ਮਿਲਾਨੋ ਇਟਲੀ (ਜਸਵਿੰਦਰ ਸੋਂਧੀ) 11 ਮਾਰਚ ਦਿਨ ਐਤਵਾਰ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ 641ਵਾਂ ਗੁਰਪੁਰਬ parma-picenza ਦੀਆਂ ਸੰਗਤਾਂ ਵਲੋਂ ਬਹੁਤ ਸ਼ਰਧਪੁਰਬਕ ਮਨਾਇਆ ਗਿਆ। ਜਿਸ ਵਿੱਚ ਬਹੁਜਨ ਕ੍ਰਾਂਤੀ ਮੋਰਚਾ ਇਟਲੀ ਬੇਰਗਾਮੋ ਦੀ ਪੂਰੀ ਟੀਮ ਸ਼੍ਰੀ ਬਲਵਿੰਦਰ ਝਾਮਟ ਜੀ ,ਸ਼੍ਰੀ ਟੋਨੀ ਜੱਖੂ ਜੀ,ਸ਼੍ਰੀ ਸੁਦੇਸ਼ ਕੁਮਾਰ ਜੀ ( ਭਾਰਤ ਮੁਕਤੀ ਮੋਰਚਾ ਅਤੇ ਬਾਮਸੇਫ ਇਟਲੀ ਦੇ ਕੋਨਵੀਨੇਰ )ਸ਼੍ਰੀ ਪੰਮਾ ਸਨਿਆਰਾ ਜੀ ,ਸ਼੍ਰੀ ਜਸਵਿੰਦਰ ਸੋਂਧੀ ਜੀ (ਭਾਰਤ ਮੁਕਤੀ ਮੋਰਚਾ ਅਤੇ ਬਾਮਸੇਫ ਇਟਲੀ ਦੇ ਕੋਨਵੀਨੇਰ ) ਸ਼੍ਰੀ ਟੋਨੀ ਜੱਖੂ ਜੀ,ਹਾਜਿਰ ਸਨ। ਗੁਰੂਘਰ ਦੇ ਜਰਨਲ ਸੈਕਟਰੀ ਸ਼੍ਰੀ ਸੁਨੀਲ ਮਡਾਂਰ ਜੀ, ਸ਼੍ਰੀ ਰਿੰਕੂ ਕੁਮਾਰ ਜੀ , ਸ਼੍ਰੀ ਕਾਲਾ ਕੁਮਾਰ ਅਤੇ ਪਾਰਮਾ ਪੀਚੇਨਸ਼ਾ ਦੇ ਸਮੂ ਗੁਰੂਘਰ ਦੇ ਸੱਭ ਸੇਵਾਦਾਰਾਂ ਅਤੇ ਪੂਰੀ ਸੰਗਤ ਵੱਲੋ ਬਹੁਤ ਸੋਹਣਾ ਉਪਰਾਲਾ ਕੀਤਾ ਗਿਆ। ਆਉਣ ਵਾਲੇ ਸਮੇਂ ਅਪ੍ਰੈਲ ਮਹੀਨੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੂੰ ਸਮਰਪਿਤ ਬੇਰਗਾਮੋ ਵਿੱਚ ਇੱਕ ਕ੍ਰਾਂਤੀਕਾਰੀ ਵਿਚਾਰ ਗੋਸ਼ਟੀ ਕੀਤੀ ਜਾਵੇਗੀ।ਸਾਰੇ ਸਾਥੀਆਂ ਨੂੰ ਬੇਨਤੀ ਹੈਂ ਕਿ ਆਪਣਾ ਸਮਾਂ ਕੱਢਕੇ ਜਰੂਰ ਪੁਹੰਚਿਓ ਕਿਓਂਕਿ ਇਹ ਵਿਚਾਰ ਗੋਸ਼ਟੀ ਦਾ ਅਸਲ ਮੁੱਦਾ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਜੀਵਨ ਅਤੇ ਉਦੇਸ਼ ਅਧਾਰਿਤ ਹੋਵੇਗੀ ।ਇਸ ਮੁੱਦੇ ਉੱਪਰ ਚਰਚਾ ਅਤੇ ਵਿਚਾਰ ਹੋਣਗੇ। ਬਹੁਤ ਜਲਦ ਹੀ ਇਸ ਪ੍ਰੋਗਰਾਮ ਦੀ ਤਰੀਖ ਆਪ ਨੂੰ ਦੱਸ ਦਿੱਤੀ ਜਾਵੇਗੀ। ਸੱਭ ਸਾਥੀਆਂ ਦਾ ਧੰਨਵਾਦ ਕਰਦੇ ਹਾਂ ਜਸਵਿੰਦਰ ਸੋਂਧੀ ਬੇਰਗਾਮੋ ਇਟਲੀ.

LEAVE A REPLY

Please enter your comment!
Please enter your name here