Inline image

ਨਿਊਯਾਰਕ /ਲੁਧਿਆਣਾ 28 ਸਤੰਬਰ ( ਰਾਜ ਗੋਗਨਾ )—ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ 111ਵੇਂ ਜਨਮ ਦਿਹਾੜੇ ਮੌਕੇ ਕਾਂਗਰਸ ਵਲੋਂ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਪੰਜਾਬ ਕਾਂਗਰਸ ਜਨਰਲ ਸਕੱਤਰ ਪਵਨ ਦੀਵਾਨ ਦੀ ਅਗਵਾਈ ਹੇਠ ਸਰਾਭਾ ਨਗਰ ਵਿਖੇ ਇਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਪਾਰਟੀ ਵਰਕਰਾਂ ਵੱਲੋਂ ਸ਼ਹੀਦ ਭਗਤ ਸਿੰਘ ਦੀ ਸ਼ਹਾਦਤ ਨੂੰ ਯਾਦ ਕੀਤਾ ਗਿਆ।
ਦੀਵਾਨ ਨੇ ਕਿਹਾ ਕਿ ਅੱਜ ਸਮਾਂ ਆ ਗਿਆ ਹੈ ਕਿ ਅਸੀਂ ਸ਼ਹੀਦ ਭਗਤ ਸਿੰਘ ਦੀਆਂ ਕੁਰਬਾਨੀਆਂ ਨੂੰ ਯਾਦ ਕਰਦਿਆਂ ਉਨ੍ਹਾਂ ਦੇ ਸੁਫਨਿਆਂ ਦਾ ਭਾਰਤ ਬਣਾਉਣ ਲਈ ਕੰਮ ਕਰਨ। ਸ਼ਹੀਦ ਭਗਤ ਸਿੰਘ ਨੇ ਅੰਗਰੇਜ਼ਾਂ ਖਿਲਾਫ ਲੜਾਈ ਲੜੀ ਤੇ ਹਸਦਿਆਂ-ਹਸਦਿਆਂ ਫਾਂਸੀ ਦੇ ਫੰਦੇ ਨੂੰ ਚੁੰਮਿਆ। ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਉਨ੍ਹਾਂ ਦੀ ਸੋਚ ਨੂੰ ਅੰਜਾਮ ਤੱਕ ਪਹੁੰਚਾਉਣ ਦੀ ਹੋਵੇਗੀ, ਜੋ ਉਨ੍ਹਾਂ ਨੇ ਭਾਰਤ ਲਈ ਰੱਖੀ ਸੀ। ਜਿਸ ਲਈ ਪਾਰਟੀ ਵਰਕਰਾਂ ਨੇ ਪ੍ਰਣ ਵੀ ਲਿਆ।
ਇਸ ਦੌਰਾਨ ਹੋਰਨਾਂ ਤੋਂ ਇਲਾਵਾ, ਪੰਜਾਬ ਕਾਂਗਰਸ ਜਨਰਲ ਸਕੱਤਰ ਗੁਰਮੇਲ ਪਹਿਲਵਾਨ, ਸਕੱਤਰ ਸਤਵਿੰਦਰ ਜਵੱਦੀ ਸਮੇਤ ਰੋਹਿਤ ਪਾਹਵਾ, ਬਲਜੀਤ ਆਹੂਜਾ, ਮਦਨ ਲਾਲ ਮਧੂ, ਰਜਨੀਸ਼ ਚੋਪੜਾ, ਗਗਨ ਅਰੋੜਾ, ਅਜਾਦ ਸ਼ਰਮਾ, ਮਨੀ ਖੀਵਾ, ਯਸ਼ ਲੱਕੀ, ਭੁਪਿੰਦਰ ਗਰੇਵਾਲ, ਕਮਲ ਅਹੂਜਾ, ਗਗਨਦੀਪ ਸਿੰਘ ਮੌਜ਼ੂਦ ਰਹੇ।

LEAVE A REPLY

Please enter your comment!
Please enter your name here