ਰਾਜ ਗੱਦੀ ਤੇ ਬੈਠਦਿਆਂ ਹੀ ਔਰੰਗਜ਼ੇਬ ਨੇ ਚੁੱਕ ਲਈ ਅੱਤ।
ਉਹ ਮੁਸਲਮਾਨ ਬਣਾਉਣ ਲਈ ਹਿੰਦੂਆਂ ਦੀ ਡੋਲ੍ਹਣ ਲੱਗ ਪਿਆ ਰੱਤ।
ਉਹ ਕਹੇ ਹਿੱਕ ਠੋਕ ਕੇ,” ਹਿੰਦੁਸਤਾਨ ‘ਚ ਰਹਿ ਸਕਦੇ ਨੇ ਕੱਲੇ ਮੁਸਲਮਾਨ।
ਜੇ ਕਰ ਇੱਥੇ ਰਹਿਣਾ ਹਿੰਦੂਉ ਤਾਂ ਤੁਸੀਂ ਬਣ ਜਾਉ ਸਾਰੇ ਮੁਸਲਮਾਨ।”
ਜਦ ਉਸ ਦਾ ਜ਼ੁੱਲਮ ਤੇ ਅੱਤਿਆਚਾਰ ਸੱਭ ਹੱਦਾਂ ਬੰਨੇ ਗਿਆ ਟੱਪ,
ਗੁਰੂ ਤੇਗ ਬਹਾਦਰ ਜੀ ਕੋਲ ਚੱਕ ਬੇਬੇ ਨਾਨਕੀ ਪਹੁੰਚੇ ਕਸ਼ਮੀਰੀ ਪੰਡਤ ਅੱਕ।
ਉਨ੍ਹਾਂ ਦੱਸਿਆ ਗੁਰੁ ਜੀ ਅਸੀਂ ਜਾ ਆਏ ਕੇਦਾਰ ਨਾਥ, ਪੁਰੀ, ਮਥੁਰਾ,ਬਦਰੀਨਾਥ।
ਕਿਸੇ ਨਾ ਸਾਡੀ ਬਾਂਹ ਫੜੀ ਹੁਣ ਬੜੀ ਆਸ ਨਾਲ ਆਏ ਹਾਂ ਤੁਹਾਡੇ ਪਾਸ।
“ਜੋ ਸਰਣਿ ਆਵੈ, ਤਿਸੁ ਕੰਠ ਲਾਵੈ,”ਗੁਰੂ ਜੀ ਨੇ ਆਖਿਆ ਸਹਿਜ ਸੁਭਾਅ ।
“ਕਦੇ ਵੀ ਉਹ ਜਾਂਦਾ ਨਹੀਂ ਹੋ ਕੇ ਨਿਰਾਸ਼, ਜੋ ਗੁਰੂ ਨਾਨਕ ਦੇ ਦਰ ਤੇ ਜਾਵੇ ਆ।
ਜੰਮੂ ਕਸ਼ਮੀਰ ਦੇ ਸੂਬੇਦਾਰ ਨੂੰ ਤੁਸੀਂ ਜਾ ਕੇ ਦਿਉ ਆਖ,
ਅਸੀਂ ਬਣ ਜਾਵਾਂਗੇ ਮੁਸਲਮਾਨ, ਜੇ ਉਹ ਗੁਰੂ ਤੇਗ ਬਹਾਦਰ ਨੂੰ ਬਣਾ ਲਏ ਮੁਸਲਮਾਨ।”
ਕਸ਼ਮੀਰੀ ਪੰਡਤਾਂ ਨੂੰ ਏਨਾ ਕਹਿ ਕੇ ਗੁਰੂ ਜੀ ਸੋਚਾਂ ਵਿੱਚ ਪੈ ਗਏ।
ਚਾਰੇ ਪਾਸੇ ਸੰਨਾਟਾ ਛਾਇਆ ਵੇਖ ਬਾਲ ਗੋਬਿੰਦ ਰਾਏ ਬੋਲ ਪਏ।
“ਪਿਤਾ ਜੀ, ਕੀ ਗੱਲ ਹੈ? ਕਿਉਂ ਚੁੱਪ ਹੋ? ਮੈਨੂੰ ਕੁਝ ਤਾਂ ਦੱਸੋ,
ਇਨ੍ਹਾਂ ਕਸ਼ਮੀਰੀ ਪੰਡਤਾਂ ਦੇ ਧਰਮ ਦੀ ਰੱਖਿਆ ਹਰ ਹੀਲੇ ਕਰੋ।”
ਗੁਰੂ ਜੀ ਨੇ ਆਖਿਆ,” ਪੁੱਤਰ, ਤਾਂ ਹੀ ਇਨ੍ਹਾਂ ਦੇ ਧਰਮ ਦੀ ਰੱਖਿਆ ਸਕਦੀ ਹੈ ਹੋ,
ਜੇ ਕੋਈ ਮਹਾਂ ਪੁਰਖ ਦੇਵੇ ਬਲੀਦਾਨ ਛੱਡ ਦੁਨੀਆ ਦਾ ਮੋਹ।”

