ਅਰਜਨਟੀਨਾ

 ਪ੍ਰੇਮਿਕਾ ਨੇ ਜਦੋਂ ਪ੍ਰੇਮੀ ਨੂੰ ਸਰੀਰਕ ਸਬੰਧ ਬਣਾਉਣ ਨੂੰ ਮਨਾ ਕੀਤਾ ਤਾਂ ਪ੍ਰੇਮੀ ਬੇਰਹਿਮੀ ਉੱਤੇ ਉਤਰ ਆਇਆ ਅਤੇ ਕਾਂਡ ਕਰ ਦਿੱਤਾ। ਉਸਨੇ ਆਪਣੀ ਪ੍ਰੇਮਿਕਾ ਉੱਤੇ ਜਲਣਸ਼ੀਲ ਪਦਾਰਥ ਪਾ ਕੇ ਉਸ ਨੂੰ ਸਾੜਨ ਦੀ ਕੋਸ਼ਿਸ਼ ਕੀਤੀ, ਇਸ ਤੋਂ ਬਾਅਦ ਪੀੜਤਾ ਦੇ ਸਰੀਰ ਦਾ ਖੱਬਾ ਹਿੱਸਾ ਪੂਰੀ ਤਰ੍ਹਾਂ ਨਾਲ ਸੜ ਗਿਆ। ਪੀੜਤਾ ਦੀ ਸ਼ਿਕਾਇਤ ਉੱਤੇ ਦੋਸ਼ੀ ਪ੍ਰੇਮੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ।  
ਘਟਨਾ ਅਰਜਨਟੀਨਾ ਦੇ ਬਿਊਨਸ ਆਇਰਸ ਸ਼ਹਿਰ ਦੀ ਹੈ । ਇੱਥੇ 39 ਸਾਲ ਦੀ ਮੈਕੇਨਾ ਅਲਬਾ ਉੱਤੇ ਉਸ ਦੇ ਪ੍ਰੇਮੀ ਮਤੀਯਾਸ ਸੋਲਜਨ ਨੇ ਉਸ ਸਮੇਂ ਜਲਣਸ਼ੀਲ ਪਦਾਰਥ ਪਾ ਦਿੱਤਾ ਜਦੋਂ ਉਸ ਨੇ ਉਸ ਨਾਲ ਸਰੀਰਕ ਸਬੰਧ ਬਣਾਉਣ ਤੋਂ ਮਨਾ ਕਰ ਦਿੱਤਾ। ਅੰਗਰੇਜ਼ੀ ਦੀ ਇਕ ਵੈਬਸਾਈਟ ਦੀ ਖਬਰ ਅਨੁਸਾਰ ਘਟਨਾ 2012 ਦੀ ਇਕ ਰਾਤ ਦੀ ਹੈ ਜਦੋਂ ਮੈਕੇਨਾ ਆਪਣੇ ਪ੍ਰੇਮੀ ਨਾਲ ਇਕ ਕਮਰੇ ਵਿਚ ਸੀ । ਉਸ ਦੌਰਾਨ 44 ਸਾਲ ਦੇ ਮਤੀਯਾਸ ਸੋਲਜਨ ਨੇ ਉਸ ਨੂੰ ਸਰੀਰਕ ਸਬੰਧ ਬਣਾਉਣ ਲਈ ਕਿਹਾ । ਜਿਸ ਉੱਤੇ ਮੈਕੇਨਾ ਨੇ ਮਨਾ ਕਰ ਦਿੱਤਾ ਤਾਂ ਗ਼ੁੱਸੇ ਵਿਚ ਆਏ ਪ੍ਰੇਮੀ ਨੇ ਉਸ ਉੱਤੇ ਜਲਣਸ਼ੀਲ ਪਦਾਰਥ ਨਾਲ ਭਰਿਆ ਟੀਨ ਸੁੱਟ ਦਿੱਤਾ ਅਤੇ ਅੱਗ ਲਗਾ ਦਿੱਤੀ । ਪੀੜਤਾ ਹਿੰਮਤ ਦਿਖਾਉਂਦੇ ਹੋਏ ਕਿਸੇ ਤਰ੍ਹਾਂ ਆਪਣੇ ਸਰੀਰ ਉੱਤੇ ਲੱਗੀ ਅੱਗ ਨੂੰ ਬੁਝਾਉਣ ਵਿਚ ਕਾਮਯਾਬ ਹੋ ਗਈ । 
ਹਾਲ ਹੀ ਵਿਚ ਪ੍ਰੇਮੀ ਨਾਲ ਸਬੰਧ ਖਤਮ ਹੋਣ ਤੋਂ ਬਾਅਦ ਪੀੜਤਾ ਨੇ ਇਸ ਗੱਲ ਦਾ ਖੁਲਾਸਾ ਕੀਤਾ । ਉਸ ਨੇ ਪੁਲਸ ਨੂੰ ਦੱਸਿਆ ਕਿ ਉਸ ਦਾ ਪ੍ਰੇਮੀ ਉਸ ਦੇ 2 ਬੱਚਿਆਂ ਸਾਹਮਣੇ ਵੀ ਉਸ ਨਾਲ ਕੁੱਟਮਾਰ ਕਰਦਾ ਸੀ । ਫਿਲਹਾਲ ਪੁਲਸ ਨੇ ਦੋਸ਼ੀ ਪ੍ਰੇਮੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here