7 ਮਹੀਨੇ ਪਹਿਲਾਂ ਹੀ ਆਇਆ ਸੀ ਆਸਟ੍ਰੇਲੀਆ

ਸਿਡਨੀ, 28 ਨਵੰਬਰ (ਹਰਕੀਰਤ ਸਿੰਘ ਸੰਧਰ)-ਸਿਡਨੀ ‘ਚ ਭਾਰਤੀ ਮੂਲ ਦੇ ਇਕ ਵਿਦਿਆਰਥੀ ਦੀ ਦੁਰਘਟਨਾ ‘ਚ ਮੌਤ ਹੋ ਗਈ ਹੈ | ਮਿ੍ਤਕ ਵਿਦਿਆਰਥੀ ਦਾ ਨਾਂਅ ਪਾਰਥ ਪਟੇਲ ਸੀ ਅਤੇ ਇਹ ਗੁਜਰਾਤ ਸੂਬੇ ਦੇ ਅਹਿਮਦਾਬਾਦ ਨਾਲ ਸਬੰਧਿਤ ਸੀ | 26 ਸਾਲਾ ਪਾਰਥ ਨਾਲ ਦੁਰਘਟਨਾ ਮਲਗੋਆ ਰੋਡ ‘ਤੇ ਸਵੇਰੇ ਸਾਢੇ ਕੁ ਪੰਜ ਵਜੇ ਉਦੋਂ ਹੋਈ ਜਦ ਦੋ ਟਰੱਕ ਅਤੇ ਇਕ ਵੈਨ ਆਪਸ ਵਿਚ ਜਾ ਟਕਰਾਏ | ਇਸ ਵੈਨ ਨੂੰ ਪਾਰਥ ਪਟੇਲ ਚਲਾ ਰਿਹਾ ਸੀ, ਜਿਸ ਦੀ ਮੌਕੇ ‘ਤੇ ਹੀ ਮੌਤ ਹੋ ਗਈ | ਬਾਕੀ ਜ਼ਖ਼ਮੀਆਂ ਨੂੰ ਲਿਵਰਪੂਲ ਹਸਪਤਾਲ ਲਿਜਾਇਆ ਗਿਆ, ਜਿਥੇ ਉਹ ਜ਼ੇਰੇ ਇਲਾਜ ਹਨ | ਪਾਰਥ ਪਟੇਲ ਅਪ੍ਰੈਲ ਮਹੀਨੇ ਵਿਚ ਹੀ ਭਾਰਤ ਤੋਂ ਆਇਆ ਸੀ | ਪਾਰਥ ਪਟੇਲ ਡਲਿਵਰੀ ਦੀ ਨੌਕਰੀ ਕਰਦਾ ਸੀ | ਇਹ ਘਟਨਾ ਉਸ ਸਮੇਂ ਵਾਪਰੀ ਜਦ ਉਸ ਨੇ ਆਪਣੀ ਅਖ਼ੀਰਲੀ ਡਲਿਵਰੀ ਖ਼ਤਮ ਕੀਤੀ ਤਾਂ ਉਹ ਵਾਪਸ ਜਾ ਰਿਹਾ ਸੀ | ਪਾਰਥ ਦੇ ਕੰਮ ਤੋਂ ਮੈਨੇਜਰ ਨੇ ਜਦ ਦੇਖਿਆ ਕਿ ਉਹ ਵਾਪਸ ਨਹੀਂ ਆਇਆ ਤਾਂ ਉਸ ਨੇ ਵੈਨ ਦੀ ਆਨਲਾਈਨ ਜਗ੍ਹਾ ਚੈੱਕ ਕੀਤੀ | ਮੈਨੇਜਰ ਨੇ ਦੱਸਿਆ ਕਿ ਵੈਨ ਪਿਛਲੇ 2 ਘੰਟੇ ਤੋਂ ਇਕੋ ਜਗ੍ਹਾ ਸੀ | ਮੌਕੇ ‘ਤੇ ਪਹੁੰਚੀ ਪੁਲਿਸ ਅਤੇ ਐਾਬੂਲੈਂਸ ਨੇ ਪਾਰਥ ਨੂੰ ਮੌਕੇ ‘ਤੇ ਹੀ ਮਿ੍ਤਕ ਕਰਾਰ ਦੇ ਦਿੱਤਾ ਸੀ |

LEAVE A REPLY

Please enter your comment!
Please enter your name here