ਛਤਰਪਤੀ ਸ਼ਾਹੂ ਮਹਾਰਾਜ ਜੀ
ਦੇ ਮਹਾਂਪ੍ਰਿਨਿਰਵਾਨ ਦਿਵਸ ਤੇ,
ਉਨ੍ਹਾਂ ਨੂੰ ਸ਼ਤ ਸ਼ਤ ਨਮਨ 🙏🏻——————————-

ਅੱਪਾ ਸਾਹਬ ਦਾ ਰਾਜ ਦੁਲਾਰਾ,
ਰਾਧਾ ਜੀ ਦੀ ਅੱਖ ਦਾ ਤਾਰਾ !!

ਪੰਜਵਾਂ ਸੀ ਉੱਤਰ-ਅਧਿਕਾਰੀ,
ਸਿਵਾਜੀ ਦਾ ਪੋਤਰਾ ਪਿਆਰਾ !!

ਜੁਲਾਈ ਛੱਬੀ ਠਾਰਾਂ ਚਹੱਤਰ ਦਾ,
ਆਇਆ ਸੀ ਦਿਨ ਵਡਭਾਗਾ !!

ਹੋਇਆ ਕੋਹਲਾਪੁਰ ਵਿੱਚ ਪੈਦਾ,
ਸ਼ਾਹੂ-ਛਤਰਪਤੀ ਮਹਾਰਾਜਾ !!

ਦਿਲ ਜਿਸਦਾ ਦਰਿਆਵਾਂ ਵਰਗਾ,
ਸੀ ਹੋਂਸਲਾ ਨਿਰਾ ਪਹਾੜ ਜਿਹਾ !!

ਹਿੰਮਤੀ, ਮਰਦ, ਦਲੇਰ, ਸੂਰਮਾ,
ਸੀ ਸੱਚ ਦਾ ਪਹਿਰੇਦਾਰ ਜਿਹਾ !!

ਮਨੂਵਾਦੀਆਂ ਨੇਂ ਸੀ ਭੰਡਿਆ,
ਕਹਿ – ਕਹਿ ਕੇ ਨੂੰ ਸ਼ੂਦਰ ਰਾਜਾ !!

ਹੋਇਆ ਕੋਹਲਾਪੁਰ ਵਿੱਚ ਪੈਦਾ,
ਸ਼ਾਹੂ-ਛਤਰਪਤੀ ਮਹਾਰਾਜਾ !!

ਕਰੀ ਸ਼ਾਹੂਕਾਰਾਂ ਜੋ ਲੁੱਟ-ਖੋਹ,
ਅੱਤਿਆਚਾਰ ਕਰਨ ਲਈ ਬੰਦ !!

ਮਜਦੂਰ, ਕਿਸਾਨ, ਗਰੀਬ ਦੇ ਹੱਕ,
ਉਸ ਕਰੀ ਆਵਾਜ ਬੁਲੰਦ !!

ਕਰ ਗਿਆ ਸੁਧਾਰ ਬਣਾਕੇ,
ਨਵੇਂ-ਕਾਨੂੰਨ, ਨਵੀਂ-ਮਰਿਆਦਾ !!

ਹੋਇਆ ਕੋਹਲਾਪੁਰ ਵਿੱਚ ਪੈਦਾ,
ਸ਼ਾਹੂ-ਛਤਰਪਤੀ ਮਹਾਰਾਜਾ !!

ਬੈਠ ਗ਼ਰੀਬ ਦੇ ਭੋਜਨ ਖਾਵੇ,
ਨੀਚਾਂ ਨਾਲ ਜੋ ਨੀਚ ਕਹਾਵੇ !!

ਨਾਲ ਗ਼ਰੀਬਾਂ ਕਰਨ ਜੋ ਧੱਕਾ,
ਹੁਕਮ ਉਨ੍ਹਾਂ ਤਾਈ ਂਸਖਤ ਸੁਣਾਵੇ !!

ਦਿਲਦਾਰ ਸੀ ਜੋ ਮਜਲੂਮਾਂ ਦਾ,
ਹਮਦਰਦੀ ਦਿਲਾਂ ਦਾ ਰਾਜਾ !!

