ਸਿੰਗਾਪੁਰ
ਆਪਣੇ ਪਰਿਵਾਰ ਨਾਲ ਛੁੱਟੀਆਂ ਮਨਾਉਣ ਲਈ ਆਏ ਇਕ ਭਾਰਤੀ ਡਾਕਟਰ ਨੂੰ ਹੋਟਲ ਦੇ ਸਵੀਮਿੰਗ ਪੂਲ ‘ਚ ਚਾਰ ਔਰਤਾਂ ਨਾਲ ਛੇੜਛਾੜ ਕਰਨ ਦੇ ਦੋਸ਼ ‘ਚ 2 ਹਫਤੇ ਲਈ ਜੇਲ ਭੇਜ ਦਿੱਤਾ ਗਿਆ ਹੈ। ਮੀਡੀਆ ਦੀਆਂ ਖਬਰਾਂ ਮੁਤਾਬਕ ਜਗਦੀਪ ਸਿੰਘ ਅਰੋੜਾ (46) ‘ਤੇ 4 ਔਰਤਾਂ ‘ਚੋਂ ਦੋ ਔਰਤਾਂ ਨਾਲ ਛੇੜਛਾੜ ਕਰਨ ਦਾ ਦੋਸ਼ ਲੱਗਾ ਹੈ ਜਦਕਿ ਦੋ ਹੋਰਾਂ ਦੇ ਦੋਸ਼ਾਂ ‘ਤੇ ਵਿਚਾਰ ਕੀਤਾ ਗਿਆ।
ਆਪਣੀ ਪਤਨੀ ਤੇ ਧੀ ਨਾਲ ਛੁੱਟੀਆਂ ਮਨਾਉਣ ਆਇਆ ਅਰੋੜਾ 28 ਜੂਨ ਨੂੰ ਪੂਲ ‘ਚ ਚਾਰ ਔਰਤਾਂ ਨੂੰ ਗਲਤ ਤਰੀਕੇ ਨਾਲ ਛੋਹਣ ਲੱਗਾ। ਬਚਾਅ ਪੱਖ ਵੱਲੋਂ ਅਦਾਲਤ ‘ਚ ਕਿਹਾ ਗਿਆ ਕਿ ਅਰੋੜਾ ਨੇ ਘਟਨਾ ਤੋਂ ਪਹਿਲਾਂ ਸ਼ਰਾਬ ਪੀਤੀ ਸੀ। ਅਰੋੜਾ ਭਾਰਤ ‘ਚ ਡਾਕਟਰ ਹੈ ਤੇ ਉਨ੍ਹਾਂ ਦੀ 11 ਸਾਲ ਦੀ ਇਕ ਧੀ ਵੀ ਹੈ।