ਨਿਊਯਾਰਕ/ ਸਰੀ 14 ਅਪ੍ਰੈਲ ( ਰਾਜ ਗੋਗਨਾ )— ਬੀਤੇ ਦਿਨ ਕੈਨੇਡਾ ਦੇ ਸ਼ਹਿਰ ਸਰੀ ਵਿਖੇਂ ਉਘੇ ਸਮਾਜ ਸੇਵੀ ਤੇ ਸਰਬੱਤ ਦਾ ਭਲਾ ਟਰੱਸਟ ਦੇ ਬਾਨੀ ਡਾ : ਐਸ. ਪੀ . ਸਿੰਘ ਉਬਰਾਏ ਪੰਜਾਬ ਭਵਨ ਸਰੀ ਵਿਖੇ ਪੰਜਾਬੀ ਪਿਆਰਿਆੰ ਦੇ ਰੂਬਰੂ ਹੋਏ। ਉਹਨਾੰ ਆਪਣੀ ਜ਼ਿੰਦਗੀ ਦੇ ਵੱਖ ਵੱਖ ਪਹਿਲੂਆੰ ਦੀ ਸਾੰਝ ਪਾਉਦਿਆੰ ਟਰੱਸਟ ਦੀ ਸਥਾਪਨਾ ਤੇ ਆਰੰਭੇ ਗਏ ਲੋਕ ਭਲਾਈ ਤੇ ਸੇਵਾ ਕਾਰਜਾੰ ਬਾਰੇ ਵਿਸਥਾਰਪੂਰਵਕ ਚਰਚਾ ਕੀਤੀ ਅਤੇ ਸੇਵਾ ਦੇ ਮਹਾੰਕੁੰਭ ਵਿਚ ਯੋਗਦਾਨ ਪਾਉਣ ਦਾ ਸੱਦਾ ਦਿੱਤਾ। ਉਹਨਾੰ ਆਪਣੇ ਵੱਲੋੰ ਵਿੱਢੇ ਗਏ ਸੇਵਾ ਕਾਰਜਾੰ ਵਿਚ ਸੁੱਖੀ ਬਾਠ ਦੇ ਭਾਈਵਾਲ ਬਣਨ ਨਾਲ ਇਕ -ਇਕ ਗਿਆਰਾ ਹੋਣ ਦਾ ਮਾਣ ਵਿਅੱਕਤ ਕੀਤਾ। ਗਿਆਨੀ ਨਰਿੰਦਰ ਸਿੰਘ ਦੁਆਰਾ ਸੰਗਤ ਦੇ ਪੈਸੇ ਨੂੰ ਸਕਾਕਥ ਕੀਤੇ ਜਾਣ ਦਾ ਜ਼ਿਕਰ ਕਰਦਿਆੰ ਧਰਮ ਦੇ ਅਸਲ ਮਕਸਦ ਨੂੰ ਸਮਝਣ ਵਾਲਿਆੰ ਦੀ ਪਛਾਣ ਕਰਨ ਲਈ ਕਿਹਾ। ਇਸ ਮੌਕੇ ਤੇ ਸ:ਮਿਨਹਾਸ ਨੇ ਸ ਉਬਰਾਏ ਦੁਆਰਾ ਸਿੱਖਿਆ ਦੇ ਖੇਤਰ ਚ ਪਾਈਆੰ ਜਾ ਰਹੀਆੰ ਨਵੀਆੰ ਪੈੜਾੰ ਦਾ ਵੀ ਜ਼ਿਕਰ ਕੀਤਾ। ਇਸ ਵਿਸ਼ੇਸ਼ ਪ੍ਰੋਗਰਾਮ ਦੌਰਾਨ ਗੋਗੀ ਬੈੰਸ ਨੇ ਗੀਤਾੰ ਦੀ ਛਹਿਬਰ ਵੀ  ਲਾਈ।

LEAVE A REPLY

Please enter your comment!
Please enter your name here