ਚੱਕਰੋਂ ਚੱਕਰੀਂ ਗਿਣਤੀ ਮਿਣਤੀ
ਖਿੱਚੋ ਖਿੱਚ ਕੱਸੋ ਕੱਸ ਵੱਡੇ ਵੈਦਾਂ ਦੇ…….. 
ਖੁੱਲੋਂ ਖੁੱਲੀ ਦੱਬੋ ਦੱਬੀ
ਨੂੜੋ ਨੂੜੀ ਨੱਸੋ ਨਸ ਵੱਡੇ ਵੈਦਾਂ ਦੇ………
ਨੀਵੋਂ ਨੀਵੀਂ ਅੱਖੋਂ ਅੱਖੀਂ 
ਸ਼ਰਮੋ-ਹਯਾ ਫਸੋ ਫਸ ਵੱਡੇ ਵੈਦਾਂ ਦੇ……..
ਮੱਤ ਬੇ ਮੱਤ ਡੱਕੋ ਡੱਕ
ਸੋਚੋ ਸੋਚ ਹੱਸੋ ਹੱਸ ਵੱਡੇ ਵੈਦਾਂ ਦੇ………
ਕਰਮਾਂ ਮਾਰੀ ਰਚਨਾ ਬੇ ਚਾਰੀ
ਭੁੱਲੋਂ ਭੁੱਲੀ ਦੱਸੋ ਦੱਸ ਵੱਡੇ ਵੈਦਾਂ ਦੇ………
ਜੋੜ ਹੱਥੋਂ ਹੱਥ ਪੈਰੋਂ ਪੈਰ 
ਬੇਨਤੀ ਐ ਬੱਸੋਂ ਬੱਸ ਵੱਡੇ ਵੈਦਾਂ ਦੇ………
ਰੂਹ ਅੱਖਰਾਂ ਦੀ ਵੀ ਕੰਬਦੀ
ਜਦੋਂ ਪਵੇ ਵੱਸੋ ਵੱਸ ਵੱਡੇ ਵੈਦਾਂ ਦੇ……….
ਰਮਜ਼ੋ ਰਮਜ਼ ਸਮਝੋ ਸਮਝ
”ਭੱਟ” ਗਈ ਨੱਸੋ ਨੱਸ ਵੱਡੇ ਵੈਦਾਂ ਦੇ ………

NO COMMENTS

LEAVE A REPLY