ਨਵੀਂ ਬਣੀ ਸੱਭਿਆਚਾਰਕ ਜਥੇਬੰਦੀ ਨੇ ਅਜੇ ਪੂਰੇ ਪੈਰ ਨਹੀਂ ਸਨ ਜਮਾਏ ਕਿ ਉਹਨਾ ਅੱਗੇ ਗਤੀਵਿਧੀਆਂ ਨੂਂੰ ਹੋਰ ਤੇਜ਼ ਕਰਨ ਲਈ ਆਰਥਿਕ ਮਦਦ ਦੀ ਅਤੀ ਲੋੜ ਸੀ ! ਇਕ ਦਿਨ ਜਥੇਬੰਦੀ ਦੇ ਪ੍ਰਧਾਨ ਨੇ ਆਪਣੇ ਹੋਰ ਸਾਥੀਆਂ ਨਾਲ ਵਿਚਾਰ ਕਰ ਕੇ ਇਕ ‘ਸਨਮਾਨ ਸਮਾਗਮ ‘ ਕਰਵਾਉਣ ਦਾ ਫੈਸਲਾ ਕੀਤਾ ਤੇ ਇਹ ਮਤਾ ਪਾਸ ਕੀਤਾ ਗਿਆ ਕਿ ਸਭਿਆਚਾਰਕ ਸਮਾਗਮ ਵਿੱਚ ਇਲਾਕੇ ਦੀਆਂ ਕੁਝ ਉਘੀਆਂ ਸ਼ਖ਼ਸ਼ੀਅਤਾਂ ਨੂਂੰ ਸਨਮਾਨਤ ਕੀਤਾ ਜਾਵੇਗਾ !
ਸਮਾਗਮ ਦੀ ਤਰੀਕ ਤਹਿ ਕਰਨ ਪਿਛੋਂ ਜਥੇਬੰਦੀ ਦੇ ਤਿਨ ਨੁਮਾਇੰਦੇ ਜ਼ਿਲੇ ਦੇ ਇਕ ਸਾਹਿਤਕਾਰ ਸੱਜਣ ਪਾਸ ਗਏ ਜਿਸ ਦੀ ਕਿ ਅਜਿਹੇ ਕੰਮਾਂ ਲਈ ਜ਼ਿਲੇ ਦੇ ਡਿਪਟੀ ਕਮਿਸ਼ਨਰ ਨਾਲ ਕਾਫ਼ੀ ਨੇੜਤਾ ਸੀ ! ਜਥੇਬੰਦੀ ਦੇ ਪ੍ਰਧਾਨ ਨੇ ਸਭਿਆਚਾਰਕ ਸਮਾਗਮ ਰਚਾ ਕੇ ਇਲਾਕੇ ਦੀਆਂ ਪੰਜ ਉਘੀਆਂ ਸ਼ਖ਼ਸ਼ੀਅਤਾਂ ਨੂਂੰ ਸਨਮਾਨਤ ਕਰਨ ਬਾਰੇ ਜਾਣੂ ਕਰਵਾਇਆ ਤੇ ਉਹਨਾ ਨੇ ਉਸ ਸਾਹਿਤਕਾਰ ਵੀਰ ਨੂਂੰ ਜ਼ਿਲਾ ਅਧਿਕਾਰੀ ਪਾਸੌਂ ਸਮਾਗਮ ਰਚਾਉਣ ਹਿਤ ਆਰਥਿਕ ਮਦਦ (ਗ੍ਰਾਂਟ ) ਕਰਨ ਵਾਸਤੇ ਸਿਫਾਰਸ਼ ਕਰਨ ਲਈ ਬੇਨਤੀ ਕੀਤੀ !
ਕੁਝ ਦੇਰ ਚੁਪ ਰਹਿਣ ਪਿਛੋਂ ਰਵਾਜਨ ਟਾਲ ਮਟੋਲ ਜਿਹੀ ਕੀਤੀ ਪਰ ਪੂਰਨ ਨਾਂਹ ਵੀ ਨਾ ਕੀਤੀ ! ਫੇਰ ਅੰਦਰਲੀ ਗੱਲ ਭਾਂਪਦਾ ਹੋਇਆ ਜਥੇਬੰਦੀ ਦਾ ਪ੍ਰਧਾਨ ਬੋਲਿਆ , ‘ ਜੀ ! ਅਸੀਂ ਤੁਹਾਨੂ ਵੀ ਇਲਾਕੇ ਦੇ ਉਘੇ ਸਾਹਿਤਕਾਰ ਵਜੋਂ ਸਮਾਗਮ  ਵਿੱਚ ਸਨਮਾਨਤ ਕਰ ਦਿਆਂਗੇ !’ ਐਨਾ ਸੁਣਦਿਆਂ ਹੀ ੳਸ ਸਾਹਿਤਕਾਰ ਵੀਰ ਦੀ ਜ਼ੁਬਾਨ ਨੇ ਪਲਟਾ ਖਾਧਾ ਤੇ ਕਿਹਾ , ‘ ਅਜੇਹੀ ਕੋਈ ਗਲ ਨਹੀਂ ਬਾਕੀ ਤੁਸੀਂ ਜੋ …..!! ‘ ਤੁਰੰਤ ਉਹਨਾ ਨੂਂੰ ਨਾਲ ਲੈ ਜ਼ਿਲਾ ਅਧਿਕਰੀ ਪਾਸ ਆਰਥਿਕ ਮਦਦ ਲਈ ਜਾ ਹਾਜ਼ਰ ਹੋਇਆ !
ਅਗਲੇ ਦਿਨ ਅਖ਼ਬਾਰ ਵਿੱਚ ਸਭਿਆਚਾਰਕ ਜਥੇਬੰਦੀ ਵੱਲੌਂ ਦਿਤੇ ਇਸ਼ਿਤਿਹਾਰ ਵਿੱਚ ਸਨਮਾਨਤ ਹੋਣ ਵਾਲੀਆਂ ਉਘੀਆਂ ਸ਼ਖ਼ਸ਼ੀਅਤਾਂ ਵਿੱਚ’ ਇਲਾਕੇ ਦਾ ਉਘਾ ਸਾਹਿਤਕਾਰ ‘ ਵਜੋਂ ਉਸ ਦਾ ਨਾਅ ਛੇਵੇਂ ਨੰਬਰ ‘ਤੇ ਦਰਜ਼ ਸੀ ! ***********
 #10 – ਸੀ /102 , ਸ਼ਿਵਪੁਰੀ ਮੁਹੱਲਾ , ਧੂਰੀ (ਪੰਜਾਬ ) -148024, ਮੌਬ.09464697781

NO COMMENTS

LEAVE A REPLY