ਦਿਨੋਦਿਨ ਵਧ ਰਹੇ ਫੈਸ਼ਨ ਨੇ ਬੇਸ਼ਕ ਮੁਟਿਆਰਾਂ ਦੇ ਸਿਰ ਦੇ ਵਾਲਾਂ ਅਤੇ ਗੁੱਤਾਂ ਦਾ ਸੱਤਿਆਨਾਸ ਕਰਕੇ ਰੱਖ ਦਿੱਤਾ ਹੈ, ਪਰ ਫਿਰ ਵੀ ਅਜੇ ਵਾਲਾਂ ਨੂੰ ਸੰਵਾਰਨ ਅਤੇ ਗੁੱਤਾਂ ਨੂੰ ਸ਼ਿੰਗਾਰਨ ਦਾ ਸ਼ੌਕ ਪਾਲਣ ਵਾਲੀਆਂ ਮੁਟਿਆਰਾਂ ਦਾ ਬੀਜਨਾਸ ਹੋ ਗਿਆ ਨਹੀ ਕਿਹਾ ਜਾ ਸਕਦਾ   ਵਾਲਾਂ ਨੂੰ ਸ਼ੌਕ ਅਤੇ ਰੂਹ ਨਾਲ ਪਾਲਣ ਵਾਲੀਆਂ ਵਿਰਲੀਆਂ ਬਚੀਆਂ ਪੰਜਾਬਣਾਂ ਵਿਚੋਂ ਇਕ ਨਾਂਉਂ ਉਭਰ ਕੇ ਸਾਹਮਣੇ ਆਇਆ ਹੈਅਮਨਦੀਪ ਕੌਰ ਅਟਵਾਲ  ਸ੍ਰ. ਸੁੱਚਾ ਸਿੰਘ ਅਟਵਾਲ ਅਤੇ ਮਾਤਾ ਰਾਜਬੀਰ ਕੌਰ ਦੀ ਲਾਡਲੀ ਅਮਨਦੀਪ ਨੇ ਦੱਸਿਆ ਕਿ ਉਸ ਨੂੰ ਵਾਲ ਵਧਾਉਣ ਲਈ ਸ਼ੈਂਪੂ ਜਾਂ ਕਿਸੇ ਹੋਰ ਤੇਲ ਦੀ ਕਦੀ ਵੀ ਸਪੈਸ਼ਲ ਜਰੂਰਤ ਨਹੀ ਪਈ, ਬਸ ਰੁਟੀਨ ਵਿਚ ਹੀ ਕਦੀ ਸਾਬਣ ਨਾਲ ਸਿਰ ਧੋ ਲੈਂਦੀ ਹੈ ਅਤੇ ਕਦੀ ਸ਼ੈਂਪੂ ਆਦਿ ਨਾਲ

      ‘ਕੀ ਭਾਰੇ ਵਾਲ ਤੁਹਾਡੀ ਮੱਤ ਨਹੀ ਮਾਰਦੇ ?’ ਦਾ ਜੁਵਾਬ ਦਿੰਦਿਆਂ ਉਸ ਕਿਹਾ, ‘ਜੀ ਬਿਲਕੁਲ ਵੀ ਨਹੀਮੈਨੂੰ ਤਾਂ ਗੌਰਵ ਮਹਿਸੂਸ ਹੁੰਦਾ ਹੈ ਕਿ ਮਾਲਕ ਨੇ ਮੈਨੂੰ ਬਖਸ਼ੀਸ਼ ਕੀਤੀ ਹੈ, ਐਡੇ ਲੰਬੇ ਵਾਲਾਂ ਦੀ

      ‘ਕੀ ਤੁਸੀਂ ਸਿਰ ਦੇ ਵਾਲ ਕੱਟੇ ਵੀ ਹਨ ਕਦੀ, ਅਟਵਾਲ ਜੀ ?’

