ਮਿੰਨੀ ਕਹਾਣੀ

ਅੱਜ ਉਸ ਡਾਕਟਰ ਨੂੰ ਸਮਾਜ ਸੇਵਾ ਸੰਸਥਾ ਵੱਲੋ ਉਸ ਦੇ ਸਮਾਜ ਪ੍ਰਤੀ ਕੀਤੇ ਗਏ ਸਮਾਜ ਸੇਵਾ ਦੇ ਕੰਮਾਂ ਬਦਲੇ ਬੜੇ ਉਤਸ਼ਾਹ ਨਾਲ ਉਸਨੂੰ ਸਨਮਾਨਿਤ ਕੀਤਾ ਜਾ ਰਿਹਾ ਸੀਜਿਸ ਨੇ ਆਪਣੇ ਹਸਪਤਾਲ ਦੇ ਮੇਨ ਗੇਟ ਤੇ ਲਿਖਿਆ ਹੋਇਆ ਸੀਇੱਥੇ ਲਿੰਗ ਟੈਸਟ ਨਹੀ ਕੀਤਾ ਜਾਦਾਲਿੰਗ ਟੈਸਟ ਕਰਨਾ ਕਾਨੂੰਨੀ ਅਪਰਾਧ ਹੈਪਰ ਇਹ ਡਾਕਟਰ ਨਰਸਾ ਦੀ ਸਹਾਇਤਾ ਨਾਲ ਚੋਰੀਛਿੱਪੇ 30 ਤੋ 35 ਹਜਾਰ ਰੁਪਏ ਲੈ ਕੇ ਗਰਭਪਾਤ ਕਰ ਦਿੰਦਾ ਸੀਤੇ ਹੋਰ ਵੀ ਦੋ ਨੰਬਰ ਦੇ ਕੀਤੇ ਕੰਮਾਂ ਦੇ ਪੈਸੇ ਚੋ ਦਸਵੰਧ ਕੱਢ ਕੇ ਇਲਾਕੇ ਦੀਆ ਸਮਾਜ ਸੇਵੀ ਤੇ ਧਾਰਮਿਕ ਸੰਸਥਾਵਾਂ ਦੀ ਮਾਲੀ ਸਹਾਇਤਾ ਕਰ ਦਿੰਦਾ ਸੀਪਰ ਅੱਜ ਇੱਕ ਸੰਸਥਾ ਵੱਲੋ ਧੀਆਂ ਦਾ ਸਤਿਕਾਰ ਕਰੋ ਪ੍ਰੋਗਰਾਮ ਵਿਚ ਉਸ ਡਾਕਟਰ ਨੂੰ ਇਕ ਸਿਮਰਤੀ ਚਿੰਨ੍ਹ ਇਕ ਪ੍ਰਮਾਣ ਪੱਤਰ ਤੇ ਇਕ ਦੁਸ਼ਾਲਾ ਦੇ ਕੇ ਸਨਮਾਨਿਤ ਕੀਤਾ ਜਾ ਰਿਹਾ ਸੀਤੇ ਉਸ ਦੀ ਖੂੰਬ ਪ੍ਰਸੰਸਾ ਵੀ ਕੀਤੀ ਜਾ ਰਹੀ ਸੀ

ਰਾਮ ਪ੍ਰਕਾਸ਼ ਟੋਨੀ

ਪਿੰਡ —ਦੁਸਾਂਝ ਕਲਾਂ

ਜਿਲ੍ਹਾਜਲੰਧਰ 144502

ਮੋ—98763-

LEAVE A REPLY

Please enter your comment!
Please enter your name here