ਸਿਡਨੀ ਦੇ ਪੱਛਮ ਵਿਚ ਇਕ ਸਿਆਹੀ ਬਣਾਉਣ ਵਾਲੀ ਕੰਪਨੀ ਦੇ ਵੈਟ ਵਿਚ ਕੁਝ ਕਰਮਚਾਰੀ ਫਸ ਗਏ ਸਨ। ਜਿਨ੍ਹਾਂ ਵਿਚੋਂ ਇਕ ਕਰਮਚਾਰੀ ਦੀ ਮੌਤ ਹੋ ਗਈ ਹੈ। ਐੱਨ. ਐੱਸ. ਡਬਲਊ. ਪੁਲਸ ਨੇ ਪੁਸ਼ਟੀ ਕੀਤੀ ਹੈ ਕਿ ਮੌਕੇ ‘ਤੇ ਮੌਜੂਦ ਕਰਮਚਾਰੀ ਦੀ ਹਾਦਸੇ ਵਿਚ ਮੌਤ ਹੋ ਗਈ ਅਤੇ ਉਸ ਦਾ ਸਰੀਰ ਟੈਂਕ ਵਿਚ ਫਸ ਗਿਆ ।

PunjabKesari

ਇਹ ਮੰਨਿਆ ਜਾਂਦਾ ਹੈ ਕਿ ਤਿੰਨ ਵਿਅਕਤੀ ਜਿਨ੍ਹਾਂ ਦੀ ਉਮਰ 30 ਤੋਂ 40 ਦੇ ਵਿਚਕਾਰ ਸੀ, ਜਦੋਂ ਉਹ ਸਵੇਰੇ 8:45 ‘ਤੇ  ਮਿਕਸਿੰਗ ਟੈਂਕ ਅੰਦਰ ਸਫਾਈ ਕਰ ਰਹੇ ਸਨ, ਉਦੋਂ ਉਹ ਇਸ ਅੰਦਰ ਫਸ ਗਏ ਸਨ। ਬਚਾਅ ਅਧਿਕਾਰੀਆਂ ਨੇ ਪਹਿਲੇ ਵਿਅਕਤੀ ਨੂੰ ਸਵੇਰੇ 10:30 ਵਜੇ ਚਿਸ਼ੋਲਮ ਰੋਡ, ਔਬਰਨ ਵਿਖੇ ਬਾਹਰ ਕੱਢਿਆ ਗਿਆ। ਉਸ ਦੀਆਂ ਲੱਤਾਂ ਫ੍ਰੈਕਚਰ ਹੋ ਗਈਆਂ ਸਨ। ਇਸ ਲਈ ਉਸ ਨੂੰ ਤੁਰੰਤ ਵੈਸਟਮੀਡ ਹਸਪਤਾਲ ਲਿਜਾਇਆ ਗਿਆ।

PunjabKesari

ਦੂਜੇ ਵਿਅਕਤੀ ਨੂੰ ਐਮਰਜੈਂਸੀ ਅਧਿਕਾਰੀਆਂ ਨੇ ਸਵੇਰੇ 11 ਵਜੇ ਬਾਹਰ ਕੱਢਿਆ ਅਤੇ ਉਸ ਨੂੰ ਵੀ ਗੰਭੀਰ ਹਾਲਤ ਵਿਚ ਵੈਸਟਮੀਡ ਹਸਪਤਾਲ ਲਿਜਾਇਆ ਗਿਆ। ਪੁਲਸ ਨੇ ਘਟਨਾ ਵਾਲੀ ਥਾਂ ‘ਤੇ ਘੇਰਾਬੰਦੀ ਕਰ ਦਿੱਤੀ ਹੈ।

NO COMMENTS

LEAVE A REPLY