ਸਰੀ

ਬ੍ਰਿਟਿਸ਼ ਕੋਲੰਬੀਆ ‘ਚ ਪੈਂਦੇ ਸਰੀ ਦੇ ਇਕ ਪਾਦਰੀ ਤੇ ਉਸ ਦੀ ਪਤਨੀ ‘ਤੇ ਕਈਆਂ ਦਾ ਜਿਸਮਾਨੀ ਸ਼ੋਸ਼ਣ ਕਰਨ ਦੇ ਦੋਸ਼ ਲੱਗੇ ਹਨ। ਪੁਲਸ ਦਾ ਕਹਿਣਾ ਹੈ ਕਿ ਹੋਰ ਵੀ ਪੀੜਤ ਹੋਣਗੇ, ਜਿਨ੍ਹਾਂ ਨੂੰ ਇਸ ਜੋੜੇ ਨੇ ਨਿਸ਼ਾਨਾ ਬਣਾਇਆ ਹੋਵੇਗਾ, ਇਸ ਲਈ ਉਨ੍ਹਾਂ ਨੂੰ ਵੀ ਸਾਹਮਣੇ ਆ ਕੇ ਜਾਂਚ ‘ਚ ਸ਼ਾਮਲ ਹੋਣਾ ਚਾਹੀਦਾ ਹੈ । ਜਾਣਕਾਰੀ ਮੁਤਾਬਕ ਕਲੋਵਰਡੇਲ ਚਰਚ ਦੇ 34 ਸਾਲਾਂ ਸੈਮੁਅਲ ਐਮਰਸਨ ‘ਤੇ ਜਿਸਮਾਨੀ ਸ਼ੋਸ਼ਣ ਦੇ 13 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ‘ਚੋਂ ਕਈ ਜਿਣਸੀ ਉਦੇਸ਼ ਲਈ ਛੇੜਛਾੜ ਦੇ ਮਾਮਲੇ ਹਨ। ਇਸ ਤੋ ਇਲਾਵਾ 37 ਸਾਲਾਂ ਮੈਡੇਲੈਨ ਐਮਰਸਨ ਵੀ ਇਸੇ ਤਰ੍ਹਾਂ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੀ ਹੈ। ਇਸ ਤੋਂ ਇਲਾਵਾ ਉਸ ‘ਤੇ ਕਿਸੇ ਨੂੰ ਮੌਤ ਜਾਂ ਸਰੀਰਕ ਨੁਕਸਾਨ ਪਹੁੰਚਾਉਣ ਪਹੁੰਚਾਉਣ ਦੀਆਂ ਧਮਕੀਆਂ ਦੇ ਵੀ ਦੋਸ਼ ਲੱਗੇ ਸਨ। ਪੁਲਸ ਮੁਤਾਬਕ ਇਹ ਘਟਨਾਵਾਂ 2015 ‘ਚ ਵਾਪਰੀਆਂ ਪਰ ਇਸ ਸਾਲ ਮਈ ਮਹੀਨੇ ਇਨ੍ਹਾਂ ਘਟਨਾਵਾਂ ਸਬੰਧੀ ਪਹਿਲੀ ਰਿਪੋਰਟ ਦਰਜ ਕਰਵਾਈ ਗਈ। ਇਨ੍ਹਾਂ ਦੋਵਾਂ ਨੂੰ 18 ਮਈ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ ਸਖਤ ਸ਼ਰਤਾਂ ‘ਤੇ ਰਿਹਾਅ ਕੀਤਾ ਗਿਆ ਸੀ । ਜਿਨ੍ਹਾਂ ਦਾ ਇਨ੍ਹਾਂ ਨੇ ਸ਼ੋਸ਼ਣ ਕੀਤਾ ਉਨ੍ਹਾਂ ‘ਚੋਂ ਇਕ 16 ਸਾਲਾਂ ਤੇ ਬਾਕੀ ਬਾਲਗ ਹਨ। ਉਨ੍ਹਾਂ ਦੇ ਮਾਪਿਆਂ ਦਾ ਕਹਿਣਾ ਹੈ ਕਿ ਉਹ ਤਾਂ ਸਮਝਦੇ ਸਨ ਕਿ ਇਨ੍ਹਾਂ ਕੋਲ ਜਾ ਕੇ ਸਾਡੇ ਬੱਚੇ ਚੰਗੀਆਂ ਗੱਲਾਂ ਸਿੱਖਣਗੇ ਪਰ ਜੋ ਇਸ ਜੋੜੇ ਨੇ ਕੀਤਾ ਹੈ ਉਸ ਨਾਲ ਸਾਰਿਆਂ ਦਾ ਭਰੋਸੀ ਚੂਰੋ-ਚੂਰ ਹੋ ਗਿਆ ਹੈ।

LEAVE A REPLY

Please enter your comment!
Please enter your name here