ਸਤਿਗੁਰ ਰਵਿਦਾਸ ਮਹਾਰਾਜ ਜੀ ਦੇ ਪਾਵਨ ਪ੍ਰਕਾਸ਼ ਪੁਰਬ ਦੀ ਲੱਖ-ਲੱਖ
ਵਧਾਈ !!!!ਗੂਰੂ ਜੀ ਨੇਂ ਆਪਣੀ ਉਦਾਹਰਨ ਪੇਸ਼ ਕਰਕੇ ਜਿੱਥੇ ਸਾਨੂੰ ਦਸਾਂ ਨਹੂੰਆਂ ਦੀ
ਕਿਰਤ-ਕਮਾਈ ਕਰਦੇ ਹੋਏ ਮਨ ਨੂੰ ਨਿਰੰਕਾਰ ਦੇ ਨਾਮ ਰੂਪੀ ਸੱਚ ਨਾਲ
ਜੋੜਕੇ ਕਿਰਤ ਵਿੱਚੋ ਹੀ ਕਰਤੇ ਨੂੰ ਪਾਉਣ ਦਾ ਉਪਦੇਸ ਦਿੱਤਾ,
ਉੱਥੇ ਹੀ ਝੂਠੇ ਅੰਧਵਿਸ਼ਵਾਸਾਂ, ਫੋਕਟ ਦੇ ਵਹਿਮਾਂ-ਭਰਮਾਂ, ਕਰਮਾਂ ਕਾਂਡਾਂ,
ਜਾਤਾਂ-ਪਾਤਾ ਦਾ ਖੰਡਨ ਕਰਕੇ ਸਭ ਨੂੰ ਬਰਾਬਰ ਸਮਝਣ,ਸਭ ਨਾਲ ਪ੍ਰੇਮ ਪਿਆਰ
ਕਰ ਮਿਲਕੇ ਰਹਿਣ ਦਾ ਉਪਦੇਸ਼ ਦਿੱਤਾ ।
—————————–

ਜੋੜੇ ਗੰਢਣ ਬਹਾਨੇ,
ਸਤਿਗੁਰ ਕਾਂਸ਼ੀ ਵਾਲਾ ਜੀ !!

ਤਕਦੀਰਾਂ ਕੌਮ ਦੀਆਂ ਤਾਂਈ,
ਬੈਠਾ ਗੰਢ ਲਗਾਵੇ !!

ਚਮੜਾ ਕੁੰਨ ਵਿੱਚ ਪਾਕੇ,
ਸੱਚਾ ਪ੍ਰੀਤਮ ਪਿਆਰਾ ਜੀ !!

ਕੁੰਨ ਦੇ ਪਾਣੀ ਨੂੰ ਵੀ,
ਅੰਮ੍ਰਿਤ ਬੂੰਦ ਬਣਾਵੇ !!

ਬੰਦਨ ਤੋੜਕੇ ਸਾਰੇ,
ਜਾਤ-ਪਾਤ, ਊਚ-ਨੀਚ ਵਾਲੇ!!

ਇੱਕੋ ਮਾਨਵਤਾ ਦਾ,
ਸਭ ਨੂੰ ਸਬਕ ਪੜਾਵੇ !!

ਕਰਕੇ ਖੰਡਨ ਧਰਮ ਦੇ,
ਫੋਕੇ ਕਰਮਾਂ -ਕਾਂਡਾਂ ਦਾ !!

ਹਰਿ ਕੇ ਨਾਮ ਵਾਲੀ,
ਇੱਕੋ ਸੱਚੀ ਆਰਤੀ ਗਾਵੇ !!

ਤੱਕ ਕੇ ਕੌਤਕ ਮੇਰੇ,
ਪਥਰੀ ਵਾਲੇ ਸਤਿਗੁਰੂ ਦੇ !!

ਬਿਪਰ ਹੋਏ ਹੱਕੇ-ਬੱਕੇ,
ਵਿੱਚ ਹੰਕਾਰ ਸੀ ਆ ਗਏ !!

ਜੱਗ ਤੇ ਸੁਣਕੇ ਸ਼ੋਭਾ,
ਕਾਂਸ਼ੀ ਵਾਲੇ ਸਤਿਗੁਰ ਦੀ !!

ਚਰਨੀਂ ਝੁਕਦੇ ਆਕੇ,
ਕੀ ਰਾਣੇ ਕੀ ਰਾਜੇ !!

ਰਾਖਾ ਬਣਕੇ ਆਇਆ,
ਗ਼ਰੀਬਾਂ ਤੇ ਮਜਲੂਮਾਂ ਦਾ !!

ਕੋਮ ਦੇ ਹੱਕਾ ਖਾਤਿਰ,
ਸੱਚ ਦਾ ਸ਼ੰਖ ਬਜਾਵੇ !!

ਮੇਰੇ ਸਤਿਗੁਰੂ ਜੀ ਦੇ,
ਜੱਗ ਤੋਂ ਚੋਜ ਨਿਰਾਲੇ ਨੇਂ !!

ਦਿਆਲ ਫਿਰੋਜਪੁਰੀ ਉਹਦੀ,
ਮਹਿਮਾਂ ਲਿਖੀ ਨਾ ਜਾਵੇ !!

 

LEAVE A REPLY

Please enter your comment!
Please enter your name here