੇਲ ਉੱਤੇ ਬਹੁਤ ਹੀ ਦੋ ਖੂਬਸੂਰਤ ਫੁੱਲ ਲੱਗੇ ਹੋਏ ਸਨ ਉਹਨਾਂ ਫੁੱਲਾਂ ਦਾ ਆਪਣੀ ਵੇਲ ਮਾਂ ਨਾਲ ਬਹੁਤ ਪਿਆਰ ਸੀ ਜਦੋਂ ਉਹਨਾਂ ਦੇ ਕੋਲੋਂ ਦੀ ਕੋਈ ਲੰਘਦਾ, ਜਾਂ ਜਦ ਉਹ ਮਾਲੀ ਨੂੰ ਆਂਉਦੇ ਨੂੰ ਦੇਖ ਲੈਂਦੇ ਤਾਂ ਬਹੁਤ ਹੀ ਘਬਰਾਅ ਜਾਂਦੇ ਤੇਜ ਹਵਾ  ਦੇ ਕਾਰਨ ਵੀ ਉਹ ਆਪਣੀ ਮਾਂ ਤੋ ਅਲੱਗ ਨਹੀਂ ਹੋਣਾ ਚਾਹੁੰਦੇ ਸਨ ਉਹ ਆਪਸ ਵਿੱਚ ਗੱਲ ਕਰਕੇ ਕਹਿਣ ਲੱਗੇ, ‘ਆਪਾਂ ਨੂੰ ਕੋਈ ਤੋੜ ਨਾ ਲਵੇ ਆਪਾਂ ਆਪਣੀ ਮਾਂ ਨੂੰ ਕਹਾਂਗੇ, ਮੰਮੀ ਸਾਡੇਤੇ ਪੱਤਿਆਂ ਦੀ ਛਾਂ ਕਰ ਦੇ : ਨਾ ਹੀ ਧੁੱਪ ਨਾਲ ਕੁਮਲਾ ਸਕੀਏ ਅਤੇ ਨਾ ਹੀ ਕੋਈ ਸਾਨੂੰ ਦੇਖ ਸਕੇ

    ਇੱਕ ਦਿਨ ਮਾਲੀ ਦਰੱਖਤਾਂ ਦੀ ਕਾਂਟਛਾਂਟ ਕਰ ਰਿਹਾ  ਸੀ   ਉਸ ਵੇਲ ਦੀ ਵੀ ਵਾਰੀ ਗਈ  ਮਾਲੀ ਵੇਲ ਕੋਲ ਗਿਆ ਤੇ ਜਦ ਵੇਲ ਨੂੰ ਕੱਟਣ ਲਈ ਹੱਥ ਪਾਇਆ ਤਾਂ ਦੋਵੇਂ ਫ਼ੁੱਲਾਂ ਵਿੱਚੋਂ ਦੋ ਪਾਣੀ ਦੀਆਂ ਬੂੰਦਾਂ ਮਾਲੀ ਦੇ ਹੱਥਤੇ ਡਿੱਗ ਪਈਆਂ ਫੁੱਲ, ਮਾਲੀ ਨੂੰ ਕਹਿਣ ਲੱਗੇ, ‘ਅਸੀਂ ਆਪਣੀ ਮਾਂ ਨੂੰ ਬਹੁਤ ਪਿਆਰ ਕਰਦੇ ਹਾਂ, ਸਾਨੂੰ ਸਾਡੀ ਮਾਂ ਤੋ ਅਲੱਗ ਨਾ  ਕਰੋ  ਜੇਕਰ ਐਸਾ ਨਹੀ ਕਰ ਸਕਦੇ ਤਾਂ ਫ਼ਿਰ ਵੇਲ ਮਾਂ ਨੂੰ ਜੜੋਂ ਹੀ ਪੁੱਟ ਦਿਉ ਅਸੀਂ  ਆਪਣੀ ਮਾਂ ਨੂੰ ਛੱਡ ਕੇ ਨਹੀਂ ਜਾ ਸਕਦੇ ‘  ਮਾਲੀ ਨੇ ਉਹਨਾਂ ਦੀ ਗੱਲ ਸੁਣੀ ਅਤੇ ਹੱਥ ਜੋੜ ਕੇ ਕਹਿਣ ਲੱਗਾ, ‘ਰੱਬ ਨੇ ਮਜਬੂਰੀ ਬਹੁਤ ਵੱਡੀ ਚੀਜ ਬਣਾਈ ਹੈ ਸਾਨੂੰ ਰੋਟੀ, ਤਹਾਨੂੰ ਕੱਟਣ ਤੇ ਹੀ ਮਿਲਦੀ ਹੈ ਜਿਸ ਨਾਲ ਅਸੀਂ ਆਪਣੇ ਬੱਚਿਆਂ ਦਾ ਢਿੱਡ ਭਰਦੇ ਹਾਂ  ਵੇਲ ਮਾਂ ਬੋਲੀ, ‘ਅਸੀਂ ਮਨੁੱਖ ਨੂੰ ਸਾਹ ਤੱਕ ਅਤੇ ਢਿੱਡ ਭਰਨ ਲਈ ਫ਼ਲ ਵੀ ਦਿੱਤੇ, ਪਰ, ਮਨੁੱਖ ਨੇ ਹਮੇਸ਼ਾਂ ਸਾਡੇ ਟੁੱਕੜੇਟੁੱਕੜੇ ਹੀ ਕੀਤੇ ਅਤੇ ਬੇਰਹਿਮੀ ਨਾਲ ਸਾਨੂੰ ਜੜੋਂ ਪੁੱਟ ਮਾਰਿਆਫੁੱਲਾਂ ਅਤੇ ਉਹਨਾਂ ਦੀ ਮਾਂ ਵੇਲ ਦੀਆਂ ਇਹ ਗੱਲਾਂ ਸੁਣ ਕੇ ਮਾਲੀ ਦੀਆਂ ਅੱਖਾਂ ਭਰ ਆਈਆਂ ਅਤੇ ਉਸ ਦੇ ਹੱਥ ਵਿੱਚੋਂ ਕੈਂਚੀ ਡਿੱਗ ਪਈ

 

NO COMMENTS

LEAVE A REPLY