ੲਿੱਕ ਸ਼ਿਵ ਨੇ ਦਿਲ ਝੰਜੋੜੇ ਸੀ,

ਤੇ ਵਹਿੰਦੇ ਵਹਿਣ ਵੀ ਮੋੋੜੇ ਸੀ।

ਜਿਹਦੀ ਸੋਚ ਬਦਲਿਅਾ ਸੋਚਾਂ ਨੂੰ,

ਦੇ ਗਿਅਾ ਸੁਨੇਹਾ ਲੋਕਾਂ ਨੂੰ।

ਨਾਰੀ ਦਾ ਰੁਤਬਾ ੳੁੱਚਾ ੲੇ,

ੲਿਹ ਪਾਕਿ ਪਵਿੱਤਰ ਸੁੱਚਾ ੲੇ।

ਲੋਕਾਂ ਨੇ ਲੂਣਾ ਭੰਡੀ ਸੀ,

ਅਖੇ ‘ਮਮਤਾ ਤਾਰ ‘ਤੇ ਟੰਗੀ ਸੀ’।

ਪਰ ਸ਼ਿਵ ਦੀ ਤੱਕਣੀ ਹੋਰ -ਹੋਰ,

ੳੁਸ ਦੇਖਿਅਾ ਬੱਸ ੲਿੱਕ ਜੋੜ- ਜੋੜ।

ੲਿੱਕ ਸ਼ਿਵ ਨਾਰੀ ਦੇ ਰੰਗ ਰੰਗਿਅਾ,

ੳੁਹਨੂੰ ਅਾਪਣਾ ਅੱਧਾ ਅੰਗ ਮੰਨਿਅਾ।

ੳੁਸ ਪਾਰਵਤੀ ਸਤਿਕਾਰ ਦਿੱਤੀ,

ਪੁਰਸ਼ਾਂ ਦੀ ਹੳੁਮੈਂ ਮਾਰ ਦਿੱਤੀ।

ੲਿੱਕ ਸ਼ਿਵ ਨੇ ਕੀਤਾ ਮੰਥਨ ਸੀ,

ੲਿੱਕ ਸ਼ਿਵ ਦਾ ਡੂੰਘਾ ਚਿੰਤਨ ਸੀ।

ੲਿੱਕ ਜ਼ਹਿਰ ਪੀ ਗਿਅਾ ਲੋਕਾਂ ਲੲੀ,

ੲਿੱਕ ਪੀੜ ਸਹਿ ਗਿਅਾ ਸੋਚਾਂ ਲੲੀ।

ੲਿੱਕ ਗਲ਼ ਵਿੱਚ ਨਾਗ ਲਪੇਟ ਲੲੇ,

ੲਿੱਕ ਬਿਰਹੋਂ ਰਾਗ ਸਮੇਟ ਲੲੇ।

ੲਿੱਕ ਪਰਬਤ ਡੇਰੇ ਲਾ ਬੈਠਾ,

ੲਿੱਕ ਦਿਲਾਂ ‘ਚ ਘਰ ਬਣਾ ਬੈਠਾ।

ਸ਼ਿਵ ਖੋਲ੍ਹੀ ਤੀਜੀ ਅੱਖ ਜਦੋਂ,

ਤਾਂਡਵ ਹੋੲਿਅਾ ਪਰਤੱਖ ਤਦੋਂ।

ੲਿਸ ਸ਼ਿਵ ਦੇ ਨੇਤਰ ਤੇਜ਼ -ਤੇਜ਼,

ਜਿਹਨੇ ਦੁੱਖ ਬਿਠਾੲਿਅਾ ਸੇਜ- ਸੇਜ।

ੲਿੱਕ ਦੁਨੀਅਾ ਦਾ ਭਗਵਾਨ ਸ਼ਿਵ,

ੲਿੱਕ ਬਿਰਹੋਂ ਦਾ ਸੁਲਤਾਨ ਸ਼ਿਵ।

 

LEAVE A REPLY

Please enter your comment!
Please enter your name here