ਸਤਵਿੰਦਰ ਉਦੋਂ ਮਸਾਂ ਪੰਜ ਕੁ ਸਾਲਾਂ ਦੀ ਸੀ, ਜਦੋਂ ਉਸ ਦੇ ਡੈਡੀ ਦੀ ਸੰਖੇਪ ਜਹੀ ਬੀਮਾਰੀ ਪਿੱਛੋਂ ਮੌਤ ਹੋ ਗਈ ਸੀ।ਉਸ ਦਾ ਵੱਡਾ ਭਰਾ ਫੌਜ ਵਿੱਚ ਨੌਕਰੀ ਕਰਦਾ ਸੀ।ਉਹ ਵਿਆਹਿਆ ਹੋਇਆ ਸੀ।ਉਸ ਦੀਆਂ ਤਿੰਨ ਕੁੜੀਆਂ ਤੇ ਇਕ ਮੁੰਡਾ ਸੀ।ਪਰਿਵਾਰ ਦਾ ਸਾਰਾ ਖਰਚ ਉਸ ਦੇ ਹੀ ਸਿਰ ਤੇ ਸੀ।ਅਚਾਨਕ ਉਸ ਦੀਆਂ ਅੱਖਾਂ ਦੀ ਰੌਸ਼ਨੀ ਬਹੁਤ ਘਟ ਗਈ।ਕਾਫੀ ਇਲਾਜ ਕਰਵਾ ਕੇ ਵੀ ਉਸ ਦੀਆਂ ਅੱਖਾਂ ਦੀ ਰੌਸ਼ਨੀ ਵਧੀ ਨਹੀਂ। ਇਸ ਕਰਕੇ ਉਸ ਨੂੰ ਪੈੱਨਸ਼ਨ ਆਉਣਾ ਪਿਆ।ਘਰ ਦੇ ਹਾਲਾਤ ਠੀਕ ਨਾ ਹੋਣ ਕਰਕੇ ਸਤਵਿੰਦਰ ਦਸਵੀਂ ਤੱਕ ਹੀ ਪੜ੍ਹ ਸਕੀ।ਚਾਰ ਸਾਲਾਂ ਪਿੱਛੋਂ ਉਸ ਦੇ ਵੱਡੇ ਭਰਾ ਨੇ ਉਸ ਦਾ ਵਿਆਹ ਕਰਨ ਦਾ ਫੈਸਲਾ ਕਰ ਲਿਆ। ਸਤਵਿੰਦਰ ਦੇ ਨੈਣ-ਨਕਸ਼ ਬਹੁਤ ਸੋਹਣੇ ਸਨ ਤੇ ਕੱਦ ਵੀ ਠੀਕ ਸੀ। ਇਸ ਕਰਕੇ ਉਸ ਦਾ ਵਿਆਹ ਸਰਕਾਰੀ ਸਕੂਲ ਵਿੱਚ ਟੀਚਰ ਲੱਗੇ ਗੁਰਜੀਤ ਨਾਲ ਫਿਕਸ ਹੋਣ ਵਿੱਚ ਦੇਰ ਨਾ ਲੱਗੀ।ਜਦੋਂ ਸਤਵਿੰਦਰ ਦੇ ਵੱਡੇ ਭਰਾ ਨੇ ਉਸ ਨੂੰ ਵਿਆਹ ਵਿੱਚ ਦਾਜ ਦੇਣ ਦੀ ਗੱਲ ਕੀਤੀ, ਤਾਂ ਉਹ ਬੋਲ ਉੱਠੀ , “ਦੇਖ ਵੀਰੇ, ਮੈਂ ਵਿਆਹ ਵਿੱਚ ਦਾਜ ਨ੍ਹੀ ਲੈਣਾ।ਪਹਿਲਾਂ ਮੈਂ ਵਿਆਹ ਕਰਵਾ ਕੇ ਸਹੁਰੇ ਘਰ ਜਾ ਕੇ ਦੇਖਾਂਗੀ ਕਿ ਮੇਰੇ ਸੱਸ-ਸਹੁਰਾ ਤੇ ਮੇਰਾ ਪਤੀ ਮੇਰੀ ਇੱਜ਼ਤ ਕਰਦੇ ਆ ਕਿ ਨ੍ਹੀ,ਮੈਨੂੰ ਪਿਆਰ ਕਰਦੇ ਆ ਕਿ ਨ੍ਹੀ। ਅੱਜ ਕਲ੍ਹ ਮੁੰਡਿਆਂ ਵਾਲਿਆਂ ਨੇ ਬਹੁਤ ਅੱਤ ਚੁੱਕੀ ਹੋਈ ਆ। ਮੂੰਹ ਅੱਡ ਕੇ ਦਾਜ ਮੰਗ ਲੈਂਦੇ ਆ, ਭਲਾ ਉਨ੍ਹਾਂ ਕੋਲ ਦਾਜ ਰੱਖਣ ਲਈ ਥਾਂ ਵੀ ਨਾ ਹੋਵੇ। ਵਿਆਹ ਤੋਂ ਬਾਅਦ ਜੇ ਮੈਨੂੰ ਕਿਸੇ ਚੀਜ਼ ਦੀ ਲੋੜ ਪਈ ,ਤਾਂ ਮੈਂ ਮੰਗ ਕੇ ਲੈ ਲਵਾਂਗੀ।”
ਸਤਵਿੰਦਰ ਦੇ ਵੱਡੇ ਭਰਾ ਨੂੰ ਉਸ ਦੀਆਂ ਇਹ ਗੱਲਾਂ ਬਹੁਤ ਚੰਗੀਆਂ ਲੱਗੀਆਂ ਤੇ ਉਹ ਆਪ-ਮੁਹਾਰੇ ਬੋਲ ਪਿਆ, “ਸਿਆਣੀਆਂ ਕੁੜੀਆਂ ਦੀ ਇਹੋ ਨਿਸ਼ਾਨੀ ਹੁੰਦੀ ਆ।ਉਹ ਆਪਣੇ ਨਾਲ-ਨਾਲ ਆਪਣੇ ਘਰ ਦਾ ਵੀ ਖਿਆਲ ਰੱਖਦੀਆਂ ਆਂ।ਮੈਂ ਤੇਰੇ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ ਤੇ ਤੇਰੇ ਦੁੱਖ-ਸੁੱਖ ਵਿੱਚ ਹਮੇਸ਼ਾ ਤੇਰੇ ਨਾਲ ਖੜਾਂਗਾ।”

(ਸ਼.ਭ.ਸ਼.ਨਗਰ)੯੯੧੫੮੦੩੫੫੪

LEAVE A REPLY

Please enter your comment!
Please enter your name here