Bsp ਨੂੰ ਵੋਟਾ ਪਾ ਕੇ,
ਕਾਮਯਾਬ ਬਣਾਇਓ!
ਮੈ ਹੱਥ ਜੋੜਦਾ ਵੀਰਾ ਨੂੰ,
ਤੁਸੀਂ ਵੋਟ ਹਾਥੀ ਨੂੰ ਪਾਇਓ!!
ਮੈ ਹੱਥ ਜੋੜ ਦਾ ਭੈਣਾਂ ਨੂੰ,
ਤੁਸੀ ਵੋਟ ਹਾਥੀ ਨੂੰ ਪਾਇਓ!

Bsp ਹੀ ਵੀਰੋ ਭੈਣੋ,
ਜੁਲਮ ਹਵਾਵਾ ਰੋਕੂ!
ਦੁਸ਼ਮਣ ਜੋ ਨੇਂ ਬਣੇ ਕੌਮ ਦੇ,
ਫੜ ਕੇ ਅੰਦਰ ਠੋਕੂ!
ਰਲ ਮਿਲ ਕੇ ਤੁਸੀਂ ਵੀਰੋ ਭੈਣੋ,
ਆਪਣਾ ਰਾਜ ਲਿਆਓ!
ਮੈਂ ਹੱਥ ਜੋੜਦਾ

ਅਜਾਦ ਦੇਸ਼ ਦੇ ਅੰਦਰ ਬਹੁਜਨ,
ਅੱਜ ਵੀ ਵਿੱਚ ਗੁਲਾਮੀ!
ਆਪਣਾ ਰਾਜ ਲਿਆ ਕੇ ਰੋਕੋ,
ਥਾਂ ਥਾਂ ਹੁੰਦੀ ਹਾਨੀ !
ਕਾਂਸੀ ਰਾਮ ਦਾ ਮੰਨ ਕੇ ਕਹਿਣਾ,
ਆਪਣਾ ਫਰਜ ਨਿਭਾਇਓ!
ਮੈਂ ਹੱਥ ਜੋੜਦਾ

ਦਿਨੇ ਦਿਖਾਓਣੇ ਸੁਪਨੇ ਤੁਹਾਨੂੰ,
ਗੈਰਾ ਨੇ ਦਰ ਤੇ ਆ ਕੇ!
ਭੁੱਲਿਓ ਨਾ ਸੰਵਿਧਾਨ ਜਲਾਇਆ,
ਪੁੱਛਿਓ ਕੋਲ ਬਿਠਾ ਕੇ!
ਪੰਜ ਕੁ ਸੌ ਦੀ ਪੀ ਕੇ ਬੋਤਲ,
ਪੰਜ ਸਾਲ ਧੱਕੇ ਨਾ ਖਾਇਓ!
ਮੈ ਹੱਥ ਜੋੜਦਾ

ਕੀ ਪੇਂਡੂ ਕੀ ਸ਼ਹਿਰੀ ਵੀਰੋ,
ਕਰਲੋ ਸਾਰੇ ਏਕਾ!
“ਅਸ਼ੋਕ ਸੂੰਢ” ਹੁਣ ਨਹੀ ਸਹਿਣਾ,

ਭੱਠ ਗਮਾ ਦਾ ਸੇਕਾ!
ਮੰਨੂਵਾਦ ਦੀ ਹਾਰ ਕਰਾਕੇ,
ਨਵਾਂ ਇਤਿਹਾਸ ਬਣਾਇਓ !
ਮੈ ਹੱਥ ਜੋੜਦਾ ਵੀਰਾ ਨੂੰ,
ਤੁਸੀਂ ਵੋਟ ਹਾਥੀ ਨੂੰ ਪਾਇਓ!!
ਮੈ ਹੱਥ ਜੋੜ ਦਾ ਭੈਣਾਂ ਨੂੰ,
ਤੁਸੀ ਵੋਟ ਹਾਥੀ ਨੂੰ ਪਾਇਓ!

LEAVE A REPLY

Please enter your comment!
Please enter your name here