ਮੁਕੰਦਪੁਰ (ਕੁਲਦੀਪ ਬੰਗਾ) ਮਨੁੱਖੀ ਅਧਿਕਾਰ ਮੰਚ ਪੰਜਾਬ (ਭਾਰਤ) ਵਲੋਂ ਬੰਗਾ ਦਫਤਰ ਵਿਖੇ ਇੱਕ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਗੁਰਬਚਨ ਸਿੰਘ ਚੇਅਰਮੈਨ ਐਡਵਾਈਜਰੀ ਕਮੇਟੀ ਬੰਗਾ ਨੇ ਕੀਤੀ। ਇਸ ਮੌਕੇ ਬਲਾਕ ਬੰਗਾ ਦੇ ਪ੍ਰਧਾਨ ਰਣਬੀਰ ਸਿੰਘ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ ਤੇ ਸਮਾਗਮ ਦੀ ਕਾਰਵਾਈ ਆਰੰਭ ਕੀਤੀ। ਇਸ ਮੌਕੇ ਵਿਸ਼ੇਸ਼ ਤੌਰ ‘ਤੇ ਪੁੱਜੇ ਮਨੁੱਖੀ ਅਧਿਕਾਰ ਮੰਚ ਪੰਜਾਬ ਭਾਰਤ ਦੇ ਕੌਮੀ ਪ੍ਰਧਾਨ ਜਸਵੰਤ ਸਿੰਘ ਖੇੜਾ ਨੇ ਸਮਾਗਮ ਦਾ ਉਦਘਾਟਨ ਕਰਦੇ ਹੋਏ ਆਪਣੇ ਵਿਚਾਰ ਪੇਸ਼ ਕੀਤੇ ਕਿਹਾ ਕਿ ਮੰਚ ਇੱਕ ਗੈਰ ਰਾਜਨੀਤਿਕ ਸੰਸਥਾ ਹੈ। ਇਸ ਮੰਚ ਨੇ ਆਪਣੇ 17 ਵਰਿ੍ਆਂ ਅੰਦਰ ਲੋਕਹਿੱਤ, ਸਮਾਜਿਕ ਮਾਮਲਿਆਂ ਨੂੰ ਜਾਗਰੂਕ ਕਰਨ ਲਈ ਸਰਗਰਮੀ ਨਾਲ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਲੋਕਾਂ ਨੂੰ ਮੰਗਤੇ ਨਾ ਬਣਾਵੇ ਸਗੋਂ ਉਨ੍ਹਾਂ ਵਾਸਤੇ ਰੁਜਗਾਰ ਮੁਹੱਈਆ ਕਰਵਾਵੇ। ਉਨ੍ਹਾਂ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਨੇ ਲੋਕਾਂ ਨੂੰ ਸਹੀ ਤੇ ਬੁਨਿਆਦੀ ਸਹੂਲਤਾਂ ਤੋਂ ਹਮੇਸ਼ਾਂ ਵਾਂਝਾ ਰੱਖਿਆ ਹੈ। ਇਸ ਮੌਕੇ ਇਕੱਤਰ ਅਹੁਦੇਦਾਰਾਂ ਤੇ ਮੈਂਬਰਾਂ ਨੇ ਮਨੁੱਖੀ ਅਧਿਕਾਰ ਮੰਚ ਦੀ 17ਵੀਂ ਵਰ•ੇਗੰਢ ਦੀ ਖੁਸ਼ੀ ਸਾਂਝੀ ਕਰਦਿਆਂ ਕੇਕ ਵੀ ਕੱਟਿਆ। ਉਨ੍ਹਾਂ ਤੋਂ ਇਲਾਵਾ ਰਾਮਜੀ ਲਾਲ ਰਿਟਾ. ਐਸ ਪੀ, ਹੁਸਨ ਲਾਲ ਸੂੰਢ, ਦਵਿੰਦਰ ਸਿੰਘ ਚੋਪੜਾ, ਗੁਰਦੀਪ ਸਿੰਘ ਯੂਥ ਵਿੰਗ ਪ੍ਰਧਾਨ ਨੇ ਵੀ ਆਪਣੇ ਵਿਚਾਰ ਪੇਸ਼ ਕਰਦਿਆਂ ਸਰਕਾਰਾਂ ਨੂੰ ਅਪੀਲ ਕੀਤੀ ਕਿ ਬੇਰੁਜਗਾਰਾਂ ਵਾਸਤੇ ਰੋਜਗਾਰ ਦੇ ਮੌਕੇ ਪ੍ਰਦਾਨ ਕਰੇ ਤਾਂ ਜੋ ਵੱਧ ਰਹੀ ਬੇਰੁਜਗਾਰੀ ਨੂੰ ਠੱਲ ਪਾਈ ਜਾ ਸਕੇ। ਇਸ ਮੌਕੇ ਮੈਡਮ ਸ਼ੁੱਭ ਸੈਣੀ, ਪ੍ਰਿਤਪਾਲ ਕੌਰ ਮੁਹਾਲੀ ਮਹਿਲਾ ਵਿੰਗ ਪ੍ਰਧਾਨ ਪੰਜਾਬ, ਰਣਬੀਰ ਸਿੰਘ ਪ੍ਰਧਾਨ ਬਲਾਕ ਬੰਗਾ, ਅਵਤਾਰ ਸਿੰਘ ਸੀਨੀਅਰ ਵਾਈਸ ਪ੍ਰਧਾਨ, ਮਹਿੰਦਰ ਸਿੰਘ ਵਾਈਸ ਚੇਅਰਮੈਨ, ਜਗਦੀਪ ਸਿੰਘ ਸਕੱਤਰ ਯੂਥ ਵਿੰਗ, ਤਲਵਿੰਦਰ ਸਿੰਘ, ਕੁਲਦੀਪ ਗਹਿਲ ਮਜ਼ਾਰੀ, ਰਾਜ ਕੁਮਾਰ, ਮਹਿੰਦਰ ਪਾਲ, ਸਨੀ ਮਹੇ ਅਤੇ ਹੋਰ ਬਲਾਕ ਬੰਗਾ ਤੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਅਹੁਦੇਦਾਰਾਂ ਤੇ ਮੈਂਬਰਾਂ ਨੇ ਵੀ ਸ਼ਿਰਕਤ ਕੀਤੀ।

LEAVE A REPLY

Please enter your comment!
Please enter your name here