ਸਰਕਾਰੀ ਹਾਈ ਸਕੂਲ ਗੋਨਿਆਣਾ ਖੁਰਦ ਦਾ ਸਲਾਨਾ ਇਨਾਮ ਵੰਡ ਸਮਾਗਮ 11 ਅਪ੍ਰੈਲ ਨੂੰ ਮਨਾਇਆ ਜਾਵੇਗਾ।ਸਰਕਾਰੀ ਹਾਈ ਸਕੂਲ ਗੋਨਿਆਣਾ ਖੁਰਦ ਜ਼ਿਲਾ ਬਠਿੰਡਾ ਦਾ ਸਾਲਾਨਾ ਇਨਾਮ ਵੰਡ ਸਮਾਗ਼ਮ ਮਿਤੀ 11.04.2019 ਦਿਨ ਵੀਰਵਾਰ ਨੂੰ ਸਕੂਲ ਕੈਂਪਸ ਵਿੱਚ ਮਨਾਇਆ ਜਾ ਰਿਹਾ ਹੈ। ਮੁੱਖ ਅਧਿਆਪਕ ਸ. ਬਲਜਿੰਦਰ ਸਿੰਘ ਨੇ ਦੱਸਿਆ ਕਿ ਇਸ ਸਮਾਗਮ ਦੌਰਾਨ ਸਕੂਲ ਦੇ ਹੋਣਹਾਰ ਤੇ ਵਿਸ਼ੇਸ਼ ਪਾ੍ਪਤੀਆਂ ਵਾਲੇ ਵਿਦਿਆਰੀਆਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਣਿਤ ਕੀਤਾ ਜਾਵੇਗਾ।
ਇਸ ਪੋ੍ਗਰਾਮ ਵਿੱਚ ਸਕੂਲ ਮੈਨੇਜ਼ਮੈਂਟ ਕਮੇਟੀ, ਕਲੱਬ ਮੈਂਬਰਜ਼ ਤੇ ਪ੍ਰਾਪਤੀਆਂ ਕਰਨ ਵਾਲੇ ਤਮਾਮ ਬੱਚਿਆਂ ਦੇ ਮਾਪਿਆਂ ਨੂੰ ਵੀ ਸ਼ਾਮਿਲ ਕੀਤਾ ਜਾਵੇਗਾ। ਇਥੇ ਇਹ ਜਿਕਰਯੋਗ ਹੈ ਕਿ ੲਿਸ ਪੋ੍ਗਰਾਮ ਵਿੱਚ ਪਿੰਡ ਦੇ ਕੁਝ ਮੁਲਾਜ਼ਮ ਵਰਗ ਵਲੋਂ ਉਚੇਚੇ ਤੌਰ ਤੇ ਬੱਚਿਆਂ ਨੂੰ ਹਰ ਸਾਲ ਦੀ ਤਰ੍ਹਾਂ ੲਿਸ ਸਾਲ ਵੀ ਹਰ ਖੇਤਰ ਵਿੱਚ ਮੋਹਰੀ ਬੱਚਿਆਂ ਨੂੰ ਸਨਮਾਨਿਤ ਕੀਤਾ ਜਾਵੇਗਾ। ਇਸਦੇ ਨਾਲ ਹੀ ਸਕੂਲ ਦੀਆਂ ਸਾਲਾਨਾ ਗਤੀਵਿਧੀਆਂ ਨੂੰ ਰੂਪਮਾਨ ਕਰਦੀ ਸਾਲਾਨਾ ਰਿਪੋਰਟ ਵੀ ਪੜ੍ਹੀ ਜਾਵੇਗੀ।

LEAVE A REPLY

Please enter your comment!
Please enter your name here