ਲੰਡਨ

 ਬ੍ਰਿਟੇਨ ਦੇ ਵਿਦੇਸ਼ ਮੰਤਰੀ ਬੋਰਿਸ ਜਾਨਸਨ ਬੁੱਧਵਾਰ ਨੂੰ ਚੋਣਾਂ ਦੇ ਪ੍ਰਚਾਰ ਦੌਰਾਨ ਉਸ ਸਮੇਂ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ ਜਦੋਂ ਇਕ ਬ੍ਰਿਟਿਸ਼ ਸਿੱਖ ਔਰਤ ਨੇ ਬ੍ਰਿਸਟਲ ਸ਼ਹਿਰ ‘ਚ ਇਕ ਗੁਰਦੁਆਰੇ ‘ਤੇ ਰੁਕਣ ਦੇ ਦੌਰਾਨ ਵਿਸਕੀ ਦੇ ਬਾਰੇ ‘ਚ ਗੱਲ ਕਰਨ ‘ਤੇ ਉਨ੍ਹਾਂ ਨੂੰ ਝਿੱੜਕ ਦਿੱਤਾ। ਜਾਨਸਨ ਨੂੰ ਭਾਰਤ ‘ਚ ਸਕਾਚ ਵਿਸਕੀ ਦੇ ਆਯਾਤ ‘ਤੇ ਜ਼ਿਆਦਾ ਸ਼ੁਲਕ ਦਾ ਮੁੱਦਾ ਚੁੱਕਣ ‘ਤੇ ਮੁਆਫੀ ਮੰਗਣ ਨੂੰ ਮਜ਼ਬੂਰ ਹੋਣਾ ਪਿਆ। ਉਨ੍ਹਾਂ ਨੇ ਕਿਹਾ ਸੀ ਕਿ ਜੇਕਰ ਬ੍ਰੈਗਜ਼ਿਟ ਤੋਂ ਬਾਅਦ ਭਾਰਤ ਅਤੇ ਬ੍ਰਿਟੇਨ ਵਿਚਾਲੇ ਮੁਕਤ ਵਪਾਰ ਸਮਝੌਤਾ ਹੁੰਦਾ ਹੈ ਤਾਂ ਆਯਾਤ ‘ਤੇ ਲੱਗਣ ਵਾਲਾ ਸ਼ੁਲਕ ਘੱਟ ਕੀਤਾ ਜਾ ਸਕਦਾ ਹੈ। ਜਾਨਸਨ ਦੀ ਪਤਨੀ ਸਿੱਖ ਮੂਲ ਦੀ ਹੈ । ਸੀਨੀਅਰ ਕੈਬਨਿਟ ਮੰਤਰੀ ਦੇ ਬੁਲਾਰੇ ਨੇ ਕਿਹਾ, ”ਉਹ ਸਿਰਫ ਇਹ ਗੱਲ ਕਹਿ ਰਹੇ ਸਨ ਕਿ ਉਦਾਹਰਣ ਲਈ ਭਾਰਤ ਕੋਲ ਮੁਕਤ ਵਪਾਰ ਸਮਝੌਤਾ ਦੋਹਾਂ ਪੱਖਾਂ ਲਈ ਫਾਇਦੇਮੰਦ ਹੋ ਸਕਦਾ ਹੈ।” ਬੁਲਾਰੇ ਨੇ ਦੱਸਿਆ ਕਿ ਉਨ੍ਹਾਂ ਨੇ ਕਿਹਾ ਭਾਰਤ ‘ਚ ਹਰ ਸਾਲ ਅਰਬਾਂ ਲੀਟਰ ਵਿਸਕੀ ਪੀਤੀ ਜਾਂਦੀ ਹੈ ਪਰ ਸਕਾਚ ਵਿਸਤੀ ਦੇ ਆਯਾਤ ‘ਤੇ 120 ਫੀਸਦੀ ਸਰਹੱਦੀ ਸ਼ੁਲਕ ਲੱਗਦਾ ਹੈ ਅਤੇ ਜੇਕਰ ਅਸੀਂ ਮੁਕਤ ਵਪਾਰ ਸਮਝੌਤਾ ਕਰਦੇ ਤਾਂ ਕੀ ਇਹ ਚੰਗਾ ਨਹੀਂ ਹੁੰਦਾ।

LEAVE A REPLY

Please enter your comment!
Please enter your name here