ਸਰਕਾਰੀ ਹਾਈ ਸਕੂਲ ਗੋਨਿਆਣਾ ਖੁਰਦ ਜ਼ਿਲਾ ਬਠਿੰਡਾ ਦਾ ਸਾਲਾਨਾ ਇਨਾਮ ਵੰਡ ਸਮਾਗ਼ਮ ਮਿਤੀ 11.04.2019 ਦਿਨ ਵੀਰਵਾਰ ਨੂੰ ਸਕੂਲ ਕੈਂਪਸ ਵਿੱਚ ਮਨਾਇਆ ਗਿਆ । ਤਕਰੀਬਨ ਸਵੇਰੇ 9 ਵਜੇ ਤੋਂ ਲੱਗ ਭਗ 12 ਵਜੇ ਤੱਕ ਚੱਲੇ ਪੂਰੇ ਪ੍ਰੋਗਰਾਮ ਦੌਰਾਨ ਬੱਚਿਆਂ ਨੇ ਬੜੇ ਅਨੁਸ਼ਾਸ਼ਨ ਦੇ ਨਾਲ਼ ਪ੍ਰੋਗਰਾਮ ਦਾ ਅਨੰਦ ਮਾਣਿਆ। ਬਹੁਤ ਹੀ ਸੁਚੱਜੇ ਢੰਗ ਨਾਲ਼ ਤਿਆਰ ਕੀਤੀਆਂ ਕਲਚਰ ਵੰਨਗੀਆਂ ਦੇ ਵਿੱਚ ਸੋਲੋ ਗੀਤ, ਸਮੂਹਕ ਗਾਨ, ਡਾਂਸ, ਸਕਿੱਟਾਂ, ਤੇ ਭਾਸ਼ਣ, ਮੈਥ ਮਿਸਟ੍ਰੈੱਸ ਸ਼੍ਰੀਮਤੀ ਵਿਸ਼ਾਲੀ ਅਤੇ ਅੰਗਰੇਜ਼ੀ ਮਿਸਟ੍ਰੈੱਸ ਸ਼੍ਰੀਮਤੀ ਨੈਨਸੀ ਵਲੋਂ ਤਿਆਰ ਕਰਵਾੲਿਆ ਗਿਆ ਜੋ ਕਿ ਯਾਦਗਾਰੀ ਹੋ ਨਿਬੜਿਆ। ਪ੍ਰੋਗਰਾਮ ਦੀ ਰਸਮੀ ਸ਼ੁਰੂਆਤ ਪੰਜਾਬੀ ਮਾਸਟਰ ਸ਼ਮਸ਼ੇਰ ਸਿੰਘ ਵਲੋਂ ਬਾਖੂਬੀ ਕੀਤੀ ਗਈ। ਪ੍ਰੋਗਰਾਮ ਦਾ ਆਗ਼ਾਜ਼ ਮਨਜੋਤ ਕੌਰ ਐਂਡ ਪਾਰਟੀ ਵਲੋਂ ਕੀਤਾ ਗਿਆ।
ਪ੍ਰੋਗਰਾਮ ਵਿੱਚ ਸ.ਹ.ਸ. ਗੋਨਿਆਣਾ ਖੁਰਦ ਦੇ ਸਟਾਫ਼ ਤੋਂ ਇਲਾਵਾ ਸ.ਐਲੀਮੈਟਰੀ ਸਕੂਲ ਸਟਾਫ਼, ਐਸ.ਐਮ.ਸੀ ਕਮੇਟੀ, ਸਮੂਹ ਨਗਰ ਪੰਚਾਇਤ, ਗੁਰੂਦੁਆਰਾ ਪ੍ਰਬੰਧਕ ਕਮੇਟੀ, ਐਕਸ ਸਰਵਿਸਮੈਨ ਵੈਲਫੇਅਰ ਕਮੇਟੀ, ਬਾਬਾ ਜੀਵਨ ਸਿੰਘ ਯੁਵਕ ਭਲਾਈ ਕਲੱਬ, ਬਾਬਾ ਜੀਵਨ ਸਿੰਘ ਵੈਲਫੇਅਰ ਕਲੱਬ ਦੇ ਪ੍ਰਧਾਨ ਸਹਿਬਾਨ ਤੇ ਮੈਂਬਰਾਂ ਨੇ ਪ੍ਰੋਗਰਾਮ ਦੀ ਸ਼ਾਨ ਵਧਾਈ। ਇਸਦੇ ਨਾਲ਼ ਹੀ ਸਟੇਟ ਅਵਾਰਡੀ ਸ ਜਸਵਿੰਦਰ ਸਿੰਘ ਜੋ ਕਿ ਭਾਰਤ ਦੀਆਂ ਗਿਆਰਾਂ ਸਟੇਟਾਂ ਅਤੇ ਵਿਸ਼ਵ ਦੇ ਛੇ ਮੁਲਕਾਂ ਵਿਚ ਸ੍ਰੀ ਗਰੂ ਨਾਨਕ ਦੇਵ ਜੀ ਦੇ 550 ਸਾਲਾਂ ਜਨਮ ਦਿਨ ਨੂੰ ਸਮੱਰਪਿਤ ਮੋਟਰਸਾਈਕਲ ਤੇ 56 ਦਿਨਾਂ ਦੀ ਯਾਤਰਾ ਤੋਂ ਆਪਣੇ ਪਿੰਡ ਵਾਪਸ ਪਰਤੇ ਸਨ, ਉਨ੍ਹਾਂ ਦਾ ਸਕੂਲ ਸਟਾਫ਼ ਤੇ ਸਕੂਲ ਮੈਨੇਜ਼ਮੈਂਟ ਕਮੇਟੀ ਵਲੋਂ ਉਚੇਚੇ ਤੌਰ ਤੇ ਸਨਮਾਨ ਕੀਤਾ ਗਿਆ।
ਚਲਦੇ ਪੋ੍ਗਰਾਮ ਦੌਰਾਨ ਬਾਲ ਕਲਾਕਾਰਾਂ ਵਿੱਚੋਂ ਐਸਵੀਨ ਐਂਡ ਪਾਰਟੀ, ਜੋਤੀ ਐਂਡ ਪਾਰਟੀ, ਗਗਨ ਐਂਡ ਪਾਰਟੀ, ਖੁਸ਼ਦੀਪ ਕੋਰ, ਲੱਛਮੀ ਕੌਰ ਤੇ ਜ਼ਸ਼ਨ ਨੇ ਖੂਬ ਰੰਗ ਬੰਨਿਆ। ਕਲੱਬ ਪ੍ਰਧਾਨ ਜਸਕਰਨ ਸਿੰਘ ਅਤੇ ਡਾ. ਜਸਵੀਰ ਸਿੰਘ ਨੇ ਕਵੀਸ਼ਰੀ ਗਾ ਕੇ ਖੂਬ ਵਾਹ ਵਾਹ ਖੱਟੀ। ਇਸਦੇ ਨਾਲ਼ ਹੀ ਪੰਜਾਬੀ ਮਾਸਟਰ ਸ਼ਮਸ਼ੇਰ ਸਿੰਘ ਨੇ ਸਕੂਲ ਦੀਆਂ ਗਤੀਵਿਧੀਆਂ ਤੇ ਹੋਰ ਪੱਖਾਂ ਨੂੰ ਰੂਪਮਾਨ ਕਰਦੀ ਸਕੂਲ ਸਾਲਾਨਾ ਪ੍ਰਗਤੀ ਰਿਪੋਰਟ ਪੇਸ਼ ਕੀਤੀ।
ਬੁਲਾਰਿਆਂ ਦੇ ਵਿੱਚ ਪਿੰਡ ਦੇ ਸਾਬਕਾ ਸਰਪੰਚ ਸ. ਤੇਜਾ ਸਿੰਘ, ਮੋਜੂਦਾ ਸਰਪੰਚ ਸ.ਗੱਜਣ ਸਿੰਘ, ਗੁਰਦੁਆਰਾ ਕਮੇਟੀ ਪ੍ਰਧਾਨ ਸ.ਹਰਨੇਕ ਸਿੰਘ, ਦੋਵੇ ਕਲੱਬਾਂ ਦੇ ਪ੍ਧਾਨ, ਜਸਕਰਨ ਸਿੰਘ, ਨਿਰਭੈ ਸਿੰਘ, ਬਾਬਾ ਹਰਮੰਦਰ ਸਿੰਘ, ਖੁਸ਼ਵੰਤ ਸਿੰਘ, ਐਕਸ. ਸਰਵਿਸਮੈਨ ਸ. ਹਰਭਗਵਾਨ ਸਿੰਘ, ਗੁਰਦੀਪ ਸਿੰਘ ਮੈਂਬਰ, ਆਦਿ ਨੇ ਸਕੂਲ ਦੀਆਂ ਗਤੀਵਿਧੀਆਂ, ਚੰਗੇ ਰੀਜਲਟਾਂ ਦੇ ਲਈ ਪੂਰੇ ਸਟਾਫ਼ ਨੂੰ ਸਲਾਹਿਆ ਤੇ ਵਾਧਾਈ ਦਿੱਤੀ। ਇਸਦੇ ਨਾਲ਼ ਪੂਰੇ ਸਕੂਲ ਨੂੰ ਪੇਂਟ ਕਰਾਉਣ ਲਈ ਦਾਨੀ ਸੱਜਣਾਂ ਵਲੋਂ ਜਲਦ ਹੀ ਕੰਮ ਸ਼ੁਰੂ ਕਰਨ ਦਾ ਭਰੌਸਾ ਦਿੱਤਾ।