      ‘ਮੈਂ ਕਦੀ ਖੁਦ ਨਹੀ ਕੱਟੇ, ਪਰ ਇਕ ਬਾਰ ਮੇਰੇ ਭਰਾ ਪਵਨਦੀਪ ਅਤੇ ਰੌਬਨਦੀਪ ਅਟਵਾਲ ਨੇ ਹਾਸੇਮਜਾਕ ਵਿਚ ਹੀ ਉਸ ਵਕਤ ਕੱਟ ਦਿੱਤੇ ਸਨ ਜਦੋਂ ਮੇਰੇ ਤੁਰਦਿਆਂ ਤੇ ਮੇਰੇ ਵਾਲ ਧਰਤੀ ਨੂੰ ਹੂੰਝਣ ਲੱਗ ਪਏ ਸਨ ਦਿਲੋਦਿਲ ਤਾਂ ਮੇਰੇ ਭਰਾ ਖੁਸ਼ ਸਨ ਕਿ ਸਾਡੀ ਭੈਣ ਦੇ ਵਾਲ ਐਡੇ ਲੰਬੇ ਹਨ, ਪਰ ਉਸ ਦਿਨ ਬੈਠੇਬੈਠੇ ਇਕ ਮਜਾਕ ਭਰੀ ਸ਼ਰਾਰਤ ਹੀ ਸੁੱਝੀ ਸੀ ਉਨਾਂ ਨੂੰ ਜਿਸ ਤੋ ਸ਼ਾਇਦ ਮੇਰਾ ਪ੍ਰਤੀਕਰਮ ਹੀ ਦੇਖਣਾ ਚਾਹੁੰਦੇ ਸਨ, ਉਹ ਨਤੀਜਨ ਮੈਂ ਬਹੁਤ ਰੋਈ ਅਤੇ ਉਨਾਂ ਨੇ ਮੁਆਫੀਆਂ ਮੰਗਮੰਗ ਕੇ ਮਸਾਂ ਮੈਨੂੰ ਠੰਢੇ ਕੀਤਾ

      20 ਅਕਤੂਬਰ 1990 ਨੂੰ ਜਿਲਾ ਤਰਨਤਾਰਨ ਦੇ ਪਿੰਡ ਵਾਂ ਵਿਚ ਜਨਮ ਲੈਣ ਵਾਲੀ ਅਮਨਦੀਪ ਵਿੱਦਿਅਕ ਪੱਖੋਂ ਬੀ.   ਦੇ ਨਾਲਨਾਲ. ਟੀ. ਟੀ. ਪਾਸ ਹੈ  ਉਸ ਤੋਂ ਛੋਟੀ ਭੈਣ ਰਮਨਦੀਪ ਕੌਰ ਅਟਵਾਲ, ਜੀ. ਐਨ. ਐਮ. ਨਰਸਿੰਗ ਦੇ ਤੀਸਰੇ ਸਾਲ ਵਿਚ ਹੈ   ਉਸ ਨੇ ਅਤੇ ਉਸ ਦੀ ਚਚੇਰੀ ਭੈਣ ਪ੍ਰਭਨੂਰ ਕੌਰ ਅਟਵਾਲ ਨੇ ਵੀ ਹੁਣ ਅਮਨਦੀਪ ਦੇ ਦੇਖੋਦੇਖੀ ਸਿਰ ਦੇ ਵਾਲ ਪਾਲਣੇ ਸ਼ੁਰੂ ਕਰ ਲਏ ਹਨ, ਜਿਹੜੇ ਕਿ ਢਾਈਢਾਈ ਫੁੱਟ ਦੇ ਕਰੀਬ ਹੋ ਚੁੱਕੇ ਹਨ   ਅਮਨਦੀਪ ਅਟਵਾਲ ਦਾ ਕਹਿਣ ਹੈ ਕਿ ਸਿਰ ਦੇ ਵਾਲ ਪੰਜਾਬਣਾਂ ਦੀ ਸ਼ਾਨ ਅਤੇ ਮਾਣ ਹਨ, ਮੈਂ ਕਦੀ ਵੀ ਇਨਾਂ ਨੂੰ ਕੱਟਣ ਦੀ ਗਲਤੀ ਨਹੀ ਕਰਾਂਗੀ

       ਗੌਰਵ ਮਹਿਸੂਸ ਹੁੰਦਾ ਹੈ, ਅਮਨਦੀਪ ਕੌਰ ਅਟਵਾਲ ਨਾਂਉਂ ਦੀ ਇਸ ਪੰਜਾਬਣ ਮੁਟਿਆਰ ਉਤੇ : ਜਿਹੜੀ ਕਿ ਪੰਜਾਬਣਾਂ ਦਾ ਸਿਰ ਉੱਚਾ ਕਰ ਰਹੀ ਹੈ, ਆਪਣੇ ਸੱਭਿਆਚਾਰਕ ਵਿਰਸੇ ਅਤੇ ਪਹਿਰਾਵੇ ਨੂੰ  ਸੰਭਾਲਕੇ

ਪ੍ਰੀਤਮ ਲੁਧਿਆਣਵੀ, ਚੰਡੀਗੜ (9876428641)

NO COMMENTS

LEAVE A REPLY