ਕੋਲੰਬੋ

ਸ਼੍ਰੀਲੰਕਾ ਦੇ ਨਵਨਿਯੁਕਤ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸ਼ੇ ਦੇ ਸੰਸਦ ਮੈਂਬਰ ਪੁੱਤਰ ਨਮਲ ਨੇ ਐਤਵਾਰ ਨੂੰ ਇਸ਼ਾਰਾ ਕੀਤਾ ਕਿ ਜੇਲਾਂ ਵਿਚ ਬੰਦ ਤਮਿਲ ਭਾਈਚਾਰੇ ਦੇ ਲੋਕਾਂ ਨੂੰ ਰਿਹਾਅ ਕਰਨ ਦੀ ਇਸ ਘੱਟ ਗਿਣਤੀ ਭਾਈਚਾਰੇ ਦੀ ਪੁਰਾਣੀ ਮੰਗ ਨੂੰ ਛੇਤੀ ਪੂਰਾ ਕੀਤਾ ਜਾ ਸਕਦਾ ਹੈ। ਇਸ ਨੂੰ ਤਮਿਲ ਸੰਸਦ ਮੈਂਬਰਾਂ ਦੀ ਹਮਾਇਤ ਹਾਸਲ ਕਰਨ ਦੇ ਕਦਮ ਦੇ ਤੌਰ ‘ਤੇ ਦੇਖਿਆ ਜਾ ਰਿਹਾ ਹੈ। ਨਮਲ ਨੇ ਤਮਿਲ ਭਾਸ਼ਾ ਵਿਚ ਟਵੀਟ ਕੀਤਾ ਕਿ ਰਾਸ਼ਟਰਪਤੀ (ਮੈਤਰੀਪਾਲਾ ਸਿਰੀਸੇਨਾ) ਅਤੇ ਪ੍ਰਧਾਨ ਮੰਤਰੀ ਰਾਜਪਕਸ਼ੇ ਛੇਤੀ ਹੀ ਫੈਸਲਾ (ਇਸ ਬਾਰੇ ਵਿਚ) ਕਰਨਗੇ। ਜ਼ਿਕਰਯੋਗ ਹੈ ਕਿ ਲਿਬਰੇਸ਼ਨ ਟਾਈਗਰਸ ਆਫ ਤਮਿਲ ਇਲਮ (ਲਿੱਟੇ) ਨਾਲ 2009 ਵਿਚ ਖਤਮ ਹੋਏ ਜੰਗ ਤੋਂ ਬਾਅਦ ਤੋਂ ਹੀ ਸ਼੍ਰੀਲੰਕਾ ਸਰਕਾਰ ਨੇ ਇਸ ਦੋਸ਼ਾਂ ਤੋਂ ਇਨਕਾਰ ਕੀਤਾ ਹੈ ਕਿ ਜੇਲ ਵਿਚ ਬੰਦ ਲਿੱਟੇ ਮੈਂਬਰ ਰਾਜਨੀਤਕ ਬੰਦੀ ਹਨ। ਤਮਿਲ ਭਾਈਚਾਰੇ ਦਾ ਦੋਸ਼ ਹੈ ਕਿ ਕਈ ਲੋਕ ਲੰਬੇ ਸਮੇਂ ਤੋਂ ਅੱਤਵਾਦ ਰੋਕੂ ਕਾਨੂੰਨ ਤਹਿਤ ਜੇਲ ਵਿਚ ਬੰਦ ਹਨ। ਦੋਸ਼ ਹੈ ਕਿ ਕਈ ਲੋਕ ਲੰਬੇ ਸਮੇਂ ਤੋਂ ਅੱਤਵਾਦ ਰੋਕੂ ਕਾਨੂੰਨ ਤਹਿਤ ਜੇਲ ਵੰਚ ਬੰਦ ਹਨ ਅਤੇ ਉਨ੍ਹਾਂ ‘ਤੇ ਰਸਮੀ ਤੌਰ ‘ਤੇ ਕੋਈ ਦੋਸ਼ ਨਹੀਂ ਲਗਾਇਆ ਗਿਆ ਹੈ। ਸਮਝਿਆ ਜਾ ਰਿਹਾ ਹੈ ਕਿ ਨਮਲ ਦਾ ਇਹ ਬਿਆਨ ਸ਼੍ਰੀਲੰਕਾ ਵਿਚ ਮੁੱਖ ਤਮਿਲ ਪਾਰਟੀ ਤਮਿਲ ਨੈਸ਼ਨਲ ਅਲਾਇੰਸ ਨੂੰ ਲੁਭਾਉਣ ਲਈ ਹੈ ਤਾਂ ਜੋ ਸੰਸਦ ਵਿਚ ਰਾਜਪਕਸ਼ੇ ਵਿਸ਼ਵਾਸਮਤ ਹਾਸਲ ਕਰ ਸਕਣ। ਕਲ 225 ਮੈਂਬਰਾਂ ਵਾਲੀ ਸ਼੍ਰੀਲੰਕਾ ਦੀ ਸੰਸਦ ਵਿਚ ਹੁਣ ਤੱਕ ਰਾਜਪਕਸ਼ੇ ਦੇ ਪਾਲੇ ਵਿਚ 100 ਸੰਸਦ ਮੈਂਬਰ ਮੰਨੇ ਜਾ ਰਹੇ ਹਨ, ਜਦੋਂ ਕਿ ਬਰਖਾਸਤ ਹੋ ਚੁੱਕੇ ਪ੍ਰਧਾਨ ਮੰਤਰੀ ਰਾਨਿਲ ਵਿਕਰਮਾਸਿੰਘੇ ਕੋਲ 103 ਸੰਸਦ ਮੈਂਬਰ ਦੀ ਹਮਾਇਤ ਹਾਸਲ ਹੈ। ਬਾਕੀ 22 ਸੰਸਦ ਮੈਂਬਰਾਂ ਵਿਚ ਕਈ ਰਾਜਪਕਸ਼ੇ ਦੇ ਵਿਰੋਧ ਵਿਚ ਹਨ। ਇਨ੍ਹਾਂ ਵਿਚੋਂ ਕਈ ਅਲਾਇੰਸ ਦੇ ਸੰਸਦ ਮੈਂਬਰ ਹਨ।

LEAVE A REPLY

Please enter your comment!
Please enter your name here