ਸਨਮਾਨ ਸਮਾਰੋਹ ਦੇ ਵਿੱਚ ਪਿਛਲੇ ਵਿਦਿਅਕ ਸ਼ੈਸ਼ਨ ਦੌਰਾਨ ਚੰਗੀਆਂ ਪੁਜ਼ੀਸ਼ਨਾ ਵਾਲੇ, ਖੇਡਾਂ ਵਾਲੇ, ਵੱਧ ਹਾਜ਼ਰੀਆਂ ਤੇ ਅਨੁਸ਼ਾਸ਼ਨ ‘ਚ ਮੋਹਰੀ ਬੱਚਿਆ ਨੂੰ ਹਰ ਸਾਲ ਦੀ ਤਰਾਂ ਪਿੰਡ ਦੇ ਐਕਸ ਸਰਵਿਸ ਵੈਲਫੇਅਰ ਕਲੱਬ ਅਤੇ ਸਕੂਲ ਵਲੋਂ ਟਰਾਫ਼ੀਆਂ ਦੇ ਕੇ ਸਨਮਾਨਿਤ ਕੀਤਾ ਗਿਆ।
ਇਸਦੇ ਨਾਲ਼ ਹੀ ਇਸੇ ਸਕੂਲ ਦੇ ਦੋ ਅਧਿਆਪਕਾਂ ਸ. ਪਰਮਜੀਤ ਸਿੰਘ ਸਟੇਟ ਅਵਾਰਡੀ ਆਰਟ ਕਰਾਫ਼ਟ ਟੀਚਰ, ਸੇਵਕ ਸਿੰਘ ਪੀ.ਟੀ.ਆਈ ਨੂੰ ਵਾਤਾਵਰਣ, ਸਮਾਜ ਸੇਵਾ, ਵਿੱਦਿਆ, ਖੇਡਾਂ ਆਦਿ ਦੇ ਅਹਿਮ ਕਾਰਜ਼ਾਂ ਦੇ ਬਦਲੇ ਪਿੰਡ ਪੰਚਾਇਤ, ਕਲੱਬ ਮੈਬਰਾਂ ਤੇ ਗੁਰਦੁਆਰਾ ਕਮੇਟੀ ਵਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਇੰਨਾਂ ਵਲੋਂ ਸਮੂਹ ਸਟਾਫ਼ ਸ.ਹ.ਸ ਤੇ ਸ. ਐਲੀਮੈਟਰੀ ਸਕੂਲ ਸਟਾਫ਼ ਨੂੰ ਵੀ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
ਅਖੀਰ ਵਿੱਚ ਮੁੱਖ ਅਧਿਆਪਕ ਸ. ਬਲਜਿੰਦਰ ਸਿੰਘ ਨੇ ਸਕੂਲ ਦੀਆਂ ਅਹਿਮ ਪ੍ਰਾਪਤੀਆਂ ਤੇ ਮੰਗਾਂ ਬਾਰੇ ਸਮੁੱਚੀ ਪੰਚਾਇਤ ਨੂੰ ਜਾਣੂ ਕਰਵਾਇਆ ਤੇ ਆਏ ਹੋਏ ਪਿੰਡ ਦੇ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ। ਸਮੁੱਚੇ ਪ੍ਰੋਗਰਾਮ ਦਾ ਮੰਚ ਸੰਚਾਲਨ ਸ਼੍ਰੀਮਤੀ ਵਿਸ਼ਾਲੀ ਅਤੇ ਨੈਨਸੀ ਵਲੋਂ ਬਾਖੂਬੀ ਕੀਤਾ ਗਿਆ।

LEAVE A REPLY

Please enter your comment!
Please enter your name here