ਸਾਹਿਬ-ਏ-ਕਮਾਲ,
ਜਗਤ ਗੁਰੂ
ਕ੍ਰਾਂਤੀਕਾਰੀ ਸਤਿਗੁਰੂ,
ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ,
642 ਵੇਂ ਪਾਵਨ ਪ੍ਰਕਾਸ਼ ਪੁਰਬ ਦੀ
ਲੱਖ-ਲੱਖ ਵਧਾਈ !! !!
ਜੈ ਗੁਰੂਦੇਵ ਜੀ !! 🙏🏻!!

——————————-
ਗੁਰੂ ਘਰਾਂ ਨੂੰ ਖੂਬ ਸਜਾਕੇ,
ਸੋਹਣੇ ਲੜੀਆਂ ਬਲਬ ਲਗਾਕੇ!
ਦੇਸੀ ਘਿਓ ਦੇ ਦੀਪ ਜਲਾਕੇ,
ਅੱਜ ਵਿਹੜਿਆਂ ਨੂੰ ਰੁਸ਼ਨਾਈਏ!
ਸਤਿਗੁਰਾਂ ਦਾ ਜਨਮਦਿਹਾੜਾ ਜੀ,
ਆਓ ਖੁਸ਼ੀਆਂ ਨਾਲ ਮਨਾਈਏ!!

ਪਿਤਾ ਸੰਤੋਖ ਦਾ ਰਾਜਦੁਲਾਰਾ,
ਮਾਂ ਕਲਸਾਂ ਦਾ ਜਾਇਆ!
ਪੱਥਰ ਦਿਲਾਂ ਨੂੰ ਤਾਰਨ ਵਾਲਾ,
ਅੱਜ ਧਰਤੀ ਤੇ ਆਇਆ!
ਉਸ ਰੱਬੀ ਨੂਰ ਇਲਾਹੀ ਦੇ,
ਰੱਜ-ਰੱਜਕੇ ਦਰਸ਼ਨ ਪਾਈਏ!
ਸਤਿਗੁਰਾਂ ਦਾ ਜਨਮ ਦਿਹਾੜਾ ਜੀ,
ਆਓ ਚਾਵਾਂ ਨਾਲ ਮਨਾਈਏ !!

ਹੱਕ-ਸੱਚ ਦੀ ਖਾਤਿਰ ਸੀ,
ਜਿਸ ਆਕੇ ਬਿਗ਼ਲ ਵਜਾਇਆ!
ਸਦੀਓਂ ਸੁੱਤੀ ਮਾਨਵਤਾ ਨੂੰ,
ਜਿਸਨੇਂ ਆਣ ਜਗਾਇਆ!
ਉਸ ਗੁਰੂ ਕ੍ਰਾਤੀਕਾਰੀ ਦੀ,
ਘਰ-ਘਰ ਸਿੱਖਿਆ ਪਹੁੰਚਾਈਏ!
ਸਤਿਗੁਰਾਂ ਦਾ ਜਨਮ ਦਿਹਾੜਾ ਜੀ,
ਆਓ ਖੁਸ਼ੀਆਂ ਨਾਲ ਮਨਾਈਏ !!

ਨਗਰ ਖੇੜੇ ਵਿੱਚ ਚਾਹੁੰ ਪਾਸੀਂ,
ਅੱਜ ਲਹਿਰ ਖੁਸ਼ੀ ਦੀ ਛਾਈ!
ਗੁਰਾਂ ਦੀ ਮਹਿਮਾਂ ਦਰਸਾਉਂਦੀ,
ਅੱਜ ਸ਼ੋਭਾ ਯਾਤਰਾ ਆਈ!
ਸ਼ੋਭਾ ਹੈ ਗੁਰਾਂ ਦੀ ਗੱਲ ਮੰਨੀਏ,
ਉਹਦੇ ਬੀਬੇ ਪੁੱਤ ਬਣ ਜਾਈਏ!
ਸਤਿਗੁਰਾਂ ਦਾ ਜਨਮਦਿਹਾੜਾ ਜੀ,
ਆਓ ਚਾਵਾਂ ਨਾਲ ਮਨਾਈਏ!!

ਕਿਤੇ ਸੰਤਰੇ ਸੇਬ ਕਿਤੇ,
ਕਿਤੇ ਚਾਹ ਪਕੌੜੇ ਚਲਦੇ!
ਗੁਰੂ ਘਰਾ ਵਿੱਚ,ਸੰਗਤਾਂ ਲਈ,
ਹੋਏ ਸ਼ੁਰੂ ਨੇ ਲੰਗਰ ਕੱਲ ਦੇ!
ਸੁਣਕੇ ਬਾਣੀ ਮਨ ਚਿੱਤ ਲਾਕੇ,
ਲੰਗਰ ਛਕੀਏ ਅਤੇ ਛਕਾਈਏ!
ਸਤਿਗੁਰਾਂ ਦਾ ਜਨਮ ਦਿਹਾੜਾ ਜੀ,
ਆਓ ਖੁਸ਼ੀਆਂ ਨਾਲ ਮਨਾਈਏ !!

ਉੱਚੀ-ਉੱਚੀ ਲਾਉਣ ਜੈਕਾਰੇ,
ਲਾਊਂਡ ਸਪੀਕਰ ਗੱਜਦੇ!
ਇੱਕ ਪਾਸੇ “ਦਿਆਲ ਫਿਰੋਜਪੁਰੀ,
ਅੱਜ ਡੀ਼ ਜੇ਼ ਵੀ ਨੇਂ ਵੱਜਦੇ!
ਕਦੇ ਮਿਸ਼ਨ ਗੁਰਾਂ ਦਾ ਭੁਲੀਏ ਨਾਂ,
ਭਾਵੇਂ ਰੱਜ-ਰੱਜ ਭੰਗੜੇ ਪਾਈਏ ,
ਸਤਿਗੁਰਾਂ ਦਾ ਜਨਮਦਿਹਾੜਾ ਜੀ,
ਆਓ ਖੁਸ਼ੀਆਂ ਨਾਲ ਮਨਾਈਏ !!

LEAVE A REPLY

Please enter your comment!
Please enter your name here