ਪੰਜਾਬੀ ਸਾਂਝ ਅਦਾਰੇ ਦਾ ਮਕਸਦ

ਪੰਜਾਬੀ ਸਾਂਝ ਡਾਟ ਕੌਮ ਦਾ ਮੰਚ ਸਭਨਾਂ ਲਈ ਸਾਂਝਾ ਮੰਚ ਹੈ।ਸਾਡੇ ਅਦਾਰੇ ਦੀ ਕੋਸ਼ਿਸ਼ ਹੈ ਕਿ ਅਸੀਂ ਹਰ ਉਸ ਮੁਲਕ ਦੀ ਗੱਲ ਕਰੀਏ ਉਸ ਮੁਲਕ ਦੇ ਸੱਭਿਆਚਾਰ ਅਤੇ ਉਸਦੀ ਬੋਲੀ ਅਤੇ ਪਹਿਰਾਵੇ ਦੇ ਨਾਲ ਨਾਲ ਹਰ ਭਾਰਤੀ ਦੀ ਗੱਲ ਕਰੀਏ ਜਿੱਥੇ ਜਿੱਥੇ ਉਸਨੇ ਆਪਣੇ ਆਪਣੇ ਸੂਬੇ ਨੂੰ ਦੇਸ਼ਾਂ ਵਿਦੇਸ਼ਾ ਵਿੱਚ ਵਸਾਇਆ ਅਤੇ ਆਪਣੀ ਬੋਲੀ ਅਤੇ ਸੱਭਿਆਚਾਰ ਨੂੰ ਫੈਲਾਇਆ ਹੈ।ਅੱਜ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਜਿੱਥੇ ਅਸੀਂ ਹਿੰਦੀ ਪੰਜਾਬੀ ਬੋਲਦੇ ਹਾਂ ਉੱਥੇ ਅਸੀਂ ਅੰਗਰੇਜੀ,ਜਰਮਨ,ਡੱਚ,ਫਰੈਂਚ,ਇਟਾਲੀਅਨ ਅਤੇ ਹੋਰ ਤਮਾਮ ਬੋਲੀਆਂ ਬੋਲਣ ਅਤੇ ਲਿਖਣ ਪੜ੍ਹਨ ਦੀ ਮੁਹਾਰਤ ਰੱਖਦੇ ਹਾਂ।ਸਾਡੇ ਇਸ ਪੰਜਾਬੀ ਸਾਂਝ ਮੀਡੀਏ ਦਾ ਇੱਕੋ ਇੱਕ ਮਕਸਦ ਹੈ ਅਸੀਂ ਆਪਣੀ ਪੰਜਾਬੀ ਬੋਲੀ ਦੇ ਨਾਲ ਨਾਲ ਦੂਜੀਆਂ ਬੋਲੀਆਂ ਨੂੰ ਵੀ ਉਹਨਾਂ ਮਾਣ ਸਤਿਕਾਰ ਦੇਈਏ ।ਸਾਡੇ ਇਸ ਮੀਡੀਏ ਰਾਹੀਂ ਪਾਠਕਾਂ ਨੂੰ ਜਿੱਥੇ ਪੰਜਾਬੀ ਬੋਲੀ ਨਾਲ ਜੁੜਨ ਦਾ ਮੌਕਾ ਮਿਲੇਗਾ ਉੱਥੇ ਨਾਲ ਨਾਲ ਹਿੰਦੀ ਅਤੇ ਆਉਣ ਵਾਲੇ ਸਮੇਂ ਵਿੱਚ ਸ਼ਾਹ ਮੁਖੀ ਉਰਦੂ ਬੋਲੀ ਨਾਲ ਵੀ ਸਾਂਝ ਪਾਈ ਜਾਵੇਗੀ।ਅਸੀਂ ਜਿੰਨੀਆਂ ਬੋਲੀਆਂ ਨਾਲ ਜੁੜਾਂਗੇ ਉਨੇ ਹੀ ਜਿਆਦਾ ਸੱਭਿਆਚਾਰ ਅਤੇ ਉਸ ਸੱਭਿਆਚਾਰ ਦੇ ਲੋਕਾਂ ਨੂੰ ਮਿਲਣ ਅਤੇ ਜਾਨਣ ਦਾ ਮੌਕਾ ਮਿਲੇਗਾ।