ਸਕਾ ਵੀਰ ਨਾ ਬਣਦਾ ਕੋਈ ਵੀ ਦੁਨੀਆਂ ਤੇ ,

ਸੌ ਵਾਰੀ ਚਾਹੇ ਤੁਸੀਂ ਪੱਗ ਵਟਾ ਛੱਡੋ ਜੀ।

ਹਰ ਕੋਈ ਇੱਥੇ ਆਪਣੇ ਹੀ ਦਾਅ ਤੇ ਰਹਿੰਦਾ ਏ,
ਕੰਮ ਨਿਕਲਦੇ ਹੀ ਫੇਰ ਤੂੰ ਕੌਣ ਹੈ ਕਹਿੰਦਾ ਏ ,
ਖ਼ੁਸ਼ ਕਰਨ ਲਈ ਚਾਹੇ ਜ਼ਿੰਦਗੀ ਲਾ ਛੱਡੋ ਜੀ,
ਸਕਾ ਵੀਰ ਨਾ ਬਣਦਾ ਕੋਈ ਵੀ ਦੁਨੀਆਂ ਤੇ ,
ਸੌ ਵਾਰੀ ਚਾਹੇ ਤੁਸੀਂ ਪੱਗ ਵਟਾ ਛੱਡੋ ਜੀ।

ਭੈਣ ਬੇਗਾਨੀ ਨੂੰ ਨਾ ਕੋਈ ਵੀ ਭੈਣ ਸਮਝਦਾ ਏ,
ਨਜ਼ਰੀਆ ਹੀ ਜੇ ਗੰਦਾ ਕਾਹਦਾ ਰਿਸ਼ਤਾ ਬਣਦਾ ਹੈ ,
ਜਿੱਦਾਂ ਮਰਜ਼ੀ ਗੁੱਟ ਤੇ ਤੁਸੀਂ ਰੱਖੜੀ ਬਨਾ ਛੱਡੋ ਜੀ,
ਸਕਾ ਵੀਰ ਨਾ ਬਣਦਾ ਕੋਈ ਵੀ ਦੁਨੀਆਂ ਤੇ ,
ਸੌ ਵਾਰੀ ਚਾਹੇ ਤੁਸੀਂ ਪੱਗ ਵਟਾ ਛੱਡੋ ਜੀ।

ਛੱਡ ‘ਸਤਵੀਰ’ਕੀ ਕਰਨਾ ਏਦਾਂ ਦੀ ਸ਼ੋਹਰਤ ਨੂੰ ,
ਦੀਨ ਵੇਚ ਕੇ ਮਿਲਦੀ ਹੋਵੇ ਇੱਦਾਂ ਦੀ ਦੌਲਤ ਨੂੰ ,
ਇੱਜ਼ਤ ਦੀ ਜੋ ਮਿਲਦੀ ਦੋ ਟਾਈਮ ਦੀ ਰੋਟੀ ਖ਼ਾ ਛੱਡੋ ਜ਼ੀ,
ਸਕਾ ਵੀਰ ਨਾ ਬਣਦਾ ਕੋਈ ਵੀ ਦੁਨੀਆਂ ਤੇ ,
ਸੌ ਵਾਰੀ ਚਾਹੇ ਤੁਸੀਂ ਪੱਗ ਵਟਾ ਛੱਡੋ ਜੀ।

LEAVE A REPLY

Please enter your comment!
Please enter your name here