ਅੰਮ੍ਰਿਤਸਰ 14ਮਾਰਚ 2018 : ਡਾ. ਚਰਨਜੀਤ ਸਿੰਘ ਗੁਮਟਾਲਾ ਸਰਪ੍ਰਸਤ ਅੰਮ੍ਰਿਤਸਰ ਵਿਕਾਸ ਮੰਚ ਨੇ ਜਲਿਆਂਵਾਲਾ ਬਾਗ਼ ਵਿਖੇ ਸ਼ਹੀਦ ਊਧਮ ਸਿੰਘ ਦਾ ਬੁੱਤ ਲਾਉਣ ਦਾ ਸੁਆਗਤ ਕਰਦੇ ਹੋਏ, ਉਨ੍ਹਾਂ ਨਾਲ ਸਬੰਧਿਤ ਗੁਪਤ ਦਸਤਾਵੇਜ਼ ਜੋ ਕਿ ਅਜੇ ਤੀਕ ਜਨਤਕ ਨਹੀਂ ਕੀਤੇ ਗਏ ਜਨਤਕ ਕਰਨ ਦੀ ਮੰਗ ਕੀਤੀ ਹੈ।ਪ੍ਰੈਸ ਨੂੰ ਜਾਰੀ ਇਕ ਬਿਆਨ ਮੰਚ ਆਗੂ ਨੇ ਕਿਹਾ ਕਿ ਉਨ੍ਹਾਂ ਨੇ ਪੱਤਰ ਰਾਹੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਰਾਜ ਸਭਾ ਮੈਂਬਰ ਸ੍ਰੀ ਸਵੇਤ ਮਲਿਕ ਦੇ ਧਿਆਨ ਵਿਚ ਲਿਆਂਦਾ ਹੈ ਕਿ ਅਲਫ਼ਡ ਡਰਾਪਰ ਵਲੋਂ ਜਲਿਆਂਵਾਲਾ ਬਾਗ਼ ਦੇ ਖ਼ੂਨੀ ਕਾਂਡ ਨਾਲ ਸਬੰਧਿਤ ਅੰਗ਼ਰੇਜੀ ਵਿਚ ਲਿਖੀ ਪੁਸਤਕ `ਦਾ ਅੰਮ੍ਰਿਤਸਰ ਮੈਸਕਰ, ਟਵਾਈਲਾਈਟ ਆਫ਼ ਦਾ ਰਾਜ` ਦੇ ਮੁੱਖ ਬੰਦ ਵਿਚ ਲਿਖਿਆ ਹੈ ਕਿ ਇਸ ਕਾਂਡ ਨਾਲ ਸਬੰਧੀ ਬਹੁਤ ਕੁਝ ਛੁਪਿਆ ਹੋਇਆ ਹੈ ਤੇ ਉਨ੍ਹਾਂ ਨੂੰ ਇੰਗ਼ਲੈਂਡ ਦੇ ਗ੍ਰਹਿ ਵਿਭਾਗ ਨੇ ਊਧਮ ਸਿੰਘ ਨਾਲ ਸਬੰਧਿਤ ਕੁਝ ਬਹੁਤ ਹੀ ਮਹੱਤਵਪੂਰਨ ਕਾਗ਼ਜਾਤ ਮੁਹੱਈਆ ਨਹੀਂ ਕਰਵਾਏੇ ਕਿਉਂਕਿ ਲਾਰਡ ਚਾਂਸਲਰ ਨੇ ਇਨ੍ਹਾਂ ਨੂੰ ਇਕ ਸੌ ਸਾਲ ਤੀਕ ਗੁਪਤ ਰਖਣ ਦੇ ਹੁਕਮ ਜਾਰੀ ਕੀਤੇ ਹੋਏ ਹਨ।

ਮੁੱਖ ਮੰਤਰੀ ਤੇ ਮਲਿਕ ਸਾਹਿਬ ਨੂੰ ਇਸ ਮਾਮਲੇ ਸਬੰਧੀ ਪ੍ਰਧਾਨ ਮੰਤਰੀ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਤੇ ਭਾਰਤ ਸਰਕਾਰ ਨੂੰ ਬਰਤਾਨੀਆ ਸਰਕਾਰ ਨਾਲ ਲਿਖਾ ਪੜ੍ਹੀ ਕਰਕੇ ਇਹ ਦਸਤਾਵੇਜ ਜਨਤਕ ਕਰਵਾਉਣੇ ਚਾਹੀਦੇ ਹਨ ਤਾਂ ਜੁ ਅਸਲੀਅਤ ਸਾਹਮਣੇ ਆ ਸਕੇ ਕਿ ਆਖ਼ਰ ਉਹ ਕਿਹੜੀ ਗਲ ਹੈ ਜਿਸ ਕਾਰਨ ਇਨ੍ਹਾਂ ਨੂੰ ਗੁਪਤ ਰਖਿਆ ਜਾ ਰਿਹਾ ਹੈ।ਗੁਮਟਾਲਾ ਨੇ ਇੰਗ਼ਲੈਂਡ ਦੇ ਪਾਰਲੀਮੈਂਟ ਮੈਂਬਰ ਸ. ਤਨਮਨਜੀਤ ਸਿੰਘ ਢੇਸੀ ਤੇ ਸ੍ਰੀ ਮਤੀ ਪ੍ਰੀਤ ਕੌਰ ਗਿੱਲ ਨੂੰ ਵੀ ਇਹ ਮਾਮਲਾ ਉੱਥੋਂ ਦੇ ਪ੍ਰਧਾਨ ਮੰਤਰੀ ਨਾਲ ਉਠਾਉਣ ਦੀ ਅਪੀਲ ਕੀਤੀ ਹੈ ਤੇ ਇਹ ਦਸਤਾਵੇਜ਼ ਜਲਦੀ ਤੋਂ ਜਲਦੀ ਜਨਤਕ ਕਰਵਾਉਣੇ ਚਾਹੀਦੇ ਹਨ।

LEAVE A REPLY

Please enter your comment!
Please enter your name here