ਬਾਲ ਗੋਬਿੰਦ ਰਾਏ ਨੇ ਆਖਿਆ, “ਤੁਹਾਡੇ ਨਾਲੋਂ ਵੱਡਾ ਇੱਥੇ ਮਹਾਂ ਪੁਰਖ ਕਿਹੜਾ?
ਆਪਣੀ ਕੁਰਬਾਨੀ ਦੇ ਕੇ ਇਨ੍ਹਾਂ ਦੇ ਧਰਮ ਦੀ ਰੱਖਿਆ ਕਰੇ ਜਿਹੜਾ।”

ਬਾਲ ਗੋਬਿੰਦ ਰਾਏ ਦੀ ਇਹ ਗੱਲ ਸੁਣ ਕੇ ਗੁਰੂ ਜੀ ਨੂੰ ਹੋ ਗਿਆ ਵਿਸ਼ਵਾਸ।
ਇਹ ਜ਼ੁੱਲਮ ਤੇ ਅੱਤਿਆਚਾਰ ਦਾ ਮੁਕਾਬਲਾ ਕਰ ਸਕਦਾ ਪੂਰੀ ਤਾਕਤ ਨਾਲ।
ਬਾਲ ਗੋਬਿੰਦ ਰਾਏ ਨੂੰ ਗੁਰੁ ਨਾਨਕ ਦੀ ਗੱਦੀ ਦਾ ਵਾਰਸ ਥਾਪ।
ਕੁਰਬਾਨੀ ਦੇਣ ਤੁਰ ਪਏ ਦਿੱਲੀ ਵੱਲ ਗੁਰੂ ਜੀ ਪੰਜ ਸਿੰਘਾਂ ਨਾਲ ਆਪ।
ਔਰੰਗਜ਼ੇਬ ਨੇ ਗੁਰੂ ਜੀ ਤੇ ਇਸਲਾਮ ਕਬੂਲ ਕਰਨ ਲਈ ਪਾਇਆ ਜ਼ੋਰ।
ਉਸ ਦੀ ਗੱਲ ਮੰਨ ਲੈਂਦੇ, ਗੁਰੁ ਜੀ ਨਹੀਂ ਸਨ ਏਨੇ ਕਮਜ਼ੋਰ।

ਪਹਿਲਾਂ ਭਾਈ ਮਤੀ ਦਾਸ ਜੀ ਆਰੇ ਨਾਲ ਗਏ ਚੀਰੇ।
ਫਿਰ ਭਾਈ ਦਿਆਲਾ ਜੀ ਉਬਲਦੀ ਦੇਗ ਵਿੱਚ ਗਏ ਉਬਾਲੇ।
ਭਾਈ ਸਤੀ ਦਾਸ ਜੀ  ਰੂੰ ‘ਚ ਲਪੇਟ ਕੇ ਅੱਗ ਨਾਲ ਗਏ ਸਾੜੇ।
ਏਨਾ ਕੁਝ ਅੱਖੀਂ ਵੇਖ ਕੇ ਵੀ ਗੁਰੁ ਜੀ ਸਿਦਕੋਂ ਨਹੀਂ ਡੋਲੇ।
ਅੰਤ ‘ਚ ਗੁਰੂ ਜੀ ਦਾ ਸੀਸ ,ਧੜ ਨਾਲੋਂ ਕਰ ਦਿੱਤਾ ਗਿਆ ਅਲੱਗ।
ਇੰਜ ਮਾਨਵਤਾ ਨੂੰ ਬਚਾਣ ਲਈ ਗੁਰੂ ਜੀ ਛੱਡ ਗਏ ਇਹ ਜੱਗ।

LEAVE A REPLY

Please enter your comment!
Please enter your name here