ਸਾਨੂੰ ਇਹ ਦਸਦੇ ਖੁਸ਼ੀ ਹੋ ਰਹੀ ਹੈ ਕੇ ਅਸੀਂ ਜਲਦੀ ਹੀ ਦੇਸ਼ਾਂ ਵਿਦੇਸ਼ਾਂ ਵਿੱਚ ਵੱਸਦੇ ਭਾਰਤੀਆਂ ਲਈ ਪੰਜਾਬੀ ਸਾਂਝ ਰੇਡੀਓ ਲੈ ਕੇ ਵੀ ਹਾਜਰ ਹੋ ਰਹੇ ਹਾਂ ਜਿਥੋ ਅਸੀਂ ਆਪਣੇ ਘਰ ਬੇਠੇ ਗੱਡੀ ਚ ਸਫ਼ਰ ਕਰਦੇ ਸਮੇਂ ਜਾਂ ਕੰਮ ਤੋਂ ਵਿਹਲੇ ਸਮੇਂ ਵਿਚ ਆਪਣੀ ਮਨ ਪਸੰਦ ਦੇ ਗਾਣੇ 24 ਘੰਟੇ ਸੁਣ ਸਕਦੇ ਹੋ । ਪੰਜਾਬੀ ਸਾਂਝ ਪੰਜਾਬੀ ਮਾਂ ਬੋਲੀ ਦੇ ਹੱਕ  ਵਿਚ ਖੜ੍ਹਨ ਦਾ ਇਕ ਛੋਟਾ ਤੇ ਨਿਗੂਣਾ ਜਿਹਾ ਉਪਰਾਲਾ ਹੈ ਅਸੀਂ ਕੋਈ ਦਾਅਵਾ ਨਹੀਂ ਕਰਦੇ ਕਿ ਅਸੀਂ  ਪੰਜਾਬੀ ਮਾਂ ਬੋਲੀ ਲਈ ਬੜਾ ਕੁਝ ਕਰ ਰਹੇ ਹਾਂ, ਸਗੋਂ ਪੰਜਾਬੀ ਮਾਂ ਬੋਲੀ ਦਾ ਹੀ ਸਾਡੇ ਤੇ ਬਹੁਤ ਵੱਡਾ ਅਹਿਸਾਨ ਹੈ ਕਿ ਇਸ ਜ਼ਰੀਏ ਹੀ ਸਾਡਾ ਗਿਆਨ ਖ਼ਜ਼ਾਨਾ ਹੋਰ ਅਮੀਰ ਹੋ ਰਿਹਾ ਹੈ ਅਤੇ ਸਾਡਾ ਇਹ ਸੌ਼ਕ ਸਾਨੂੰ ਜਿ਼ੰਦਗੀ ਦੀ ਖ਼ੂਬਸੂਰਤੀ ਪ੍ਰਦਾਨ ਕਰ ਰਿਹਾ ਹੈ। ਸੋ ਦੋਸਤੋ ਵਾਹ ਲੱਗਦੀ ਅਸੀਂ ਆਪ ਸਭ ਦੇ ਸਹਿਯੋਗ ਸੂਝ ਨਾਲ਼ ਪੰਜਾਬੀ ਸਾਂਝ ਜ਼ਰੀਏ ਪੰਜਾਬੀ ਮਾਂ ਬੋਲੀ ਦੀ ਬੁੱਕਲ਼ ਦਾ ਨਿੱਘ ਮਾਣਦੇ ਰਹਾਂਗੇ ਅਤੇ ਇਸਦੀ ਮਹਿਕ ਨੂੰ ਧਰਤੀ ਦੀ ਹਰ ਨੁੱਕਰ ਤੱਕ ਪਹੁੰਚਾਉਣ ਦਾ ਨਿਗੂਣਾ ਜਿਹਾ ਯਤਨ ਕਰਦੇ ਰਹਾਂਗੇ।