ਸਬਾਊਦੀਆ (ਇਟਲੀ) 25 ਮਈ (ਪੰਜਾਬ ਐਕਸਪ੍ਰੈੱਸ) – ਸਬਾਊਦੀਆ ਦੇ ਜਨਤਕ ਪਾਰਕ ਵਿਚ ਇਕ ਭਾਰਤੀ ਵਿਅਕਤੀ ਨੇ ਅਜਿਹੀ ਹਰਕਤ ਕੀਤੀ ਕਿ, ਜਿਸ ਨਾਲ ਉੱਥੇ ਪਾਰਕ ਵਿਚ ਟਹਿਲ ਰਹੇ ਲੋਕਾਂ ਵਿਚੋਂ ਕਿਸੇ ਨੇ ਪੁਲਿਸ ਨੂੰ ਫੋਨ ਕਰ ਕੇ ਬੁਲਾਇਆ। ਇਹ ਸ਼ਿਕਾਇਤ ਇਕ 38 ਸਾਲਾ ਭਾਰਤੀ ਵਿਅਕਤੀ ਦੇ ਖਿਲਾਫ ਕੀਤੀ ਗਈ ਸੀ। ਜਨਤਕ ਪਾਰਕ ਵਿਚ ਅਸ਼ਲੀਲ ਹਰਕਤ ਨੂੰ ਅੰਜਾਮ ਦੇਣ ਦੇ ਜੁਰਮ ਵਿਚ ਪੁਲਿਸ ਨੇ ਮੌਕੇ ਉੱਤੇ ਹੀ ਇਸ ਭਾਰਤੀ ਨੂੰ ਕਾਬੂ ਕਰ ਲਿਆ।

ਇਹ ਦੋਸ਼ੀ ਭਾਰਤੀ ਪਾਰਕ ਦੇ ਇਕ ਬੈਂਚ ਉੱਤੇ ਬੈਠਾ ਸੀ ਅਤੇ ਇਸ ਨੇ ਆਪਣੀ ਪੈਂਟ ਹੇਠਾਂ ਕੀਤੀ ਹੋਈ ਸੀ, ਅਤੇ ਲਗਾਤਾਰ ਆਪਣੇ ਨਿੱਜੀ ਅੰਗਾਂ ਨੂੰ ਛੂਹ ਰਿਹਾ ਸੀ। ਅਜਿਹੀ ਹਰਕਤ ਕਰਦੇ ਹੋਏ ਇਸ ਵਿਅਕਤੀ ਨੇ ਪਾਰਕ ਵਿਚ ਟਹਿਲਣ ਵਾਲੇ ਲੋਕਾਂ ਦੀ ਪ੍ਰਵਾਹ ਨਹੀਂ ਕੀਤੀ। ਉੱਥੇ ਟਹਿਲ ਰਹੇ ਲੋਕਾਂ ਵਿਚੋਂ ਕਿਸੇ ਨੇ ਇਸਦੀ ਇਸ ਹਰਕਤ ਨੂੰ ਦੇਖਦੇ ਹੋਏ ਤੁਰੰਤ ਪੁਲਿਸ ਨੂੰ ਆਉਣ ਦੀ ਤਾਕੀਦ ਕੀਤੀ, ਤਾਂ ਕਿ ਦੋਸ਼ੀ ਨੂੰ ਮੌਕੇ ਉੱਤੇ ਹੀ ਫੜਿਆ ਜਾਵੇ।
ਉਸ ਸਮੇਂ ਨੇੜ੍ਹੇ ਗਸ਼ਤ ਕਰ ਰਹੀ ਪੁਲਿਸ ਦੀ ਕਾਰਾਬਿਨੇਰੀ ਯੂਨਿਟ ਮੌਕੇ ਉੱਤੇ ਪਹੁੰਚ ਗਈ ਅਤੇ ਭਾਰਤੀ ਨੂੰ ਕਾਬੂ ਕਰ ਲਿਆ। ਪੁਲਿਸ ਨੇ ਉਸੇ ਸਮੇਂ ਜਨਤਕ ਸਥਾਨ ਉੱਤੇ ਅਸ਼ਲੀਲ ਹਰਕਤਾਂ ਕਰਨ ਦੇ ਦੋਸ਼ ਹੇਠ ਸਬਾਊਦੀਆ ਦੇ ਵਸਨੀਕ 38 ਸਾਲਾ ਭਾਰਤੀ ਨੂੰ ਭਾਰੀ ਜੁਰਮਾਨਾ ਕੀਤਾ।

LEAVE A REPLY

Please enter your comment!
Please enter your name here