ਹੇਲਸਿੰਕੀ

ਸਵੀਡਨ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਗੋਟੇਬਾਰਗ ਦੇ ਨੇੜੇ ਗੋਲੀਬਾਰੀ ਦੀ ਘਟਨਾ ਵਾਪਰੀ, ਜਿਸ ਵਿਚ 7 ਲੋਕ ਜ਼ਖਮੀ ਹੋ ਗਏ ਅਤੇ ਇਸ ਸਿਲਸਿਲੇ ਵਿਚ 12 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਸ਼ੁਰੂਆਤੀ ਜਾਂਚ ਵਿਚ ਪੁਲਸ ਦਾ ਮੰਨਣਾ ਹੈ ਕਿ ਇਹ ਗੈਂਗਵਾਰ ਦੀ ਘਟਨਾ ਹੋ ਸਕਦੀ ਹੈ। ਪੁਲਸ ਨੇ ਐਤਵਾਰ ਨੂੰ ਕਿਹਾ ਕਿ ਗਸ਼ਤੀ ਟੀਮ ਸ਼ਨੀਵਾਰ ਦੀ ਸ਼ਾਮ ਜਦੋਂ ਗੋਟੇਬਾਰਗ ਦੇ ਦੱਖਣ-ਪੂਰਬੀ ਵਿਚ ਸਥਿਤ ਮਾਲਨਿਕ ਗਈ ਤਾਂ ਉਥੇ ਉਨ੍ਹਾਂ ਨੂੰ ਇਕ ਮਨੋਰੰਜਨ ਕੇਂਦਰ ਦੇ ਬਾਹਰ ਹੋਈ ਗੋਲੀਬਾਰੀ ਤੋਂ ਬਾਅਦ ਕਈ ਜ਼ਖਮੀ ਲੋਕ ਮਿਲੇ। ਪੁਲਸ ਨੇ ਕਿਹਾ ਕਿ ਗੋਲੀਬਾਰੀ ਦੇ ਅਸਲ ਕਾਰਨਾਂ ਬਾਰੇ ਅਜੇ ਪਤਾ ਨਹੀਂ ਲੱਗ ਸਕਿਆ। ਕਤਲ ਦੀ ਕੋਸ਼ਿਸ਼ ਮੰਨ ਕੇ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਗੋਟੇਬਾਰਗਸ ਪੋਸਟੇਨ ਅਖਬਾਰ ਮੁਤਾਬਕ ਜ਼ਖਮੀ ਹੋਏ ਕਈ ਲੋਕਾਂ ਦੇ ਸਬੰਧ ਹੇਲਸ ਏਂਜਲਸ ਬਾਈਕਰ ਗਿਰੋਹ ਤੋਂ ਹੈ। ਸਵੀਡਿਸ਼ ਅਧਿਕਾਰੀਆਂ ਦਾ ਕਹਿਣਾ ਹੈ ਕਿ ਪਿਛਲੇ ਕੁਝ ਸਾਲ ਵਿਚ ਦੇਸ਼ ਵਿਚ ਸੰਗਠਤ ਅਪਰਾਧ ਦੀਆਂ ਗਤੀਵਿਧੀਆਂ ਵਿਚ ਵਾਧਾ ਹੋਇਆ ਹੈ। ਦੇਸ਼ ਦੇ ਤਿੰਨ ਵੱਡੇ ਸ਼ਹਿਰਾਂ ਸਟਾਕਹੋਮ, ਗੋਟੇਬਾਰਗ ਅਤੇ ਮੈਲਮੋ ਵਿਚ ਅਪਰਾਧਕ ਧੜਿਆਂ ਵਲੋਂ ਕੀਤੀ ਗਈ ਗੋਲੀਬਾਰੀ ਦੀਆਂ ਕਈ ਵਾਰਦਾਤਾਂ ਹੋਈਆਂ ਹਨ।

LEAVE A REPLY

Please enter your comment!
Please enter your name here