ਪੰਜਾਬੀ ਸਾਂਝ ਸਾਹਿਤ ਦੀ ਹਰ ਵਿਧਾ ਨੂੰ ਤੁਹਾਡੇ ਨਾਲ਼ ਸਾਂਝਾ ਕਰਨ ਦਾ ਵਾਹਦਾ ਕਰਦਾ ਹੈ ਅਤੇ  ਆਪ ਸਭ ਦੇ ਵਡਮੁੱਲੇ ਸਹਿਯੋਗ ਲਈ ਪੰਜਾਬੀ ਸਾਂਝ ਅਦਾਰਾ  ਭਵਿੱਖ ਵਿਚ ਤੁਹਾਡੇ ਤੋਂ ਵੀ ਆਸ ਰਖਦਾ ਹੈ ਕੇ ਆਪ ਵੀ ਸਾਨੂੰ ਆਪਣਾ ਵਡਮੁਲਾ ਪਿਆਰ ਅਤੇ ਸਾਥ ਦੇਵੋਗੇ ,ਅੱਜ ਦਾ ਮਨੁੱਖ ਇਸ ਦੋੜ ਵਾਲੀ ਜਿੰਦਗੀ ਵਿਚ ਇਕੱਲੇਪਣ ਨੂੰ ਹੰਢਾ ਰਿਹਾ ਹੈ ਸੋ ਆਊ ਇਸ ਇਕੱਲੇਪਣ ਨੂੰ ਦੂਰ ਕਰੀਏ ਆਪਣੇ ਦਿਲ ਦੀ ਗੱਲ ਕਰੀਏ।ਤੁਸੀਂ ਸਾਡੇ ਤੀਕਰ ਆਪਣੀਆਂ  ਲਿਖਤਾਂ  ਆਪਣੇ ਵਿਚਾਰ ਆਪਣੀ ਸੋਚ ਸਾਡੀ ਈ ਮੇਲ ਰਾਹੀ ਜਾਂ ਫੋਨ ਰਾਹੀ ਸਾਨੂੰ ਭੇਜ ਸਕਦੇ ਹੋ ਅਸੀਂ ਉਸਨੂੰ ਪੰਜਾਬੀ ਸਾਂਝ ਵਿੱਚ ਸਾਂਝਾ ਕਰ ਕੇ ਖੁਸ਼ੀ ਮਹਿਸੂਸ ਕਰਾਂਗੇ ,ਅਤੇ ਤੁਹਾਨੂੰ  ਵਿਸ਼ਾਲ ਪੰਜਾਬੀ ਪਾਠਕਾਂ ਦੇ ਰੂਬਰੂ ਕਰਾਂਗੇ । ਆਓ ਕੋਸ਼ਿਸ਼ ਕਰੀਏ ਆਪਣੀ ਬੋਲੀ ਆਪਣੇ ਸੱਭਿਆਚਾਰ ਆਪਣੇ ਦੇਸ਼ ਆਪਣੇ ਵਿਰਸੇ ਨਾਲ ਜੁੜਦੇ ਹੋਏ  ਨਿੱਗਰ ਸੋਚ ਸੋਚੀਏ ਅਤੇ ਨਿੱਗਰ ਭਵਿੱਖ ਦੀ ਨੀਂਹ ਰੱਖੀਏ। ਜਦ ਅਸੀਂ ਅਸਲੀ ਖਾਣੇ -ਖਾਣੇ ਸ਼ੁਰੂ ਕਰ ਦੇਵਾਂਗੇ ਅਤੇ ਅਸਲੀ ਗਾਣੇ ਸੁਣਨੇ ਸ਼ੁਰੂ ਕਰ ਦੇਵਾਂਗੇ ਤੰਦਰੁਸਤੀ ਆਪੇ ਆ ਜਾਵੇਗੀ ।

ਸਾਡੇ ਨਾਲ ਸੰਪਰਕ …

E MAIL:panjabisanjh@gmail.com

WEBSITE:www.panjabisanjh.com

ਅਦਾਰਾ ਪੰਜਾਬੀ ਸਾਂਝ ਦੇ ਮੁੱਖ ਜਿੰਮੇਵਾਰ

sucha singh bajva 00496108797072

pawan parwasi 004915221870730 

anju jit sharma 0015165113297