ਉੜਾਪੜ(ਬੱਗਾ ਸੇਲਕੀਆਣਾ) ਸਰਕਾਰੀ ਪ੍ਰਾਇਮਰੀ ਸਕੂਲ ਲਸਾੜਾ ਦੇ ੧੨੦ ਬੱਚਿਆਂ ਨੂੰ ਬੈਗ ਵੰਡੇ ਗਏ ।ਇਹ ਬੈਗ ਸੇਵਾ ਮੁਕਤ ਜਸਵਿੰਦਰ ਕੋਰ ਸੈਣੀ ਪਤਨੀ ਰਣਜੀਤ ਸਿੰਘ (ਸਾਬਕਾ ਪੰਚ) ਵਲੋਂ ਆਪਣੀ ਕਿਰਤ ਕਮਾਈ ਨੂੰ ਸਫਲਾ ਕਰਦੇ ਹੋਏ ਇਹ ਸ਼ੁੱਭ ਕਾਰਜ ਕੀਤਾ ਇਸ ਮੋਕੇ ਸਕੂਲ ਦੀ ਮੁੱਖ ਅਧਿਆਪਕਾ ਸੁਮਨ ਕੁਮਾਰੀ, ਕਾਮਰੇਡ ਕੁਲਦੀਪ ਸਿੰਘ ਪੰਚ,ਦਲਜੀਤ ਸਿੰਘ ਪੰਚ ਵਲੋਂ ਦਾਨੀ ਸ਼ਖਸ਼ੀਅਤਾਂ ਦਾ ਤਹਿ ਦਿਲੋਂ ਧੰਨਬਾਦ ਕੀਤਾ ਤੇ ਆਖਿਆਂ ਕਿ ਇਸ ਪਰਿਵਾਰ ਵਲੋਂ ਪਿੰਡ ਦੇ ਹੋਰ ਸਮਾਜਿਕ ਕਾਰਜਾਂ ਲਈ ਹਰ ਤਰਾਂ ਦਾ ਸਹਿਜੋਗ ਦਿਤਾ ਜਾਂਦਾ ਹੈ ।ਤੇ ਇਸ ਤਰਾਂ ਦੇ ਦਾਨੀ ਸੱਜਣਾ ਦੇ ਸਹਿਜੋਗ ਨਾਲ ਸਾਂਝੇ ਕਾਰਜ ਨੇਪਰੇ ਲੱਗਦੇ ਹਨ ਤੇ ਇਸ ਤਰਾਂ ਦੀਆਂ ਦਾਨੀ ਸ਼ਖਸ਼ੀਅਤਾਂ ਦਾ ਆਉਣ ਵਾਲੇ ਸਮੇਂ ਚ ਵੀ ਆਸ ਪ੍ਰਗਟਾਈ ਇਸ ਮੋਕੇ ਹਰਭਜਨ ਸਿੰਘ, ਜਰਨੈਲ ਸਿੰਘ,ਗੁਰਮੀਤ ਕੋਰ ਸਾਬਕਾ ਸਰਪੰਚ, ਮੈਡਮ ਪਰਮਜੀਤ ਕੋਰ,ਮੈਡਮ ਗੁਰਜੀਤ ਕੋਰ,ਮੈਡਮ ਤਰਸੇਮ ਕੋਰ,ਕੁਲਵਿੰਦਰ ਕੋਰ, ਆਸ਼ਾ ਰਾਣੀ,ਸਰਬਜੀਤ ਕੋਰ ,ਗੁਰਪ੍ਰੀਤ ਕੋਰ,ਗੁਰਚਰਨ ਕੋਰ, ਰਜਿੰਦਰ ਕੋਰ,ਗੁਰਚਰਨ ਕੋਰ,ਅਧਿਆਪਕ ਸੁਖਦੀਪ ਸਿੰਘ,ਬਲਵੀਰ ਸਿੰਘ ਤੇ ਹੋਰ ਪਿੰਡ ਵਾਸੀ ਹਾਜਰ ਸਨ।

LEAVE A REPLY

Please enter your comment!
Please enter your name here