ਬਰਲਿਨ

ਜਰਮਨੀ ਦੀ ਸਰਕਾਰ ਦਾ ਮੰਨਣਾ ਹੈ ਕਿ ਉਸ ਦੇ ਵਿਦੇਸ਼ ਮੰਤਰਾਲੇ ‘ਤੇ ਸਾਈਬਰ ਹਮਲਾ ਕਰਨ ਪਿੱਛੇ ਰੂਸ ਦੀ ਹੱਥ ਹੈ। ਜਰਮਨੀ ਦੇ ਵਿਦੇਸ਼ ਮੰਤਰੀ ਹੇਇਕੋ ਮਾਸ ਨੇ ਅੱਜ ਜੇ.ਡੀ.ਐੱਫ. ਬ੍ਰਾਡਕਾਸਟ ਨੂੰ ਇਹ ਜਾਣਕਾਰੀ ਦਿੱਤੀ। ਮਾਸ ਰੂਸ ਵੱਲੋਂ ਸਿਲਸਿਲੇਵਾਰ ਢੰਗ ਨਾਲ  ਜਰਮਨੀ ਖਿਲਾਫ ਚੁੱਕੇ ਗਏ ਕਦਮਾਂ ਨੂੰ ਗਿਣਾਇਆ। ਇਸ  ‘ਚ ਪੂਰਬੀ ਯੁਕਰੇਨ ‘ਚ ਜੰਗਬੰਦੀ ਲਾਗੂ ਕਰਨ ‘ਚ ਹੋਈ ਢਿੱਲ, ਬ੍ਰਿਟੇਨ ‘ਚ ਜ਼ਹਿਰੀਲੀ ਗੈਸ ਦਾ ਹਮਲਾ, ਰੂਸ ਵੱਲੋਂ ਸੀਰੀਆ ਸਰਕਾਰ ਦਾ ਸਮਰਥਨ ਕਰਨਾ, ਰੂਸ ਦਾ ਪੱਛਮੀ ਦੇਸ਼ਾਂ ਦੀਆਂ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਤੇ ਸਾਈਬਰ ਹਮਲਾ ਸ਼ਾਮਲ ਹੈ। ਮਾਸ ਨੇ ਕਿਹਾ, ‘ਜਰਮਨੀ ਦੇ ਵਿਦੇਸ਼ ਮੰਤਰਾਲੇ ‘ਤੇ ਹਮਲਾ ਹੋਇਆ ਤੇ ਸਾਡਾ ਮੰਨਣਾ ਹੈ ਕਿ ਇਸ ਦੇ ਪਿੱਛੇ ਰੂਸ ਦਾ ਹੱਥ ਹੈ।” ਉਨ੍ਹਾਂ ਕਿਹਾ, ‘ਅਸੀਂ ਇਸ ਨੂੰ ਅਣਦੇਖਿਆ ਨਹੀਂ ਕਰ ਸਕਦੇ। ਇਸ ਲਈ ਇਹ ਦੱਸ ਦੇਣਾ ਜ਼ਰੂਰੀ ਹੈ ਕਿ ਅਸੀਂ ਰੂਸ ਦੇ ਇਨ੍ਹਾਂ ਕਦਮਾਂ ਨੂੰ ਕਿਸੇ ਵੀ ਤਰ੍ਹਾਂ ਨਾਲ ਸਕਾਰਾਤਮਕ ਨਹੀਂ ਸਮਝਦੇ।’

LEAVE A REPLY

Please enter your comment!
Please enter your name here