ਰੱਬ ਨੂਂੰ ਸੱਚ ਜੇ ਮੰਨਦਾ
ਤਾਂ ਵਹਿਮ ਭਰਮ ਵੀ ਕਰ

ਕਰਮਕਾਂਡ ਸਭ ਸੱਚ ਨੇ
ਤੂਂੰ ਧਰਮ ਰਾਜ ਤੋਂ ਡਰ

ਤੂਂੰ ਮੜੀ ਮਸਾਣੀ ਪੂਜ ਲੈ
ਚੇਲੇ ਦੀਆਂ ਚੌਂਕੀਆਂ ਭਰ

ਇਥੇ ਭੂਤ ਪ੍ਰੇਤ ਬੜੇ ਘੁਮਦੇ
ਤੇਰੇ ਵੜ ਨਾ ਜਾਵਣ ਘਰ

ਕਰ ਟੂਣੇ ਟਾਮਣ ਧੂਣੀਆ
ਨਾ ਮੁਕੱਦਮਾ ਜਾਵੀਂ ਹਰ

ਤਾਵੀਜ਼ ਪੜਾ ਕੇ ਧਾਰ ਲੈ
ਕਿਤੇ ਐਵੇਂ ਨਾ ਜਾਵੀਂ ਮਰ

ਤੂਂੰ ਸਾਧ ਸੰਤ ਗੁਰੂ ਮੰਨ ਲੈ
ਜਾ ਮੱਲ ਮਸਤਾਂ ਦਾ ਦਰ

ਤੂਂੰ ਗੁੱਗਾ ਬਣ ਕੇ ਬਦਨ ਤੇ
ਰੱਜ ਤੱਤੀਆਂ ਛੜੀਆਂ ਜਰ

ਤੂਂੰ ਕਰ ਲੈ ਘੋਰ ਤਪਸਿਆ
ਭਾਵੇਂ ਠੰਡਾਂ ਦੇ ਵਿਚ ਠਰ

ਮਾਂ ਬਾਪ ਦੀ ਸੇਵਾ ਛੱਡ ਕੇ
ਲੈ ਬਾਬਿਆਂ ਕੋਲੋਂ ਵਰ

ਤੂਂੰ ਭਵਸਾਗ਼ਰ ਤਰ ਜਾਏਂਗਾ
ਇਥੇ ਪੱਥਰ ਵੀ ਗਏ ਤਰ

ਤੂਂੰ ਮੁਤਸਬੀ ਬਣ ਜਾ ਸੱਜਣਾ
ਇਨਸਾਨ ਬਣੀ ਨਾ ਪਰ

ਤੂਂੰ ਪੜ ਲਿੱਖ ਕੇ ਵੀ ਬਿੰਦਰਾ
ਹੁਣ ਪਸ਼ੂਆਂ ਵਾਂਗਰ ਚਰ

LEAVE A REPLY

Please enter your comment!
Please enter your name here