ਦੁਬਈ

ਸਾਊਦੀ ਅਰਬ ਵਿਚ ਐਪ ਜ਼ਰੀਏ ਟੈਕਸੀ ਸਰਵਿਸ ਦੇਣ ਵਾਲੀ ਕੰਪਨੀਆਂ ਨੇ ਮਹਿਲਾ ਡਰਾਈਵਰਾਂ ਦੀ ਭਰਤੀ ਕਰਨੀ ਸ਼ੁਰੂ ਕਰ ਦਿੱਤੀ ਹੈ। ਦਰਅਸਲ ਸਾਊਦੀ ਸਰਕਾਰ ਨੇ ਜੂਨ 2018 ਤੋਂ ਮਹਿਲਾ ਡਰਾਈਵਰਾਂ ‘ਤੇ ਲੱਗੀ ਪਾਬੰਦੀ ਹਟਾਉਣ ਦੀ ਘੋਸ਼ਣਾ ਕੀਤੀ ਹੈ। ਅਜਿਹੇ ਵਿਚ ਉਬੇਰ ਤਰ੍ਹਾਂ ਦੀਆਂ ਕੰਪਨੀਆਂ ਨੇ ਮਹਿਲਾ ਡਰਾਈਵਰਾਂ ਨੂੰ ਨਿਯੁਕਤ ਕਰਨ ਦੀ ਪ੍ਰਤੀਕਿਰਿਆ ਸ਼ੁਰੂ ਕਰ ਦਿੱਤੀ ਹੈ। ਖਾਸ ਗੱਲ ਇਹ ਹੈ ਕਿ ਉਬੇਰ ਅਤੇ ਕਰੀਮ 2 ਕੰਪਨੀਆਂ ਨੇ ਹੀ ਜੂਨ 2018 ਤੱਕ 10 ਹਜ਼ਾਰ ਤੋਂ ਜ਼ਿਆਦਾ ਮਹਿਲਾ ਡਰਾਈਵਰਾਂ ਨੂੰ ਨੌਕਰੀ ‘ਤੇ ਰੱਖਣ ਦੀ ਯੌਜਨਾ ਬਣਾਈ ਹੈ । ਮੰਨਿਆ ਜਾ ਰਿਹਾ ਹੈ ਕਿ ਮਹਿਲਾ ਡਰਾਈਵਰਾਂ ਦੇ ਹੋਣ ਨਾਲ ਦੇਸ਼ ਦੀਆਂ ਅਜਿਹੀਆਂ ਔਰਤਾਂ ਵੀ ਐਪ ਬੇਸਡ ਟੈਕਸੀ ਇਸਤੇਮਾਲ ਕਰਨ ਲਈ ਅੱਗੇ ਆਉਣਗੀਆਂ, ਜੋ ਅਜੇ ਅਣਜਾਣ ਡਰਾਈਵਰ ਕਾਰਨ ਇਸ ਦਾ ਇਸਤੇਮਾਲ ਨਹੀਂ ਕਰਦੀਆਂ ਹਨ। ਇਕ ਰਿਪੋਰਟ ਮੁਤਾਬਕ ਇਸ ਸਮੇਂ ਉਬੇਰ ਦੇ ਸਾਊਦੀ ਰਾਈਡਰ ਬੇਸ ਦੀ 80 ਫੀਸਦੀ ਮਹਿਲਾ ਗ੍ਰਾਹਕ ਹਨ, ਜਦੋਂ ਕਿ ਉਸ ਦੀ ਦੁਬਈ ਬੇਸਡ ਹਮਰੁਤਬਾ ਕੰਪਨੀ ਕਰੀਮ ਦਾ 70 ਫੀਸਦੀ ਬਿਜਨੈਸ ਇੱਥੋਂ ਹੀ ਆਉਂਦਾ ਹੈ। ਇਸ ਦੇਸ਼ ਵਿਚ ਮਹਿਲਾ ਮੁਸਾਫਰਾਂ ਲਈ ਐਪ ਬਾਹਰ ਘੁੰਮਣ ਲਈ ਲਾਈਫਟਾਈਮ ਦੀ ਤਰ੍ਹਾਂ ਹੈ। ਫਿਲਹਾਲ, ਦੋਵਾਂ ਫਰਮ ਵੱਲੋਂ ਰੱਖੇ ਗਏ ਸਾਰੇ ਡਰਾਈਵਰ ਪੁਰਸ਼ ਹਨ। ਇਨ੍ਹਾਂ ਵਿਚੋਂ ਜ਼ਿਆਦਾਤਰ ਸਾਊਦੀ ਨਾਗਰਿਕ ਆਪਣੀਆਂ ਹੀ ਗੱਡੀਆਂ ਨੂੰ ਚਲਾਉਂਦੇ ਹਨ। ਪਿਛਲੇ ਸਾਲ ਸਤੰਬਰ ਵਿਚ ਇਤਿਹਾਸਕ ਸ਼ਾਹੀ ਹੁਕਮ ਆਉਣ ਤੋਂ ਬਾਅਦ ਕਰੀਮ ਨੇ ਰਿਆਦ, ਜੇਦਾ, ਅਤੇ ਅਲ ਖੋਬਰ ਸ਼ਹਿਰਾਂ ਵਿਚ 90 ਮਿੰਟ ਦੇ ਟ੍ਰੇਨਿੰਗ ਸੈਸ਼ਨਾਂ ਦੀ ਸੀਰੀਜ਼ ਲਾਂਚ ਕੀਤੀ। ਇਸ ਜ਼ਰੀਏ ਉਨ੍ਹਾਂ ਸਾਊਦੀ ਔਰਤਾਂ ਤੱਕ ਪਹੁੰਚਿਆ ਜਾ ਰਿਹਾ ਹੈ, ਜਿਨ੍ਹਾਂ ਨੇ ਪਹਿਲਾਂ ਹੀ ਵਿਦੇਸ਼ ਵਿਚ ਕਾਨੂੰਨੀ ਡਰਾਈਵਿੰਗ ਲਾਈਸੈਂਸ ਹਾਸਲ ਕਰ ਲਿਆ ਹੈ । ਕਰੀਮ ਕੰਪਨੀ ਪਾਕਿਸਤਾਨ, ਮੱਧ ਪੂਰਬ, ਉਤਰੀ ਅਫਰੀਕਾ ਦੇ ਕੁੱਲ 13 ਦੇਸ਼ਾਂ ਵਿਚ ਕੰਮ ਕਰਦੀ ਹੈ। ਕਰੀਮ ਨਾਲ ਡਰਾਈਵਰ ਤੋਂ ਇਲਾਵਾ ਦੂਜੇ ਅਹੁਦਿਆਂ ‘ਤੇ ਕੰਮ ਕਰ ਰਹੀਆਂ ਮੌਜੂਦਾ ਔਰਤਾਂ ਸੈਸ਼ਨ ਦੌਰਾਨ ਆਉਣ ਵਾਲੀਆਂ ਔਰਤਾਂ ਨੂੰ ਸਾਊਦੀ ਦੇ ਸੜਕ ਕਾਨੂੰਨ, ਗ੍ਰਾਹਕਾਂ ਨੂੰ ਸੇਵਾ ਦੇਣ ਅਤੇ ਐਪ ਇਸਤੇਮਾਲ ਕਰਨ ਦੇ ਤਰੀਕੇ ਦੇ ਬਾਰੇ ਵਿਚ ਜਾਣਕਾਰੀ ਦੇ ਰਹੀ ਹੈ। ਕਰੀਮ ਦੇ ਸਹਿ-ਸੰਸਥਾਪਕ ਅੱਬਦੁਲਾ ਨੇ ਕਿਹਾ ਕਿ ਸਾਨੂੰ ਡਰਾਈਵਰ ਦੇ ਤੌਰ ‘ਤੇ ਕੰਮ ਕਰਨ ਦੀਆਂ ਇਛੁੱਕ ਹਜ਼ਾਰਾਂ ਔਰਤਾਂ ਦੀਆਂ ਐਪਲੀਕੇਸ਼ਨਾਂ ਮਿਲ ਚੁੱਕੀਆਂ ਹਨ। ਉਨ੍ਹਾਂ ਦੱਸਿਆ ਕਿ ਟਰੇਨਿੰਗ ਸੈਸ਼ਨ ਪੂਰਾ ਕਰਨ ਵਾਲੀਆਂ ਔਰਤਾਂ ਨੂੰ ਸਰਟੀਫਿਕੇਟ ਦਿੱਤਾ ਜਾਵੇਗਾ। ਦੂਜੇ ਪਾਸੇ ਉਬੇਰ ਨੇ “one-stop-shop” ਸਹੂਲਤਾਂ ਸ਼ੁਰੂ ਕਰਨ ਦੀ ਘੋਸ਼ਣਾ ਕੀਤੀ ਹੈ, ਜਿਸ ਨਾਲ ਮਹਿਲਾ ਡਰਾਈਵਰਾਂ ਦੀ ਨਿਯੁਕਤੀ ਕੀਤੀ ਜਾ ਸਕੇ।

LEAVE A REPLY

Please enter your comment!
Please enter your name here