ਚਿੜੀਆ ਘਰ
ਬੱਚੇ ਜ਼ਰੂਰ ਲਿਜਾਉ
ਸਹੀ ਕਿਹਾ ਹੈ ਦੋਸਤਾ
ਬੱਚਿਆਂ ਨੂੰ ਨਿੱਕੇ ਹੁੰਦਿਆਂ
ਚਿੜੀਆਘਰ
ਜ਼ਰੂਰ ਲੈ ਕੇ ਜਾਣਾ ਚਾਹੀਦੈ।
ਵੱਡੇ ਹੋ ਕੇ ਜਾਨਵਰਾਂ ਦੀ
ਸਹੀ ਪਛਾਣ ਦੇ
ਕਾਬਲ ਬਣ ਜਾਂਦੇ ਹਨ।
ਗਧੇ ਨੂੰ ਸ਼ੇਰ ਸਮਝਣ ਦੀ
ਗਲਤੀ ਨਹੀਂ ਕਰਦੇ।
ਕੁੱਤਾ ਭੌਕਦਾ ਹੈ
ਤਾਂ ਨਸਲ ਪਛਾਣ ਸਕਦੇ ਹਨ।
ਜਾਣ ਸਕਦੇ ਹਨ
ਕਿ ਇਹ ਨਸਲ
ਵੱਢਣ ਜੋਗੀ ਨਹੀਂ,
ਸਿਰਫ਼ ਭੌਕਦੀ ਹੈ।

LEAVE A REPLY

Please enter your comment!
Please enter your name here