ਲੰਡਨ 

ਸਾਊਥਾਲ ‘ਚ ਮਾਰੇ ਗਏ ਸੁਖਜਿੰਦਰ ਸਿੰਘ ਦੇ ਕਤਲ ਦੇ ਮੁਕੱਦਮੇ ‘ਚ ਅੱਜ (13 ਜੂਨ ਨੂੰ) ਹਮਲਾਵਰਾਂ ਦੀ ਪੇਸ਼ੀ ਦੌਰਾਨ ਅਦਾਲਤ ਵੱਲੋਂ ਦੋਸ਼ੀ ਕਰਾਰ ਕਰ ਦਿੱਤਾ ਗਿਆ। ਮਾਰਚ ਮਹੀਨੇ ਦੇ ਆਖਿਰ ‘ਚ ਓਲਡ ਬੈਲੀ ਅਦਾਲਤ ਲੰਡਨ ‘ਚ ਇਹ ਮੁਕੱਦਮਾ ਸ਼ੁਰੂ ਹੋਇਆ ਸੀ। ਜ਼ਿਕਰਯੋਗ ਹੈ ਕਿ 30 ਜੁਲਾਈ 2016 ਨੂੰ ਸੁਖਜਿੰਦਰ ਸਿੰਘ ਉਰਫ ਗੁਰਿੰਦਰ ਸਿੰਘ ਗੁਰੀ ਦਾ 2 ਕਾਰਾਂ ‘ਚ ਆਏ ਨਕਾਬਪੋਸ਼ਾਂ ਵੱਲੋਂ ਕਿਰਪਾਨਾਂ ਅਤੇ ਚਾਕੂਆਂ ਨਾਲ ਹਮਲਾ ਕਰਕੇ ਕਤਲ ਕਰ ਦਿੱਤਾ ਗਿਆ ਸੀ। ਨਕਾਬਪੋਸ਼ਾਂ ਨੇ ਸੁਖਜਿੰਦਰ ਦੇ ਸਰੀਰ ‘ਤੇ ਕਰੀਬ 48 ਵਾਰ ਕੀਤੇ ਗਏ ਸਨ।
ਸਰਕਾਰੀ ਵਕੀਲ ਨੇ ਅਦਾਲਤ ਨੂੰ ਮਾਰਚ ‘ਚ ਦੱਸਿਆ ਸੀ ਕਿ ਸੁਖਜਿੰਦਰ ਦਾ ਕਤਲ ਬਹੁਤ ਹੀ ਬੇਰਹਿਮੀ ਨਾਲ ਕੀਤਾ ਗਿਆ ਸੀ। ਸੁਖਜਿੰਦਰ ਦਾ ਕਤਲ ਕਰਨ ਵਾਲਿਆਂ ਦੋਸ਼ੀਆਂ ਨੇ ਅਦਾਲਤ ਨੇ ਪਹਿਲਾਂ ਉਸ ਦਾ ਕਤਲ ਕਰਨ ਤੋਂ ਇਨਕਾਰ ਕੀਤਾ ਸੀ, ਉਥੇ ਹੀ 36 ਸਾਲਾਂ ਪਲਵਿੰਦਰ ਮੁਲਤਾਨੀ ਸਰਕਾਰੀ ਗਵਾਹ ਬਣਨ ਲਈ ਤਿਆਰ ਹੋ ਗਏ ਸੀ। ਇਸਤਗਾਸਾ ਪੱਖ ਲਈ ਸਬੂਤ ਦੇਣ ਤੋਂ ਬਾਅਦ ਹੀ ਅਦਾਲਤ ਨੇ ਅੱਜ ਹਮਲਾਵਰਾਂ ਨੂੰ ਦੋਸ਼ੀ ਕਰਾਰ ਕਰ ਦਿੱਤਾ। ਦੋਸ਼ੀਆਂ ਦੇ ਨਾਂ ਹੇਠ ਲਿਖੇ ਹਨ।

1. ਵਿਸ਼ਾ ਸ਼ੋਭਾ

PunjabKesari

2. ਪਲਵਿੰਦਰ ਮੁਲਤਾਨੀ

PunjabKesari

3. ਰਵਿੰਦਰ ਸਿੰਘ ਸ਼ੇਰਗਿਲ

PunjabKesari

4. ਕੁਲਵਿੰਦਰ ਢਿੱਲੋਂ

PunjabKesari

5. ਅਮਨਦੀਪ ਸੰਧੂ

PunjabKesari

LEAVE A REPLY

Please enter your comment!
Please enter your name here