ਉੜਾਪੜ(ਬੱਗਾ ਸੇਲਕੀਆਣਾ)ਹਰਿਆ ਭਰਿਆ ਵਾਤਾਵਰਣ ਦੀ ਸ਼ੁਧਤਾ ਹਰੇਕ ਲਈ ਫਾਇਦੇਮੰਦ ਹੈ ਕਿਉਕਿ ਮਨੁੱਖ ਦਾ ਰੁੱਖ ਨਾਲ ਨੁੰਹ ਮਾਸ ਦਾ ਿਰਸਤਾ ਹੈ ਅਗਰ ਆਪਣੇ ਆਲੇ ਦੁਆਲੇ ਰੁੱਖ  ਹੈ ਤਾਂ ਹੀ ਮਨੁੱਖ ਨੂੰ ਸੁਖ ਹੈ ਮਨੁੱਖ ਉਸ ਨੂੰ ਮਿਹਨਤ ਨਾਲ ਧਰਤੀ ਦੀ ਹਿੱਕ ਤੇ ਲਗਾਉਦਾ ਹੈ ਤੇ ਰੁੱਖ ਦੀ ਠੰਡੀ ਛਾਂ ਦੇ ਨਾਲ ਨਾਲ ਸਾਫ ਸੁਥਰੀ ਹਵਾ ਵੀ ਦਿੰਦਾ ਹੈ ਜੇਕਰ ਇੰਨੀਆਂ ਸਹੂਲਤਾਂ ਦੇਣ ਵਾਲੇ ਰੁੱਖ ਨੂੰ ਕੋਈ ਪੁੱਟ ਦੇਵੇ ਤਾਂ ਹਿਰਦੇ ਨੂੰ ਬਹੁਤ ਦੁੱਖ ਲੱਗਦਾ ਹੈ ਇਨਾਂ ਵਿਚਾਰਾਂ ਦਾ ਪ੍ਰਗਟਾਵਾ ਉਘੇ ਸਮਾਜ ਸੇਵਕ ਇੰਦਰਜੀਤ ਮਾਹੀ ,ਜਸਪ੍ਰੀਤ ਸਿੰਘ ਗਰਚਾ ਨੇ ਪੰਜਾਬੀ ਜਾਗਰਣ ਕੀਤਾ ਉਨਾਂ ਦੱਸਿਆ ਕਿ ਅੱਜ ਤੋਂ ਕਰੀਬ ਪੰਜ ਕੁ ਮਹੀਨੇ ਲਸਾੜਾ,ਚੱਕਦਾਨਾ,ਉੜਾਪੜ,ਅੋੜ,ਮਾਹਲਾਂ,ਗਰਚਾ ਆਦਿ ਪਿੰਡਾਂ ਨੂੰ ਜਾਣ ਵਾਲੀਆਂ ਸੜਕਾਂ ਦੇ ਆਲੇ ਦੁਆਲੇ ਖਾਲੀ ਪਏ ਸਥਾਨਾਂ ਤੇ ਹੋਰ ਪਿੰਡਾਂ ਚ ਕਰੀਬ ਛੇ ਕੁ ਹਜਾਰ ਬੂਟਾ ਲਗਾਇਆ ਗਿਆ ਸੀ ਤੇ ਬਕਾਇਦਾ ਉਨਾਂ ਬੂਟਿਆਂ ਦੀ ਦੇਖ ਭਾਲ ਸਾਡੀ ਨੋਜਵਾਨ ਸਭਾ ਦੇ ਮੈਂਬਰ ਦੇਖਭਾਲ ਕਰਦੇ ਸਨ ਪਰ ਪਿਛਲੇ ਦਿਨੀ ਉੜਾਪੜ,ਮਾਹਲਾਂ,ਗਰਚਾ ਕੋਲ ਸੜਕ ਕਿਨਾਰੇ ਕਰੀਬ ਡੇਢ ਕੁ ਸੋ ਕਰੀਬ ਸਫੈਦਾ,ਨਿੰਮ,ਧਰੇਕ,ਟਾਹਲੀ,ਤੁਣ ਦੇ ਬੂਟੇ ਸ਼ਰਾਰਤੀ ਅਨਸਰਾਂ ਵਲੋਂ ਕੁਝ ਪੁੱਟ ਦਿਤੇ ਕੁਝ ਵਿਚਕਾਰ ਤੋਂ ਤੋੜ ਦਿਤੇ ਇਨਾਂ ਬੂਟਿਆਂ ਦੇ ਪੁੱਟਣ ਨਾਲ ਬੜਾ ਮਨ ਦੁਖੀ ਹਇਆ ਕਿਉਕਿ ਇਹ ਬੂਟੇ ਕਿਸੇ ਇੱਕ ਲਈ ਨਹੀਂ ਸਗੋ ਸਮੁਚੀ ਮਾਨਵਤਾ ਨੂੰ ਸਾਫ ਸੁਥਰਾ ਵਾਤਾਵਰਣ ਪ੍ਰਦਾਨ ਕਰਨ ਲਈ ਲਗਾਏ ਗਏ ਸਨ ਇਸ ਦੀ ਰਿਪੋਟ ਪੁਲਿਸ ਥਾਣਾ ਔੜ ਵਿਖੇ ਦਰਜ ਕਰਵਾ ਦਿਤੀ ਗਈ ਹੈ ਜਿਨਾਂ ਬੂਟੇ ਪੁਟੇ ਹਨ ਉਨਾ ਸਰਾਰਤੀ ਅਨਸਰਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ਇਸ ਮੋਕੇ ਸਤਨਾਮ ਸੇਲਕੀਆਣਾ.ਮਨੀਸ਼ ਕੁਮਾਰ,ਜਸਵਿੰਦਰ ਸਿੰਘ ਮੱਲ਼ੀ,ਤਰਸੇਮ ਲਾਲ,ਸੁਖਦੇਵ ਸਿੰਘ, ਸੋਨਾ ਤੋ ਇਲਾਵਾ ਹੋਰ ਨੋਜਵਾਨ ਹਾਜਰ ਸਨ।
ਕੈਪਸ਼ਨ—-ਸ਼ਰਾਰਤੀ ਅਨਸਰਾਂ ਵਲੋਂ ਸੜਕ ਦੇ ਕਿਨਾਰੇ ਪੁੱਟੇ ਬੂਟੇ ਦਿਖਾਉਦੇ ਹੋਏ ਵਾਤਾਵਰਣ ਪ੍ਰੇਮੀ।

LEAVE A REPLY

Please enter your comment!
Please enter your name here