ਹੋਇਆ ਕੋਹਲਾਪੁਰ ਵਿੱਚ ਪੈਦਾ,
ਸ਼ਾਹੂ-ਛਤਰਪਤੀ ਮਹਾਰਾਜਾ !!

ਆਪਣੇ ਰਾਜ ਚ’ ਸ਼ੂਦਰਾਂ ਲਈ,
ਜੋ ਕਰ ਗਿਆ ਸ਼ੁਰੂ ਪੜ੍ਹਾਈ !!

ਆਰਕਸ਼ਣ ਵਾਲੀ ਜਿਸ ਨੇ,
ਸਭ ਤੋਂ ਪਹਿਲਾਂ ਰੀਤ ਬਣਾਈ !!

ਮਿਸ਼ਨ-ਸਹਿਯੋਗੀ ਭੀਮ ਦਾ ਜੋ,
ਸੀ ਨੇੜਲਾ ਸਭ ਤੋ ਜਿਆਦਾ !!

ਹੋਇਆ ਕੋਹਲਾਪੁਰ ਵਿੱਚ ਪੈਦਾ,
ਸ਼ਾਹੂ-ਛੱਤਰਪਤੀ ਮਹਾਰਾਜਾ !!

ਊਚ- ਨੀਚ ਤੇ ਜਾਤ-ਪਾਤ ਦੇ,
ਸਾਰੇ ਫਰਕ ਮਿਟਾਉਣ ਲਈ !!

ਉਸ ਘੜ੍ਹ ਦਿੱਤੇ ਕਾਨੂਨ ਅਨੇਕਾਂ,
ਹੱਕ-ਬਰਾਬਰ ਦੇਣ ਲਈ !!

ਝੁਕੇ ਠੇਕੇਦਾਰ ਸਮਾਜ ਵਾਲੇ,
ਤੱਕ ਜਿਸ ਦਾ ਠੋਸ-ਇਰਾਦਾ !!

ਹੋਇਆ ਕੋਹਲਾਪੁਰ ਵਿੱਚ ਪੈਦਾ,
ਸ਼ਾਹੂ-ਛੱਤਰਪਤੀ ਮਹਾਰਾਜਾ !!

ਦੇਵਦਾਸੀ ਕਦੇ ਵਿਧਵਾ ਔਰਤ,
ਹੋਈ ਵੇਖ ਕੇ ਖੱਜਲ-ਖ਼ੁਆਰ !!

ਅੰਤਰਜਾਤੀ ਤੇ ਪੁਨਰ-ਵਿਆਹ,
ਕਰ ਦਿੱਤੇ ਕਾਨੂੰਨ ਤਿਆਰ !!

ਹਿੰਦੂ-ਕੋਡ ਸੀ ਬਿੱਲ ਬਣਾਇਆ,
ਰੂੜੀਵਾਦ ਦਾ ਕੱਢ ਜਨਾਜਾ !!

ਹੋਇਆ ਕੋਹਲਾਪੁਰ ਵਿੱਚ ਪੈਦਾ,
ਸ਼ਾਹੂ-ਛਤਰਪਤੀ ਮਹਾਰਾਜਾ !!

ਜਸਵੰਤ ਰਾਓ (ਸ਼ਾਹੂ),ਫੂਲੇ ਦਾਦਾ,
ਗੁਰੂ ਨਰਾਇਣਾ ਆਉਂਦੇ ਨਾਂ !!

ਨਕਸ਼ੇ-ਕਦਮਾਂ ਉੱਤੇ ਚੱਲ ਕੇ,
ਭੀਮ ਜੇ ਰਾਹ ਅਪਣਾਉਂਦੇ ਨਾਂ !!

ਇਤਿਹਾਸ ਨਾ ਹੁੰਦਾ ਫਿਰੋਜ਼ਪੁਰੀ,
ਅੱਜ ਗੋਰਵਮਈ ਅਸਾਡਾ !!

ਹੋਇਆ ਕੋਹਲਾਪੁਰ ਵਿੱਚ ਪੈਦਾ,
ਸ਼ਾਹੂ-ਛਤਰਪਤੀ ਮਹਾਰਾਜਾ !!

LEAVE A REPLY

Please enter your comment!
Please enter your name here